ਈਦ ਮਨਾਈਏ

ਜੋਬਨਰੂਪ ਛੀਨਾ

(ਸਮਾਜ ਵੀਕਲੀ)

ਚੱਲ ,ਫਿਜਾ ਵਿੱਚ ਮਹਿਕਾਂ ਵੰਡਣ
ਬੋਲਾਂ ਦੇ ਵਿੱਚ ਮਿਸ਼ਰੀ ਘੋਲਣ
ਰੂਹਾਂ ਨੂੰ ਗਲਵਕੜੀ ਪਾਈਏ
ਸਾਹਿਬ ਐਦਾਂ ਈਦ ਮਨਾਈਏ

ਪਤ ਕਰਕੇ ਕੱਠੇ ਐਬਾਂ ਵਾਲੇ
ਹੋਲੀ ਦਿਲ ਦੇ ਬੂਹੇ ਲਾਈਏ
ਤੇਰਾ ਮੇਰਾ ਭੇਤ ਮੁਕਾਈਏ
ਸਾਹਿਬ ਐਦਾਂ ਈਦ ਮਨਾਈਏ

ਹਰ ਕਾਮੇ ਦੀ ਕਿਰਤ ਨੂੰ ਚੁੰਮੀਏ
ਭੁੱਖਾ ਬਾਲ ਨਾ ਸੋਵੇ ਕੋਈ
ਏਦਾਂ ਦਾ ਕੋਈ ਨਿਯਮ ਬਣਾਈਏ
ਸਾਹਿਬ ਐਦਾਂ ਈਦ ਮਨਾਈਏ

ਕੁੱਖ ਵਿੱਚ ਨਾ ਮਰੇ ਕੰਜਕ ਕੋਈ
ਦਾਜ ਦੀ ਬਲੀ ਨਾ ਚੜੇ ਕੋਈ
ਵਹਿਸ਼ੀਆਂ ਨੂੰ ਇਨਸਾਨ ਬਣਾਈਏ
ਸਾਹਿਬ ਐਦਾਂ ਈਦ ਮਨਾਈਏ

ਵੰਡੀਆਂ ਵਾਲੀ ਲੀਕ ਮਿਟਾਈਏ
ਜਿੱਥੇ ਨੇ ਕੰਡਿਆਲੀਆਂ ਤਾਰਾਂ
ਫੁੱਲਾਂ ਵਾਲੇ ਬੂਟੇ ਲਾਈਏ
ਸਾਹਿਬ ਐਦਾਂ ਈਦ ਮਨਾਈਏ

ਰਿਸ਼ਤੇ ਹੋਵਣ ਰੂਹਾਂ ਵਾਲੇ
ਜਿਸਮਾਂ ਵਾਲੀ ਭੁੱਖ ਨਾਂ ਹੋਵੇ
ਵਿਛੜਣ ਦਾ ਕੋਈ ਦੁੱਖ ਨਾ ਹੋਵੇ
ਸਾਹਿਬ ਘੁੱਟ ਕੇ ਸੀਨੇ ਲਾਈਏ
ਸਾਹਿਬ ਐਦਾਂ ਈਦ ਮਨਾਈਏ

ਜੋਬਨਰੂਪ ਛੀਨਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਦ
Next articleਈਦ ਮੁਬਾਰਕ