ਰਮੇਸ਼ਵਰ ਸਿੰਘ
(ਸਮਾਜ ਵੀਕਲੀ) ਅਜੋਕੀ ਜੀਵਨ ਸ਼ੈਲੀ ਵਿੱਚ ਇਨਸਾਨ ਦਾ ਸੁਭਾਅ ਬਣਦਾ ਜਾ ਰਿਹਾ ਹੈ ਕਿ ਮੇਰਾ ਚੋਬਾਰਾ ਬੇਸ਼ਕ ਉੱਚਾ ਨਾ ਹੋਵੇ ਪਰ ਕਿਸੇ ਦਾ ਚੋਬਾਰਾ ਮੇਰੇ ਤੋਂ ਉੱਚਾ ਨਹੀਂ ਹੋਣਾ ਚਾਹੀਦਾ l ਇਨਸਾਨ ਨੂੰ ਆਪਣੇ ਦੁੱਖ ਦਾ ਘੱਟ ਕਿਸੇ ਦੀਆਂ ਖੁਸ਼ੀਆਂ ਦਾ ਜ਼ਿਆਦਾ ਦੁੱਖ ਹੈ l ਬਹੁਤ ਸਾਰੇ ਲੋਕ ਜ਼ਿੰਦਗੀ ਦੇ ਖੇਤਰ ’ਚ ਕਿਸੇ ਨੂੰ ਵੀ ਆਪਣੇ ਤੋਂ ਅੱਗੇ ਵਧਦਾ ਨਹੀਂ ਵੇਖ ਸਕਦੇ। ਇਹ ਸੋਚ ਉਨ੍ਹਾਂ ਦਾ ਜੀਵਨ ਅਸੁਖਾਵਾਂ ਬਣਾ ਦਿੰਦੀ ਹੈ।ਈਰਖਾ ਨਾਲ ਆਪਣਾ ਖ਼ੂਨ ਸੁਕਾਉਣ ਦੀ ਬਜਾਏ ਆਪ ਵੀ ਹਮੇਸ਼ਾ ਖ਼ੁਸ਼ ਰਹੋ ਤੇ ਦੂਜਿਆਂ ਨੂੰ ਵੀ ਖ਼ੁਸ਼ ਰੱਖੋ। ਬਗੈਰ ਕਿਸੀ ਮਤਲਬ ਸੇਵਾ ਸਭ ਤੋਂ ਵੱਡੀ ਸੇਵਾ ਹੈ। ਜੇਕਰ ਲੋਕ ਤੁਹਾਡੇ ਨਾਲ ਈਰਖਾ ਰੱਖਦੇ ਨੇ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਜ਼ਿੰਦਗੀ ’ਚ ਸਫਲ ਹੋ l ਕਿਉਕਿ ਅਸਫ਼ਲ ਇਨਸਾਨ ਨਾਲ ਕੋਈ ਵੀ ਈਰਖਾ ਨਹੀਂ ਰੱਖਦਾ। ਜਦੋਂ ਦੂਜਿਆਂ ਦੀ ਸਫਲਤਾ ਤੁਹਾਨੂੰ ਬੇਚੈਨ ਕਰਨ ਲੱਗੇ ਤਾਂ ਤੁਸੀਂ ਈਰਖਾ ਦੀ ਬਜਾਏ ਆਪਣੇ ਕੰਮ ’ਚ ਅੱਗੇ ਹੀ ਅੱਗੇ ਵਧਦੇ ਜਾਉ। ਈਰਖਾ ਦੀ ਭਾਵਨਾ ਨਾਲ ਖ਼ੁਸ਼ੀ ਅਲੋਪ ਹੋ ਜਾਂਦੀ ਹੈ। ਗੁੱਸਾ ਅਤੇ ਉਦਾਸੀ ਮਨੁੱਖੀ ਭਾਵਨਾ ਨੂੰ ਦੁਖਦਾਈ ਆਤਮ ਘਿ੍ਰਣਾ ’ਚ ਬਦਲ ਦਿੰਦੇ ਨੇ l ਇਸ ਲਈ ਈਰਖਾ ਦਾ ਤਿਆਗ ਕਰੋ l ਆਪਣੀ ਤਰੱਕੀ ਵੱਲ ਵਧੇਰੇ ਧਿਆਨ ਦਿੰਦੇ ਰਹਿਣਾ ਹੀ ਸਫਲਤਾ ਦੀ ਕੁੰਜੀ ਹੈ। ਈਰਖਾ ਦੀ ਭਾਵਨਾ ਨੂੰ ਆਪਣੇ ਮਨ ’ਚ ਨਾ ਪਨਪਣ ਦਿਉ। ਇਸ ਦੀ ਅੱਗ ਹਰੇਕ ਈਰਖਾ ਕਰਨ ਵਾਲੇ ਨੂੰ ਸੜ ਕੇ ਸੁਆਹ ਕਰ ਸਕਦੀ ਹੈ। ਕਿਸੇ ਨਾਲ ਵੀ ਆਪਣੀ ਤੁਲਨਾ ਕਦੇ ਵੀ ਨਾ ਕਰੋ ਬਲਕਿ ਸਾਹਮਣੇ ਵਾਲੇ ਇਨਸਾਨ ਦੀ ਪ੍ਰੇਰਣਾ ਸਦਕੇ ਆਪਣੇ ਕੰਮ ’ਚ ਸੁਧਾਰ ਕਰਨ ਦੀ ਭਰਪੂਰ ਕੋਸ਼ਿਸ਼ ਕਰਦੇ ਰਹੋ। ਜਿਸ ਵੀ ਨਾਲ ਤੁਸੀ ਈਰਖਾ ਕਰਦੇ ਹੋ, ਉਨ੍ਹਾਂ ਸਭ ਪ੍ਰਤੀ ਆਪਣੇ ਨਜ਼ਰੀਏ ’ਚ ਬਦਲਾ
ਅ ਲਿਆਉਣ ਲਈ ਯਤਨਸ਼ੀਲ ਰਹੋ। ਤੁਹਾਡੇ ਮਨ ’ਚ ਜਿਹੜੇ ਵੀ ਲੋਕਾਂ ਪ੍ਰਤੀ ਈਰਖਾ ਹੈ ਬੇਸ਼ੱਕ ਉਨ੍ਹਾਂ ਨੂੰ ਵੇਖ ਕੇ ਤੁਸੀਂ ਖ਼ੁਸ਼ ਨਹੀਂ ਹੋ ਸਕਦੇ ਹੋ ਕਿਉਕਿ ਤੁਹਾਨੂੰ ਇੰਝ ਜਾਪਦਾ ਹੈ ਕਿ ਉਹ ਲੋਕ ਤੁਹਾਡੇ ਨਾਲੋਂ ਹਰ ਪੱਖ ਤੋਂ ਬਿਹਤਰ ਹਨ। ਇਹ ਵੀ ਹੋ ਸਕਦਾ ਹੈ ਕਿ ਤੁਸੀ ਉਨ੍ਹਾਂ ਤੋਂ ਦੂਰ ਰਹਿਣ ਲੱਗ ਜਾਉ। ਇਹ ਘਟੀਆ ਗੱਲ ਹੈ l ਆਪਣਾ ਨਜ਼ਰਿਆ ਬਦਲੋ। ਉਨ੍ਹਾਂ ਲੋਕਾਂ ਨੂੰ ਆਪਣੇ ਟੀਚੇ ਦੇ ਰਾਹ ’ਚ ਰੁਕਾਵਟ ਨਾ ਸਮਝੋ।ਆਪਸ ਚ ਪ੍ਰੇਮ-ਪਿਆਰ-ਸਨਮਾਨ ਦੀ ਭਾਵਨਾ ਪੈਦਾ ਕਰਨ ਨਾਲ ਅਸੀਂ ਈਰਖਾ ਤੋਂ ਸਹਿਜੇ ਹੀ ਆਪਣਾ ਬਚਾਅ ਕਰ ਸਕਦੇ ਹਾਂ। ਆਪਸੀ ਦੂਰੀ ਈਰਖਾ ਖ਼ਤਮ ਕਰਨ ਦਾ ਤੌਰ ਤਰੀਕਾ ਨਹੀਂ ਹੈ। ਹੋਰ ਮਿਹਨਤ ਤੇ ਜ਼ੋਰ ਲਗਾਉਣ ਨਾਲ ਤੁਸੀਂ ਸਫਲ ਹੋ ਸਕਦੇ ਹੋ। ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ।ਈਰਖਾ ਕਰਨ ਨਾਲ ਇਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਣਾ ਕਿਉਕਿ ਈਰਖਾ ਹੀ ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਹੈ l ਇਸ ਲਈ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਊਣ ਲਈ ਕਦੇ ਵੀ ਕਿਸੇ ਨਾਲ ਈਰਖਾ ਨਾ ਕਰੋ ਬਲਕਿ ਮੁਕਾਬਲਾ ਕਰੋ। ਈਰਖਾ ਨਾਲ ਆਪਣਾ ਖ਼ੂਨ ਸੁਕਾਉਣ ਦੀ ਬਜਾਏ ਆਪ ਵੀ ਹਮੇਸ਼ਾ ਖ਼ੁਸ਼ ਰਹੋ ਤੇ ਦੂਜਿਆਂ ਨੂੰ ਵੀ ਖ਼ੁਸ਼ ਰੱਖੋ l ਕਿਸੇ ਪ੍ਰਤੀ ਸੜਨ ਨਾਲ ਇਨਸਾਨ ਦਾ ਆਪਣਾ ਹੀ ਸੜਦਾ ਹੈ ਕਿਸੇ ਦਾ ਕੁਝ ਨਹੀਂ ਜਾਂਦਾl ਕਿਸੇ ਦੀ ਸਫਲਤਾ ਦੇ ਖੁਸ਼ ਹੋ ਕੇ ਦੇਖੋ ਕਿੰਨਾ ਮਜ਼ਾ ਆਉਂਦਾ ਹੈl
ਰਮੇਸ਼ਵਰ ਸਿੰਘ ਸੰਪਰਕ-9914880392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly