ਆਓ ਰਲ ਮਿਲ ਆਪਾਂ ਨਵੀਂ ਰੀਤ ਬਣਾਈਏ ਜੱਗਜਨਨੀ ਧੀਆਂ ਦੀ ਆਪਾਂ ਲੋਹੜੀ ਮਨਾਈਏ

(ਸਮਾਜ ਵੀਕਲੀ)

ਨਾਨੀ ਨੇ ਸੀ ਮਾਂ ਨੂੰ, ਮਾਂ ਮੈਨੂੰ ਜਾਇਆ
ਅਗੋਂ ਅੱਗੇ ਇੰਝ ਹੈ ਸਭ ਵੰਸ਼ ਵਧਾਇਆ
ਜੇ ਧੀ ਨਾ ਜੰਮੇ ਕਿਸੇ ਘਰ,ਪੁੱਤ ਕਿੰਝ ਵਿਆਹੀਏ?
ਆਓ ਰਲ ਮਿਲ ਆਪਾਂ ਨਵੀਂ ਰੀਤ ਬਣਾਈਏ…….

ਕਰਮਾਂ ਵਾਲੇ ਮਾਪਿਆਂ ਨੇ ਹੈ ਧੀ ਨੂੰ ਜਣਿਆ
ਮਾਣ ਨਾਲ ਹੈ ਬਾਬੁਲ ਦਾ ਅੱਜ ਸੀਨਾ ਤਣਿਆ
ਹੱਥ ਜੋੜ ਕੇ ਦਾਤੇ ਦਾ ਚਲੋ ਸ਼ੁਕਰ ਮਨਾਈਏ
ਆਓ ਰਲ ਮਿਲ ਆਪਾਂ ਨਵੀਂ ਰੀਤ ਬਣਾਈਏ…..

ਚਲ ਸਰਬ ਸਮਾਜ ਨੂੰ ਇਹ ਗੱਲ ਸਮਝਾਦੇ
ਧੀ ਬਿਨਾਂ ਇਹ ਜਗ ਨਹੀਂ ਗੱਲ ਕੰਨੀ ਪਾ ਦੇ
ਸਾਡੀ ਕੁੱਲ ਦਾ ਦੀਵਾ ਤਾਂ ਜਗੇ ਜੇ ਧੀ ਲਿਆਈਏ
ਆਓ ਰਲ ਮਿਲ ਆਪਾਂ ਨਵੀਂ ਰੀਤ ਬਣਾਈਏ…
ਜਗਜਨਨੀ ਧੀਆਂ ਦੀ ਆਪਾਂ ਲੋਹੜੀ ਮਨਾਈਏ!!

ਸਰਬਜੀਤ ਕੌਰ ਹਾਜੀਪਰ
ਸ਼ਾਹਕੋਟ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleराजीव यादव: एक आंदोलनकारी पत्रकार, फिल्मकार, लेखक चुनाव मैदान में
Next articleਲੁਧਿਆਣਾ ਦੇ ਸਿਵਲ ਸਰਜਨ ਸਣੇ ਕਈ ਡਾਕਟਰਾਂ ਨੂੰ ਕਰੋਨਾ