(ਸਮਾਜ ਵੀਕਲੀ)
ਕੀ ਖਰੀਦਿਆ ਹੈ?
ਕੀ ਵੱਟਿਆ ਤੇ ਖੱਟਿਆ ਹੈ?
ਕਿਹੜਾ ਕਿਹੜਾ ਮੋਹਰਾ ਚੱਟਿਆ ਹੈ?
ਮੋਹਰਾ ਚੱਟ ਕੇ
ਕੀ ਖੱਟਿਆ ਹੈ?
ਕੀ ਫੇਰ ਮਨ ਨੇ
ਕੁੱਝ ਬੇਲੋੜਾ
ਬੇਅਰਥਾ
ਖਰੀਦਿਆ ਹੈ ?
ਅਸੀਂ ਮਖੌਟੇ ਕਿੰਨੇ ਖਰੀਦੇ ਹਨ?
ਕਿੰਨੇ ਅਸੀਂ ਸੁਪਨੇ ਵੇਚੇ ਹਨ ?
ਇਸ ਵੇਚ ਤੇ ਖਰੀਦ ਦੀ ਦੌੜ ਵਿੱਚ
ਕੀ ਕੁੱਝ ਗਵਾਇਆ ਹੈ ?
ਕੀ ਅਸੀਂ ਪਾਇਆ ਹੈ ?
ਪਾ ਕੇ ਹੰਢਾਇਆ ਹੈ ?
ਕਿਹੜਾ ਰਿਸ਼ਤਾ ਬਣਾਇਆ ਹੈ?
ਕਿਹੜਾ ੨ ਗਵਾਇਆ ਹੈ ?
ਆਓ ਆਪਣੀ ਮਨ ਦੀ
ਕਰੀਏ ਸਫਾਈ
ਤਨ ਦੀ ਤਾਂ ਕਰਦੇ ਹਾਂ ਰੋਜ਼
ਕਰਦੇ ਹਾਂ ਤਨ ਨਾਲ ਮੌਜ
ਦੁੱਖਾਂ ਦੀ ਬਣਾ ਬੈਠੇ ਹਾਂ ਫੌਜ
ਜੋ ਆਪਸ ਵਿੱਚ ਹੀ
ਲੜ੍ਹਾਈ ਲੜਦੀ ਹੈ
ਮਾਰਦੀ ਹੈ ਤੇ ਮਰਦੀ ਹੈ
ਫੇਰ ਜ਼ਿੰਦਗੀ ਹਾਉਕੇ ਭਰਦੀ ਹੈ
ਸੋਚੋ ਤੇ ਕਰੋ ਸ਼ੁਰੂ
ਮੌਸਮ ਬਦਲ ਰਿਹਾ ਹੈ
ਰਿਸ਼ਤੇ ਨਾਤੇ
ਸਭ ਗਰਜ਼ ਦੇ ਰਹਿ ਗਏ
ਫਰਜ਼ ਦਾ ਕਰਜ਼ ਹੋਇਆ ਮਹਿੰਗਾ
ਤਾਂ ਹੀ ਕੋਈ ਖਰੀਦ ਦਾਰ ਨਹੀਂ
ਫਰਜ਼ ਨਿਭਾਉਂਣ ਲਈ ਤਿਆਰ ਨਹੀਂ
ਤੁਸੀਂ ਕਿਧਰ ਚੱਲੇ ਹੋ ?
ਕੀ ਵੇਚਣਾ ਹੈ ?
ਕੀ ਖਰੀਦਣਾ ਹੈ ?
??????
ਬੁੱਧ ਸਿੰਘ ਨੀਲੋੰ
9464370823
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly