(ਸਮਾਜ ਵੀਕਲੀ)
ਦੇਸ਼ ਤੋ ਮੁਨਕਰ, ਕੌਂਮ ਤੋਂ ਮੁਨਕਰ, ਪੂੰਜੀਪਤੀਆਂ ਨਾਲ ਖੜ੍ਹੀ ਐ
ਉੱਠ ਵੇ ਲੋਕਾ, ਜਾਗ ਵੇ ਲੋਕਾ, ਦਿੱਲੀ ਦੱਲਿਆਂ ਹੱਥ ਚੜ੍ਹੀ ਐ
ਠੱਗਤੰਤਰ ਦਾ ਬੋਲਬਾਲਾ ਹੈ ਫਿਰਕਾਪ੍ਰਸਤੀ ਚਾਰ ਚੁਫੇਰੇ
ਬੰਨਦੈ ਮੱਝ ਉਹ ਆਪਣੇ ਕੀਲੇ ਜਿਸਦੇ ਹੱਥ ਵਿੱਚ ਡਾਂਗ ਫੜੀ ਐ
“ਜੈ ਸ੍ਰੀ ਰਾਮ” ਦਾ ਇੱਕੋ ਨਾਅਰਾ ਦੇਸ਼ ਭਗਤੀ ਮਾਪਣ ਦਾ ਯੰਤਰ
ਜੋ ਨਾ ਬੋਲੇ “ਦੇਸ਼-ਧਰੋਹੀ” ਨੀਤੀ ਇਹ ਸਰਕਾਰ ਘੜੀ ਐ
ਕਿਸਾਨ ਮਾਰਨਾ, ਜਵਾਨ ਮਾਰਨਾ, ਔਰਤ ਦਾ ਬਲਾਤਕਾਰ ਵੀ ਹੋਣੈਂ
ਹਿੰਦੂ, ਹਿੰਦੂਤਵਾ, ਬ੍ਰਾਹਮਣ ਮੁੜ ਸੰਸਕ੍ਰਿਤੀ ਓਹੀ ਜ਼ਹਿਨ ਜੜੀ ਐ
ਜ਼ਾਤ ਪਾਤ, ਮਜ਼ਹਬਾਂ ਦੇ ਰੌਲੇ ਕਾਣੀ-ਵੰਡ ਹੈ ਘੋਰ ਹਨੇਰਾ
ਸੁੱਖ ਦੇ ਬੂਹੇ ਜੰਦਰੇ ਵੱਜੇ ਦੁੱਖ ਦੀ ਦੁੱਖ ਨਾਲ ਜੁੜੀ ਕੜੀ ਐ
ਹੋਂਦ ਬਚਾਉਣ ਦੀ ਆਈ ਨੌਬਤ ਆਓ ਇੱਕ ਮੁੱਠ ਹੋ ਕੇ ਲੜੀਏ
ਖੁਸ਼ਵਿੰਦਰਾ ਤੈਅ ਕਰੀਏ ਜਿੱਤਾਂ ਹਾਰਦਿਆਂ ਹੋਈ ਦੇਰ ਬੜੀ ਐ
ਖੁਸ਼ਵਿੰਦਰ ਕੁਮਾਰ ਯੂ ਕੇ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly