HOME ਨਸ਼ਿਆ ਨੂੰ ਜੜ ਤੋ ਖ਼ਤਮ ਕਰਨਾ ਸਾਡੀ ਨੈਤਿਕ ਜੁੰਮੇਵਾਰੀ – ਡਾ ਸੁੱਖੀ

ਨਸ਼ਿਆ ਨੂੰ ਜੜ ਤੋ ਖ਼ਤਮ ਕਰਨਾ ਸਾਡੀ ਨੈਤਿਕ ਜੁੰਮੇਵਾਰੀ – ਡਾ ਸੁੱਖੀ

ਨਸ਼ਾ ਖਾਤਮੇ ਲਈ ਪਿੰਡ ਪਿੰਡ ਜਾ ਕੇ ਲੋਕਾ ਨੂੰ ਜਾਗਰੂਕ ਕੀਤਾ

‘ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਅੱਜ 21 ਜੁਲਾਈ ਨੂੰ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਹੱਪੋਵਾਲ ਅਤੇ ਸੱਲ੍ਹਾ ਦੇ ਵਾਸੀਆਂ ਨੂੰ ਨਸ਼ਾ ਨਾ ਵਿਕਣ ਦੇਣ ਦੀ ਸਹੁੰ ਚੁਕਾਈ ਅਤੇ ਸਮੂਹ ਪੰਚਾਇਤਾਂ ਨੂੰ MLA ਸਾਬ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਤੇ ਸੋਹਣ ਲਾਲ ਢੰਡਾ ਜੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਨਸ਼ੇ ਖਿਲਾਫ਼ ਆਪਣੇ ਪੱਧਰ ਤੇ ਮਤੇ ਪਾਉਣ ਅਤੇ ਕਿਸੇ ਵੀ ਨਸ਼ਾ ਵਾਲੇ ਵਿਅਕਤੀ ਦੀ ਜਮਾਨਤ ਨਾ ਦੇਣ ਤਾਂ ਜੋ (ਯੁੱਧ ਨਸ਼ਿਆਂ ਵਿਰੁੱਧ) ਮਹਿੰਮ ਨੂੰ ਆਪ ਸਭ ਦੇ ਸਹਿਯੋਗ ਨਾਲ ਲੋਕ ਲਹਿਰ ਬਣਾਇਆ ਜਾ ਸਕੇ ਅਤੇ ਪੰਜਾਬ ਨੂੰ ਮੁੜ ਕੁਸ਼ਤੀਆਂ, ਅਖਾੜਿਆਂ ਤੇ ਭੰਗੜੇ, ਗਿੱਧਿਆਂ ਵਾਲਾ ਪੰਜਾਬ ਬਣਾਈਏ। ਇਸ ਮੌਕੇ ਹਾਜ਼ਰ ਯੁੱਧ ਨਸ਼ਿਆ ਵਿਰੁੱਧ ਦੇ ਹਲਕਾ ਇੰਚਾਰਜ ਕਮਲਜੀਤ ਬਸਰਾ , ਰੂਬੀ ਉੱਪਲ , ਪ੍ਰਭਜੋਤ ਸਿੰਘ , ਐੱਸ ਐੱਚ ਓ ਸੁਖਪਾਲ ਸਿੰਘ,ਬੀ ਡੀ ਪੀ ਓ ਆਦੇਸ਼ ਕੁਮਾਰ ,ਐੱਸ ਐੱਮ ਓ ਡਾ ਚਰਨਜੀਤ,ਪਿੰਡਾਂ ਦੀਆ ਪੰਚਾਇਤਾ ਅਤੇ ਹੱਪੋਵਾਲ ਦੇ ਸਰਪੰਚ ਗੁਰਿੰਦਰ ਸਿੰਘ ਅਤੇ ਸੱਲ੍ਹਾਂ ਦੇ ਸਰਪੰਚ ਹਰਪ੍ਰੀਤ ਕੁਮਾਰ ਅਤੇ ਪਿੰਡ ਦੇ ਪਤਵੰਤੇ ਸਾਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਸ਼ਿਆਂ ਨੂੰ ਆਪਾਂ ਸਭ ਰਲ ਮਿਲ ਕੇ ਖਤਮ ਕਰ ਸਕਦੇ ਹਾਂ –ਡਾ ਸੁਖਵਿੰਦਰ ਕੁਮਾਰ ਸੁੱਖੀ
Next articleਸਾਡੀ ਐਨੀ ਕੁ ਕਹਾਣੀ