553ਵਾ ਗੁਰਪੁਰਬ ਮਨਾਈਏ !

(ਸਮਾਜ ਵੀਕਲੀ)

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾ ਗੁਰਪੁਰਬ ਮਨਾ ਰਹੀ ਸਾਰੀ ਕਾਇਨਾਤ ਨੂੰ ਲੱਖ ਲੱਖ ਮੁਬਾਰਕਾਂ ਜੀ। ਆਉ ਅਸੀਂ ਗੁਰਪੁਰਬ ਵਾਲੇ ਦਿਨ ਘੱਟੋ ਘੱਟ ਆਪਣੀ ਇੱਕ ਬੁਰਾਈ ਨੂੰ ਮੁੱਕਾ ਕੇ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਆਪਣਾ ਜਨਮ ਸਫਲ ਕਰੀਏ ।

ਆਉ ਸਾਰੇ ਰਲ ਮਿਲ ਕੇ ਗੁਰਪੁਰਬ ਮਨਾਈਏ !

ਬਾਬੇ ਨਾਨਕ ਦੀ ਦਿੱਤੀ ਸਿੱਖਿਆ
ਤੋਂ ਭੁੱਲ ਕੇ ਕਦੇ ਦੂਰ ਨਾ ਜਾਈਏ
ਆਉ ਸਾਰੇ ਰਲ ਮਿਲ ਕੇ ਗੁਰਪੁਰਬ ਮਨਾਈਏ !
ਬਾਬੇ ਸਾਨੂੰ ਦੱਸਿਆ ਕਿਵੇਂ ਮਿਹਨਤ ਕਰਨੀ
ਕਰ ਮਿਹਨਤ ਅਸੀਂ ਵੀ ਘਰ ਬਰਕਤਾਂ ਪਾਈਏ
ਆਉ ਸਾਰੇ ਰਲ ਮਿਲ ਕੇ ਗੁਰਪੁਰਬ ਮਨਾਈਏ !
ਬਾਬੇ ਸਾਨੂੰ ਸਿਖਾਈਆਂ ਰਲ ਮਿਲ ਵੰਡ ਖਾਣਾ
ਖਾਣੇ ਦਾਣੇ ਖਾਤਰ ਨਾ ਧੋਖਾ ਧੜੀ ਕਰੀਏ
ਆਉ ਸਾਰੇ ਰਲ ਮਿਲ ਕੇ ਗੁਰਪੁਰਬ ਮਨਾਈਏ !
ਬਾਬੇ ਦੇ ਚਲਾਏ ਰਾਹਾਂ ਤੋਂ ਕਿਤੇ ਭਟਕ ਨਾ ਜਾਈਏ
ਚੱਲਕੇ ਸੱਚੇ ਮਾਰਗ ਤੇ ਹਰ ਮੰਜ਼ਲ ਪਾਈਏ
ਆਉ ਸਾਰੇ ਰਲ ਮਿਲ ਕੇ ਗੁਰਪੁਰਬ ਮਨਾਈਏ !
ਛੱਡ ਕੇ ਜਾਤ ਪਾਤ ਨੂੰ ਇੱਕ ਵਾਰ
ਇਨਸਾਨੀਅਤ ਦੀ ਕਦਰ ਤਾਂ ਪਾਈਏ
ਆਉ ਸਾਰੇ ਰਲ ਮਿਲ ਕੇ ਗੁਰਪੁਰਬ ਮਨਾਈਏ !
ਬਾਬੇ ਦੇ ਦੱਸੇ ਅਮਲਾ ਨਾਲ ਜਨਮ ਸਫਲਾ ਬਣਾਈਏ
ਮਿਲੇ ਹੋਏ ਇਸ ਜਨਮ ਨੂੰ ਅਜਾਈਂ ਨਾ ਗਵਾਈਏ
ਆਉ ਸਾਰੇ ਰਲ ਮਿਲ ਕੇ ਗੁਰਪੁਰਬ ਮਨਾਈਏ !

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਨਕਲਾਬੀ ਬਾਬਾ ਨਾਨਕ
Next articleਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬੂਟਿਆਂ ਦਾ ਲੰਗਰ ਲਾਇਆ