(ਸਮਾਜ ਵੀਕਲੀ)-ਗੱਲ ਸ਼ਹੀਦਾਂ ਜਾਂ ਉਹਨਾਂ ਸੂਰਮਿਆਂ ਤੋਂ ਸ਼ੁਰੂ ਕਰਦੇ ਹਾਂ ਕੇ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਦੇਸ ਜਾਂ ਸੂਬੇ ਦੀ ਧਰਤ ਕਰਕੇ ਸ਼ਹੀਦੀਆਂ ਪਾਈਆਂ ਜਾਂ ਉਸਦੀ ਖ਼ਾਤਿਰ ਕੁਰਬਾਨੀਆਂ ਦਿੱਤੀਆਂ।ਜਿਹਨਾਂ ਦਾ ਸੁਫ਼ਨਾ ਸੀ ਕੇ ਹਰ ਇੰਨਸਾਂਨ ਕੋਲ ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਹੋਵੇ।ਪਰ ਬਦਕਿਸਮਤੀ ਸਾਡੀ ਕੇ ਉਹਨਾਂ ਦਾ ਇਹ ਸੁਫ਼ਨਾ,ਸੁਫ਼ਨਾ ਹੀ ਰਹਿ ਗਿਆ।ਅੱਜ ਸਾਡੀ ਧਰਤ ਜ਼ਹਿਰੀਲੀਆਂ ਦਵਾਈਆਂ ਨੇ ਬੰਜਰ ਕਰ ਦਿੱਤੀ, ਪਾਣੀ ਜੋ ਸ਼ਰਬਤ ਵਰਗੇ ਮਿੱਠੇ ਤੇ ਸੁਆਦਲੇ ਸੀ ਅੱਜ ਲੁਣੈ ਹੋ ਗਏ,ਹਵਾਵਾਂ ਦੇ ਠੰਡੇ ਬੁੱਲੇ ਜ਼ਹਿਰ ਵਿੱਚ ਤਬਦੀਲ ਹੁੰਦੇ ਨਜ਼ਰ ਆ ਰਹੇ ਹਨ।ਜਿਹਨਾਂ ਦਾ ਸੱਭ ਤੋਂ ਵੱਡਾ ਨੁਕਸਾਨ ਸਾਡੀਆਂ ਨਸਲਾਂ ਤੇ ਫ਼ਸਲਾਂ ਨੂੰ ਨਕਾਰਾ ਕਰਨ ਵਿੱਚ ਪੂਰਾ ਸਹਾਈ ਹੋ ਰਿਹਾ।ਜਿਸ ਦਾ ਮੋਟੇ ਤੌਰ ਉੱਪਰ ਕਾਰਣ ਸਾਡੇ ਮਾੜੇ ਸਿਸਟਮ,ਲਾਲਚੀ ਤੇ ਭੂਖੜ ਲੀਡਰਾਂ ਦੇ ਸਿਰ ਜਾਂਦਾ ਹੈ।ਅੱਜ ਵੋਟਾਂ ਦਾ ਸਮਾਂ ਆ ਚੁੱਕਾ ਹੈ ਤੇ ਪੰਜਾਬ ਦੀ ਹਰ ਸਿਆਸੀ ਪਾਰਟੀ ਲੋਕਾਂ ਨੂੰ ਭਿਖਾਰੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ।ਜਿਹੜੇ ਪੰਜਾਬੀ ਕਦੇ ਲੋਕਾਂ ਦੇ ਘਰ ਭਰਦੇ ਹੁੰਦੇ ਸਨ ਤੇ ਆਪਣੇ ਆਪ ਵਿੱਚ ਰਾਜੇ ਅਖਵਾਉਂਦੇ ਸੀ ਪਰ ਇਹ੍ਹਨਾਂ ਸਿਆਸੀ ਜੋਕਾਂ ਨੇ ਵੱਖੋ ਵੱਖ ਬੋਲੀ ਲਾ ਕੇ ਅੱਜ ਉਹਨਾਂ ਨੂੰ ਅਹਿਸਾਸ ਕਰਵਾ ਦਿੱਤਾ ਕੇ ਬੇਸ਼ੱਕ ਤੁਸੀਂ ਕਾਗਜ਼ਾਂ ਵਿੱਚ ਅਜਾਦੀ ਮਾਣ ਰਹੇ ਹੋ ਪਰ ਅਸਲੀਅਤ ਵਿੱਚ ਤੁਸੀਂ ਸਾਡੇ ਗੁਲਾਮ ਤੇ ਭਿਖਾਰੀ ਹੀ ਹੋ।ਪਹਿਲਾਂ ਅਕਾਲੀਆਂ ਨੇ ਫੇਰ ਲਾਲੇ ਦੀ ਆਪ ਨੇ ਮੁੱਲ ਲਾਇਆ,ਪਰ ਕੱਲ ਕਾਂਗਰਸ ਪ੍ਰਧਾਨ ਤੇ ਮੌਜੂਦਾ ਕਾਂਗਰਸ ਸਰਕਾਰ ਨੇ ਤਾਂ ਸੱਭ ਹੱਦਾ ਬੰਨੇ ਟੱਪ ਦਿੱਤੇ।
ਅਖੇ ਪੰਜਾਬ ਮਾਡਲ ਦੇ ਪੰਜ ਅਲੌਕਿਕ ਐਲਾਨ,ਨੰਬਰ ਇੱਕ ਪੰਜਵੀ ਤੱਕ ਪੜ੍ਹਣ ਵਾਲੀ ਹਰ ਧੀ ਨੂੰ ਪੰਜ ਹਜ਼ਾਰ,ਹਰ ਘਰ ਵਿੱਚ ਸਾਲ ਦੇ ਅੱਠ ਸਲੈਂਡਰ ਮੁਫ਼ਤ,ਦਸਵੀਂ ਤੱਕ ਪੜਾਈ ਕਰਨ ਤੇ ਪੰਦਰ੍ਹਾਂ ਹਜਾਰ,ਬਾਰ੍ਹਵੀਂ ਕਰਨ ਤੇ ਵੀਹ ਹਜ਼ਾਰ ਤੇ ਜੇ ਬੱਚੀ ਨੇ ਕਾਲਜ ਪੜ੍ਹਨਾ ਤਾਂ ਸਕੁਟੀ ਬਿਲਕੁਲ ਮੁਫ਼ਤ।ਇਹ ਹਨ ਰਜਵਾੜਿਆਂ ਵਲੋਂ ਪੰਜਾਬੀਆਂ ਨੂੰ ਖੈਰਾਤਾਂ।ਇਹ ਸੱਭ ਹੁਣ ਨੀ ਮਿਲ ਸਕਦਾ??ਇਹ ਉਦੋਂ ਮਿਲੂ ਜਦੋ ਤੁਸੀਂ ਸਾਨੂੰ ਆਉਣ ਵਾਲੇ ਪੰਜਾਂ ਸਾਲਾਂ ਲਈ ਫਿਰ ਜਿਤਾਓਗੇ।ਕਿਉਂਕਿ ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਹੈ?
ਸਿੱਧੂ ਸਾਹਿਬ ਜੇ ਠੋਕੋ ਤਾਲੀ ਦੀ ਜਗ੍ਹਾ ਇਸ ਘਟੀਆ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ,ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਦੀ ਭਰਤੀ ਕਰਕੇ ਉਹਨਾਂ ਨੂੰ ਪ੍ਰਾਈਵੇਟ ਨਾਲੋਂ ਵੱਧ ਸਹੂਲਤ ਦੇਣ ਦੀ ਗੱਲ ਕਰਦੇ ਤੇ ਕਹਿੰਦੇ ਕੇ ਮੇਰੇ ਸੂਬੇ ਦੇ ਸਾਰੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਈ ਕਰਨਗੇ,ਕਿਉਂਕਿ ਸਕੂਲਾਂ ਦਾ ਪ੍ਰਬੰਧ ਵਧੀਆ ਕਰ ਦਿੱਤਾ ਹੈ।ਅੱਠ ਸਲੰਡਰ ਮੁਫ਼ਤ ਦੇਣ ਦੀ ਬਜਾਏ ਉਸ ਮਜਦੂਰ ਦੀ ਦਿਹਾੜੀ ਦਾ ਰੇਟ ਵਧਾਉਂਦੇ ਤਾਂ ਕੇ ਓਹ ਖੁਦ ਖਰੀਦ ਸਕੇ।ਬਾਰਵੀ ਤੋਂ ਬਾਅਦ ਧੀਆਂ ਨੂੰ ਵੀਹ ਹਜ਼ਾਰ ਐਲਾਨਣ ਦੀ ਜਗ੍ਹਾ ਉਹਨਾਂ ਲਈ ਸਵੈਰੋਜਗਾਰ ਜਾਂ ਨੌਕਰੀ ਦਾ ਐਲਾਨ ਕਰਦੇ,ਧੀਆਂ ਲਈ ਸਕੁਟੀਆਂ ਜਰੂਰੀ ਨਹੀਂ ਉਹਨਾਂ ਲਈ ਆਜ਼ਾਦੀ ਤੇ ਸਿਖਿਆ ਸਕੀਮ ਦਿੰਦੇ ਜੋ ਜਰੂਰੀ ਸੀ ਜਿਥੋਂ ਉਹ ਪੜ ਕੇ ਆਪਣੇ ਪੈਰੀਂ ਖੜ ਕੇ ਦਿਖਾਉਂਦੀਆਂ ਤੇ ਅੱਜ ਕੋਈ ਗਰੀਬ ਪਿਓ ਧੀ ਜੰਮਣ ਦੀ ਨੌਬਤ ਉੱਪਰ ਉਸਨੂੰ ਮਾਰਨ ਦੀਆਂ ਸਕੀਮਾਂ ਨਾ ਬਣਾਉਦਾ,ਨਾਂ ਹੀ ਕੋਈ ਕੁੱਖ ਵਿੱਚ ਮਾਰਵਾਉਂਦਾ, ਸਗੋਂ ਮਾਣ ਨਾਲ ਕਹਿੰਦਾ ਕੇ ਮੇਰਾ ਪੁੱਤ ਵੱਡਾ ਹੋ ਕੇ ਪੜ ਲਿਖ ਕੇ ਅਫਸਰ ਬਣੁ।
ਇਹ੍ਹਨਾਂ ਐਲਾਨਾਂ ਉੱਪਰ ਵੀ ਤੁਹਾਡੇ ਤੇ ਤਰਸ ਆਉਂਦਾ ਕਿਉਂਕਿ ਕੀ ਇਹ ਸਕੀਮਾਂ ਸਿਰਫ ਧੀਆਂ ਮਾਵਾਂ ਭੈਣਾਂ ਨੂੰ ਭਰਮਾਉਣ ਦਾ ਇੱਕ ਤਰੀਕਾ ਹੈ ?ਕੀ ਪੰਜਾਬ ਵਿੱਚ ਨੌਜਵਾਨ ਮੁੰਡਿਆਂ ਲਈ ਤੁਸੀਂ ਕੋਈ ਸਕੀਮ ਨਹੀਂ ਬਣਾਈ ?ਜਾਂ ਸੋਚਿਆ ਬਈ ਆਪੇ ਚਿੱਟਾ ਜਾਂ ਭੰਗਾਂ ਪੀ ਪੀ ਮਰ ਜਾਣਗੇ??ਵਾਹ ਓਏ ਪੰਜਾਬ ਦਿਆ ਵਾਹਲਿਆ ਚਹੇਤਿਆ।ਕਿਉ ਲੋਕਾਂ ਨੂੰ ਮੂਰਖ ਬਣਾ ਰਹੇ ਹੋ,ਲੋੜ ਹੈ ਪਾਣੀਆਂ ਨੂੰ ਸਾਫ ਕਰਨ ਦੀ,ਕਿਸਾਨੀ ਨੂੰ ਪ੍ਰਫੁੱਲਤ ਕਰਨ ਦੀ,ਗਰੀਬ ਦਾ ਦਿਹਾੜੀ ਮਹਿੰਗਾਈ ਮੁਤਾਬਕ ਕਰਨ ਦੀ,ਲੋਕੀ ਕੈਂਸਰ ਨਾਲ ਮਰ ਰਹੇ ਹਨ ਉਹਨਾਂ ਨੂੰ ਬਚਾਉਣ ਦੀ,ਸਿਹਤ ਸਿੱਖਿਆ ਨੂੰ ਨੰਬਰ ਇੱਕ ਕਰਨ ਦੀ,ਕੁਰਸੀ ਦੇ ਭੁੱਖੇ ਲੀਡਰ ਜਾਂ ਨੇਤਾਵਾਂ ਨੂੰ ਅਕਲ ਦੇਣ ਦੀ।
ਮੇਰੇ ਪੰਜਾਬ ਦੇ ਪੰਜਾਬੀਆਂ ਨੂੰ ਇਹ ਖੇਰਾਤਾਂ ਨਹੀਂ ਚਾਹੀਦੀਆਂ ਤੇ ਨਾਂ ਹੀ ਤੁਹਾਡਾ ਕੋਈ ਮੁਫ਼ਤ ਭੱਤਾ ਲੈਣਾ ਚਾਹੁੰਦੇ ਹਾਂ ਇਹ ਤੁਸੀਂ ਲੋਕ ਹੀ ਹੋ ਜੋ ਸਾਡੇ ਟੈਕਸ ਉੱਪਰ ਮਨਮਰਜੀਆਂ ਤੇ ਵਿਦੇਸ਼ਾ ਵਿੱਚੋ ਇਲਾਜ ਕਰਵਾਉਂਦੇ ਹੋ।ਅੱਜ ਮੇਰੇ ਪੰਜਾਬ ਦੀ ਮਿੱਟੀ ਮੇਰੇ ਪੰਜਾਬ ਦੀ ਬੁੱਢੀ ਮਾਂ ਤੁਹਾਡੀਆਂ ਹਰ ਰੋਜ ਦੀਆਂਇੱਕ ਦੂਜੇ ਤੋਂ ਵੱਧ ਕੇ ਲਾਈਆਂ ਜਾ ਰਹੀਆਂ ਬੋਲੀਆਂ ਸੁਣ ਸੁਣ ਕੇ ਵਾਰ ਵਾਰ ਰੁਧਨ ਕਰ ਰਹੀ ਹੈ ਕੇ ਸਾਨੂੰ ਸਾਡਾ ਸਿਹਤ ਸਿਖਿਆ ਤੇ ਰੋਜਗਾਰ ਦੇ ਸਾਧਨ ਪੈਦਾ ਕਰ ਦਿਓ ਅਸੀਂ ਖੁੱਦ ਬਣਾ ਕੇ ਤੇ ਕਮਾ ਕੇ ਖਾਣਾ ਜਾਣਦੇ ਹਾਂ ਕਿਉਂਕਿ ਤੁਸੀਂ ਤਾਂ ਪਿੱਛਲੇ ਸੱਤਰ ਸਾਲ ਤੋਂ ਸਾਨੂੰ ਬੁੱਧੂ ਬਣਾ ਰਹੇ ਹੋ।ਇਸਦੀ ਮਿਸਾਲ ਇਹ ਹੈ ਕੇ ਸਰਕਾਰ ਤੁਹਾਡੀ ਤੇ ਬੋਲੀ ਆਉਣ ਵਾਲੀ ਸਰਕਾਰ ਲਈ ਦੇ ਰਹੇ ਹੋ, ਜੇ ਇਹ੍ਹਨਾਂ ਹੀ ਸੱਚ ਬੋਲਣਾ ਆਉਂਦਾ ਸੀ ਜਾਂ ਬੋਲ ਪੁਗਾਉਣੇ ਆ ਤਾਂ ਚਾਚੇ ਚੰਨੀ ਕੋਲੋਂ ਕਿਹੜਾ ਘੁੰਡ ਕੱਢਣਾ? ਕਰਵਾਓ ਅਮਲ!!!
ਪਵਨ ਪਰਵਾਸੀ ਜਰਮਨੀ
004915221870730
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly