ਨਸ਼ਿਆਂ ‘ਚ ਜਾਨਾਂ ਹਾਰਦੇ ਅੱਜ ਭਾਰਤ ਮਾਂ ਦੇ ਜਾਏ

ਸਤਵੰਤ ਕੌਰ ਸੁੱਖੀ

(ਸਮਾਜ ਵੀਕਲੀ)

ਕਿਵੇਂ ਮੈਂ ਮਨਾਵਾਂ ਇਹ ਆਜ਼ਾਦੀ ਵਾਲਾ ਦਿਨ ਵੇ।
ਰੋਂਦੀਆਂ ਨੇ ਮਾਵਾਂ ਅੱਜ ਪੁੱਤਰਾਂ ਦੇ ਬਿਨ ਵੇ।
ਭੁੱਲੇ ਖ਼ਾਬ ਜਿਹੜੇ ਕਦੇ ਸੀ ਸਜਾਏ
ਨਸ਼ਿਆਂ ਚ’ ਜਾਨਾਂ ਹਾਰਦੇ…….

ਬੁਰੀਆਂ ਅਲਾਮਤਾਂ ਨੇ ਦੇਸ਼ ਮੇਰਾ ਖਾ ਲਿਆ
ਵਾਰ ਕੇ ਸੀ ਜਾਨਾਂ ਜੋ ਸ਼ਹੀਦਾਂ ਨੇ ਬਚਾ ਲਿਆ
ਅੱਜ ਸਿਰਾਂ ਉੱਤੋਂ ਉੱਠ ਗਏ ਨੇ ਸਾਏ
ਨਸ਼ਿਆਂ ਚ’ਜਾਨਾਂ ਹਾਰਦੇ…….

ਭੁੱਖਮਰੀ ਤੇ ਗਰੀਬੀ ਬਣੀ ਦੇਸ਼ ਦਾ ਸ਼ਿੰਗਾਰ ਏ
ਜਾਨ ਤੋਂ ਵੀ ਵੱਧ ਏਥੇ ਪੈਸੇ ਨਾਲ ਪਿਆਰ ਏ
ਏਸ ਲਾਲਚ ਨੇ ਕਤਲ ਕਰਾਏ
ਨਸ਼ਿਆਂ ਚ’ਜਾਨਾਂ ਹਾਰਦੇ ……

ਜਿਹੜੀ ਕੁੱਖੋਂ ਜੰਮਦੇ ਨੇ ਓਹਨੂੰ ਦੁਰਕਾਰਦੇ
ਰਾਖੇ ਅਖਵਾਉਣ ਵਾਲੇ ਧੀਆਂ ਹੱਥੀਂ ਮਾਰਦੇ
ਲੱਜ ਇਨ੍ਹਾਂ ਨੂੰ ਨਾ ਭੋਰਾ ਕਦੇ ਆਏ
ਨਸ਼ਿਆਂ ਚ’ ਜਾਨਾਂ ਹਾਰਦੇ…….

ਸਿਆਸਤ ਦੇ ਪਿੱਛੇ ਭੁੱਲ ਰਿਸ਼ਤੇ ਵੀ ਜਾਂਵਦੇ
ਅੱਜ ਭਾਵੇਂ ਗੀਤ ਨੇ ਆਜ਼ਾਦੀ ਵਾਲੇ ਗਾਂਵਦੇ
ਸੁੱਖੀ”ਲਿਖਦੀ ਨੇ ਹੰਝੂ ਨੇ ਵਹਾਏ
ਨਸ਼ਿਆਂ ਚ’ਜਾਨਾਂ ਹਾਰਦੇ …….

ਸਤਵੰਤ ਕੌਰ ਸੁੱਖੀ

81468-84115

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਹਮਾਰਾ ਦੇਸ
Next articleਪੱਲਾ(ਲੜ)