“ਲੈਨਿਨਵਾਦ ਤੋਂ ਇਨਕਲਾਬ ਜ਼ਿੰਦਾਬਾਦ ਤੱਕ”

21 ਜਨਵਰੀ ਰੂਸੀ ਕ੍ਰਾਂਤੀਕਾਰੀ ਲੈਨਿਨ ਦੀ ਬਰਸੀ ਤੇ ਵਿਸ਼ੇਸ਼
ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ)  ਇਨਕਲਾਬ ਸੱਤਾ ਦੇ ਬੁਨਿਆਦੀ ਢਾਂਚੇ ਵਿੱਚ ਹੋਣ ਵਾਲੀ ਇੱਕ ਬੁਨਿਆਦੀ ਤਬਦੀਲੀ ਨੂੰ ਕਿਹਾ ਜਾਂਦਾ ਹੈ ਸ਼ਹੀਦ ਭਗਤ ਸਿੰਘ ਨੇ ਇਸ ਸਦੀ ਦੇ ਅਖੌਤੀ ਇਨਕਲਾਬ ਬਾਰੇ ਕਿਹਾ ਸੀ ਕਿ” ਇਹ ਹੁਣ ਜਨਤਾ ਦੀ ਭੀੜ ਦਾ ਜਨਤਾ ਦੀ ਭੀੜ ਉੱਤੇ ਰਾਜ ਕਰਨ ਲਈ ਸੱਤਾ ਤੇ ਕਬਜ਼ਾ ਕਰਨਾ ਰਹਿ ਗਿਆ ਹੈ। ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਲੈਨਿਨ ਦੇ ਵਿਚਾਰਾਂ ਨੂੰ ਪੜਿਆ ਅਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਵੀ ਹੋਏ ਆਪਣੀ ਲਿਖਤ ਵਿੱਚ ਲਿਖਦੇ ਹਨ ਕਿ “ਪਿਸਤੌਲ ਅਤੇ ਬੰਬ ਇਨਕਲਾਬ ਨਹੀਂ ਲਿਆਉਂਦੇ। ਇਨਕਲਾਬ ਦੀ ਤਲਵਾਰ ਵਿਚਾਰਾ ਦੀ ਸਾਣ ‘ਤੇ ਤੇਜ਼ ਹੁੰਦੀ ਹੈ।” ਸ਼ਹੀਦ ਭਗਤ ਸਿੰਘ ਇੱਕ ਜਗ੍ਹਾ ਲਿਖਦੇ ਹਨ ਕਿ ਲੈਨਿਨ ਮੇਰੇ ਪ੍ਰੇਰਣਾ ਸਰੋਤ ਹਨ। ਰੂਸ ਵਿੱਚ ਲੈਨਿਨ ਦੇ ਇਨਕਲਾਬੀ ਵਿਚਾਰਾਂ ਨੇ ਉਦੋਂ ਜਨਮ ਲਿਆ ਜਦੋਂ ਉਥੇ ਸਰਮਾਏਦਾਰੀ ਸਿਸਟਮ ਦਾ ਬੋਲਬਾਲਾ ਸੀ ਸਰਮਾਏਦਾਰੀ ਵੱਲੋਂ ਕਿਰਤੀਆਂ, ਗਰੀਬਾਂ ਅਤੇ ਮਜ਼ਦੂਰਾਂ ਦੀ ਹੁੰਦੀ ਲੁੱਟ ਖਸੁੱਟ ਵਾਲੇ ਸਿਸਟਮ ਨੇ ਉਸ ਨੂੰ ਇਨਕਲਾਬੀ ਦੇ ਰਾਹ ਤੋਰਿਆ ਉਹ ਚਾਹੁੰਦੇ ਸਨ ਕਿ ਦੁਨੀਆਂ ਵਿੱਚ ਗਰੀਬੀ ਅਤੇ ਅਮੀਰੀ ਦਾ ਪਾੜਾ ਖ਼ਤਮ ਹੋਵੇ, ਗ਼ਰੀਬਾਂ ਅਤੇ ਮਿਹਨਤਕਸ਼ ਲੋਕਾਂ ਦਾ ਸ਼ੋਸਣ ਖਤਮ ਹੋਵੇ, ਸਾਰੀ ਮਨੁੱਖਤਾ ਵਿੱਚ ਇਕਸਾਰਤਾ ਹੋਵੇ ਇਸੇ ਕਰਕੇ ਇੱਕ ਇਨਕਲਾਬੀ ਰਾਹ ਤੇ ਚਲਦਿਆਂ ਵਲਾਦੀਮੀਰ ਇਲੀਚ ਉਲੀਆ ਨੋਵ ਉਰਫ਼ (ਲੈਨਿਨ) ਸੰਸਾਰ ਭਰ ਦੇ ਮਿਹਨਤਕਸ ਲੋਕਾਂ ਦਾ ਹਰਮਨ ਪਿਆਰਾ ਆਗੂ ਤੇ ਰੂਸੀ ਕ੍ਰਾਂਤੀ ਦਾ ਮੋਢੀ ਬਣ ਗਿਆ ਸੀ। ਉਸ ਦਾ ਜਨਮ 22 ਅਪ੍ਰੈਲ 1870 ਨੂੰ ਵੋਲਗਾ ਨਦੀ ਦੇ ਕੰਢੇ ‘ਤੇ ਵਸੇ ਸ਼ਹਿਰ ਸਿਮਬਿਰਸਨ ‘ਚ ਹੋਇਆ। ਲੈਨਿਨ ਦੇ ਛੇ ਭੈਣ- ਭਰਾ ਸਨ ਤੇ ਸਾਰਾ ਪਰਿਵਾਰ ਕ੍ਰਾਂਤੀਕਾਰੀ ਸੀ। ਲੈਨਿਨ ਅਸਧਾਰਨ ਯੋਗਤਾ ਵਾਲਾ, ਹਸਮੁੱਖ, ਉਤਸ਼ਾਹੀ ਸੁਭਾ ਦਾ ਮਾਲਿਕ ਸੀ। ਲੈਨਿਨ ਬਹੁਤ ਪੜਦਾ ਸੀ। ਛੋਟੀ ਉਮਰ ਤੋਂ ਹੀ ਉਹ ਮਹਾਨ ਰੂਸੀ ਲੇਖਕਾਂ ਦੀ ਕਿਤਾਬਾਂ ਨੂੰ ਰੁਚੀ ਨਾਲ ਪੜਨ ਦਾ ਕੰਮ ਕਰਦਾ ਸੀ। ਇਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਨੇ ਲੈਨਿਨ  ਦੀ ਪ੍ਰਤਿਭਾ ਨੂੰ ਨਿਖਾਰਨ ‘ਚ ਬਹੁਤ ਵੱਡਾ ਹਿੱਸਾ ਪਾਇਆ। ਉਹ ਇਨਕਲਾਬ ਦੇ ਵਿਰੋਧ ਵਾਸੀ ਪਦਾਰਥਵਾਦੀ ਸਿਧਾਂਤ ਦੇ ਪੱਖ ਤੋਂ ਹਰ ਰੋਜ ਜਾਣੂ ਹੋ ਰਿਹਾ ਸੀ। ਉਸ ਸਮੇਂ ਰੂਸ ਦੀ ਸਰਮਾਏਦਾਰੀ ਆਪਣੇ ਮੁਢਲੇ ਪੈਰ ਤੇਜ਼ੀ ਨਾਲ ਪੁੱਟ ਰਹੀ ਸੀ। ਕਿਸਾਨਾਂ ਤੇ ਮਜਦੂਰਾਂ ਦੀ ਹਾਲਤ ਰੂਸ ‘ਚ ਅਫਸੋਸਜਨਕ ਹੀ ਸੀ। ਹਰ ਥਾਂ ਰੋਟੀ ਦੇ ਲਾਲੇ ਪਏ ਹੋਏ ਸਨ। ਰੂਸ‘ਚ ਜਗੀਰਦਾਰਾਂ ਤੇ ਸਰਮਾਏਦਾਰਾਂ ਦਾ ਲੋਟੂ ਵਰਗ ਲੋਕਾਂ ਦੀ ਕਿਰਤ ਨੂੰ ਲੁੱਟ ਰਿਹਾ ਸੀ ਤੇ ਦੂਜੇ ਪਾਸੇ ਲੈਨਿਨ ਵਰਗੇ ਜਵਾਨ ਇਸ ਪ੍ਰਬੰਧ ਨੂੰ ਨਫਰਤ ਕਰਦੇ ਸਨ। ਵਹਿਮਾਂ ਭਰਮਾਂ ਦੀ ਕੱਟੜਤਾ, ਫੋਕੇ ਰਿਤੀ ਰਿਵਾਜਾਂ ਨੂੰ ਲੈਨਿਨ ਨੇ ਲੱਤ ਮਾਰ ਦਿੱਤੀ। ਅਲੇਕਸਾਂਦਰ, ਲੈਨਿਨ ਦੇ ਵੱਡੇ ਭਰਾ, ਨੇ ਲੈਨਿਨ‘ਤੇ ਇਨਕਲਾਬੀ ਵਿਚਾਰਾਂ ਦਾ ਬਹੁਤ ਪ੍ਰਭਾਵ ਪਾਇਆ। ਉਹ ਬਲਵਾਨ ਇੱਛਾ ਸ਼ਕਤੀ ਤੇ ਉੱਚੇ ਅਸੂਲਾਂ ਦਾ ਮਾਲਿਕ ਸੀ। ਸਰਮਾਏਦਾਰੀ ਅਤੇ ਤਾਨਾਸ਼ਾਹੀ ਨੂੰ ਖ਼ਤਮ ਕਰਨ ਦੀ ਇੱਛਾ ਰੱਖਣ ਵਾਲੇ ਤੇ ਨਵਾਂ ਰਾਜਨੀਤਿਕ ਪ੍ਰਬੰਧ ਦੇਣ ਦੀ ਤਾਂਘ ਵਾਲੇ ਭਰਾ ਨੂੰ ਮਾਰਕਸਵਾਦ ਦਾ ਕੁੱਝ ਗਿਆਨ ਸੀ। ਮਾਰਕਸਵਾਦ ਬਾਰੇ ਮੁੱਢਲੀ ਜਾਣਕਾਰੀ ਲੈਨਿਨ ਨੂੰ ਆਪਣੇ ਭਰਾ ਤੋਂ ਹੀ ਮਿਲੀ। 1893 ਦੇ ਅਖੀਰ ਵਿੱਚ ਵਲਾਦੀਮੀਰ ਲੈਨਿਨ  ਸੇਂਟ ਪੀਟਰਸਬਰਗ ਚਲੇ ਗਏ ਉੱਥੇ, ਉਸਨੇ ਇੱਕ ਬੈਰਿਸਟਰ ਦੇ ਸਹਾਇਕ ਵਜੋਂ ਕੰਮ ਕੀਤਾ ਅਤੇ ਮਾਰਕਸਵਾਦੀ ਕ੍ਰਾਂਤੀਕਾਰੀ ਸੈੱਲ ਵਿੱਚ ਇੱਕ ਸੀਨੀਅਰ ਅਹੁਦੇ ‘ਤੇ ਪਹੁੰਚ ਗਏ ਜੋ ਜਰਮਨੀ ਦੀ ਮਾਰਕਸਵਾਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਤੋਂ ਬਾਅਦ ਆਪਣੇ ਆਪ ਨੂੰ ਸੋਸ਼ਲ-ਡੈਮੋਕਰੇਟਸ ਕਹਾਉਂਦਾ ਹੈ। ਸਮਾਜਵਾਦੀ ਲਹਿਰ ਦੇ ਅੰਦਰ ਮਾਰਕਸਵਾਦ ਦਾ ਜਨਤਕ ਤੌਰ ‘ਤੇ ਸਮਰਥਨ ਕਰਦੇ ਹੋਏ, ਉਸਨੇ ਰੂਸ ਦੇ ਉਦਯੋਗਿਕ ਕੇਂਦਰਾਂ ਵਿੱਚ ਇਨਕਲਾਬੀ ਸੈੱਲਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕੀਤਾ।1894 ਦੇ ਅਖੀਰ ਤੱਕ, ਉਹ ਮਾਰਕਸਵਾਦੀ ਮਜ਼ਦੂਰਾਂ ਦੇ ਸਰਕਲ ਦੀ ਅਗਵਾਈ ਕਰ ਰਿਹਾ ਸੀ, ਅਤੇ ਇਹ ਜਾਣਦਿਆਂ ਕਿ ਪੁਲਿਸ ਜਾਸੂਸਾਂ ਨੇ ਅੰਦੋਲਨ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ, ਨੇ ਧਿਆਨ ਨਾਲ ਆਪਣੇ ਟਰੈਕਾਂ ਨੂੰ ਢੱਕ ਲਿਆ ਸੀ। ਲੈਨਿਨ ਨੇ ਸਵਿਟਜ਼ਰਲੈਂਡ ਵਿੱਚ ਸਥਿਤ ਰੂਸੀ ਮਾਰਕਸਵਾਦੀ ਪਰਵਾਸੀਆਂ ਦੇ ਇੱਕ ਸਮੂਹ, ਆਪਣੇ ਸੋਸ਼ਲ-ਡੈਮੋਕਰੇਟਸ ਅਤੇ ਲੇਬਰ ਦੀ ਮੁਕਤੀ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਕੀਤੀ ਉਸਨੇ ਸਮੂਹ ਮੈਂਬਰਾ ਪਲੇਖਾਨੋਵ ਅਤੇ ਪਾਵੇਲ ਐਕਸਲਰੋਡ ਨੂੰ ਮਿਲਣ ਲਈ ਦੇਸ਼ ਦਾ ਦੌਰਾ ਕੀਤਾ। ਉਹ ਮਾਰਕਸ ਦੇ ਜਵਾਈ ਪਾਲ ਲਾਫਾਰਗ ਨੂੰ ਮਿਲਣ ਅਤੇ 1871 ਦੇ ਪੈਰਿਸ ਕਮਿਊਨ ਦੀ ਖੋਜ ਕਰਨ ਲਈ ਪੈਰਿਸ ਗਏ, ਜਿਸ ਨੂੰ ਉਹ ਪ੍ਰੋਲੇਤਾਰੀ ਸਰਕਾਰ ਲਈ ਇੱਕ ਸ਼ੁਰੂਆਤੀ ਪ੍ਰੋਟੋਟਾਈਪ ਸਮਝਦੇ ਸੀ। ਗੈਰ-ਕਾਨੂੰਨੀ ਇਨਕਲਾਬੀ ਪ੍ਰਕਾਸ਼ਨਾਂ ਦੇ ਭੰਡਾਰ ਨਾਲ ਰੂਸ ਵਾਪਸ ਆ ਕੇ, ਉਸਨੇ ਹੜਤਾਲੀ ਮਜ਼ਦੂਰਾਂ ਨੂੰ ਸਾਹਿਤ ਵੰਡਣ ਲਈ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕੀਤੀ। ਇੱਕ ਨਿਊਜ਼ ਸ਼ੀਟ, ਰਬੋਚੀ  ਡੇਲੋ (ਵਰਕਰਜ਼ ਕਾਜ਼) ਤਿਆਰ ਕਰਨ ਵਿੱਚ ਸ਼ਾਮਲ ਹੋਣ ਦੇ ਦੌਰਾਨ, ਉਹ ਸੇਂਟ ਪੀਟਰਸਬਰਗ ਵਿੱਚ ਗ੍ਰਿਫਤਾਰ ਕੀਤੇ ਗਏ 40 ਕਾਰਕੁਨਾਂ ਵਿੱਚ ਸ਼ਾਮਲ ਸਨ ਅਤੇ ਉਸ ਉਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ । ਫਰਵਰੀ 1897 ਵਿੱਚ, ਲੈਨਿਨ ਨੂੰ ਪੂਰਬੀ ਸਾਇਬੇਰੀਆ ਵਿੱਚ ਤਿੰਨ ਸਾਲ ਦੀ ਜਲਾਵਤਨੀ ਦੀ ਸਜ਼ਾ ਸੁਣਾਈ ਗਈ। ਸਰਕਾਰ ਲਈ ਸਿਰਫ ਇੱਕ ਮਾਮੂਲੀ ਖਤਰਾ ਸਮਝਦੇ ਹੋਏ, ਉਸਨੂੰ ਸ਼ੁਸ਼ੇਨਸਕੋਏ, ਮਿਨੁਸਿੰਸਕੀ ਜ਼ਿਲੇ ਵਿੱਚ ਇੱਕ ਕਿਸਾਨ ਦੀ ਝੌਂਪੜੀ ਵਿੱਚ ਜਲਾਵਤਨ ਕਰ ਦਿੱਤਾ ਗਿਆ ਸੀ, ਜਿੱਥੇ ਉਸਨੂੰ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ ਫਿਰ ਵੀ ਉਹ ਹੋਰ ਕ੍ਰਾਂਤੀਕਾਰੀਆਂ ਨਾਲ ਮੇਲ-ਜੋਲ ਕਰਨ ਦੇ ਯੋਗ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਸਨ। ਆਪਣੀ ਜਲਾਵਤਨੀ ਤੋਂ ਬਾਅਦ, ਲੈਨਿਨ 1900 ਦੇ ਸ਼ੁਰੂ ਵਿੱਚ ਪਸਕੌਵ ਵਿੱਚ ਵਸ ਗਏ ਉੱਥੇ, ਉਸਨੇ ਇੱਕ ਅਖਬਾਰ, ਇਸਕਰਾ (ਸਪਾਰਕ) ਲਈ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ, ਜੋ ਕਿ ਰੂਸੀ ਮਾਰਕਸਵਾਦੀ ਪਾਰਟੀ ਦਾ ਇੱਕ ਨਵਾਂ ਅੰਗ ਸੀ, ਜੋ ਹੁਣ ਆਪਣੇ ਆਪ ਨੂੰ ਰੂਸੀ ਸੋਸ਼ਲ ਡੈਮੋਕਰੇਟਿਕ ਲੇਬਰ ਪਾਰਟੀ (RSDLP) ਅਖਵਾਉਂਦਾ ਹੈ।1918 ‘ਚ ਹੋਏ  ਲੈਨਿਨ‘ਤੇ ਕਾਤਲਾਨਾ ਹਮਲੇ ਦੀ ਵਜਾ ਕਰਕੇ ਉਨ੍ਹਾਂ ਦੀ ਸਿਹਤ ‘ਤੇ ਮਾੜਾ ਅਸਰ ਹੋਣਾ ਸ਼ੁਰੂ ਹੋ ਗਿਆ ਸੀ। ਮਾਰਚ 1923 ਨੂੰ ਉਨ੍ਹਾਂ ਦੀ ਸਿਹਤ ਇੱਕਦਮ ਖਰਾਬ ਹੋ ਗਈ। ਅਖੀਰ 21 ਜਨਵਰੀ 1924 ਨੂੰ ਸ਼ਾਮ 6 ਵਜ ਕੇ 50 ਮਿੰਟ ‘ਤੇ ਲੈਨਿਨ ਦਿਮਾਗ ਦੀ ਨਾੜੀ ਫਟਣ ਨਾਲ ਦੁਨੀਆਂ ਨੂੰ ਅਲਵਿਦਾ ਆਖ ਗਏ। ਰਾਤ ਨੂੰ ਪਾਰਟੀ ਦੀ ਕੇਂਦਰੀ ਕਮੇਟੀ ਦਾ ਪਲੈਨਰੀ ਸਮਾਗਮ ਹੋਇਆ ਤੇ ਲੋਕਾਂ ਦੇ ਨਾਂ ਇੱਕ ਅਪੀਲ ਜਾਰੀ ਕੀਤੀ ਗਈ ਕਿ “ਉਹ ਆਦਮੀ ਚਲ ਵਸਿਆ ਹੈ, ਜਿਸ ਦੀ ਜੂਝਾਰੂ ਅਗਵਾਈ ਹੇਠ ਸਾਡੀ ਪਾਰਟੀ ਨੇ, ਲੜਾਈ ਦੇ ਧੂੰਏ ਵਿੱਚ ਲਪੇਟੀ ਹੋਈ ਨੇ, ਮਜ਼ਬੂਤ ਹੱਥਾਂ ਨਾਲ ਦੇਸ਼ ਭਰ ਵਿੱਚ ਅਕਤੂਬਰ ਦਾ ਲਾਲ ਝੰਡਾ ਝੁਲਾਇਆ, ਦੁਸ਼ਮਣਾਂ ਦੇ ਵਿਰੋਧ ਨੂੰ ਭੰਨਿਆ ਅਤੇ ਭੂਤ-ਪੂਰਵ ਜਾਰਸਾਹੀ ਰੂਸ ਵਿੱਚ ਮਜ਼ਦੂਰ ਲੋਕਾਂ ਦੀ ਸਰਵਉੱਚਤਾ ਪੱਕੀ ਤਰ੍ਹਾਂ ਸਥਾਪਿਤ ਕੀਤੀ। ਕਮਿਊਨਿਸਟ ਇੰਟਰਨੈਸ਼ਨਲ ਦਾ ਬਾਨੀ, ਸੰਸਾਰ ਕਮਿਊਨਿਜ਼ਮ ਦਾ ਆਗੂ, ਕੌਮਾਂਤਰੀ ਪ੍ਰੋਲੇਤਾਰੀ ਦਾ ਪਿਆਰ ਅਤੇ ਮਾਨ, ਮਜ਼ਲੂਮ ਪੂਰਬ ਦਾ ਝੰਡਾਬਰਦਾਰ, ਰੂਸ ਵਿੱਚ ਕਾਮਿਆਂ ਦੀ ਡਿਕਟੇਟਰੀ ਦਾ ਮੁਖੀ ਪੂਰਾ ਹੋ ਗਿਆ ਹੈ।” ਲੈਨਿਨ ਦੀਆਂ ਸਰਗਰਮੀਆਂ ਅਣਥੱਕ ਅਤੇ ਬਹੁਪੱਖੀ ਸਨ। ਉਨ੍ਹਾਂ ਦੀ ਅਜਿੱਤ ਇੱਛਾ ਸ਼ਕਤੀ ਆਪਣੀ ਜਿੰਮੇਵਾਰੀ ਦੀ ਚੇਤਨਤਾ, ਦੇਸ਼ ਅਤੇ ਦੁਨੀਆ ਦੀ ਮਾਨਵਤਾ ਲਈ ਦਰਦ ਉਨ੍ਹਾਂ ਦੇ ਕੀਤੇ ਕੰਮਾਂ ‘ਚ ਝਲਕਦਾ ਹੈ। ਲੈਨਿਨ ਸਮਝਦੇ ਸਨ ਕਿ ਸਮਾਜਵਾਦ ਦੀ ਉਸਾਰੀ ਲਈ ਮਜਦੂਰ ਅਤੇ ਕਿਸਾਨਾਂ ਵਿਚਕਾਰ ਗੱਠਜੋੜ ਨੂੰ ਮਜਬੂਤ ਕਰਨਾ ਬਹੁਤ ਜਰੂਰੀ ਹੈ। ਬੇਸ਼ੱਕ ਅੱਜ ਵੀ ਭਾਰਤ ਸਮੇਤ ਬਹੁਤ ਸਾਰੇ ਦੇਸ਼ ਕਹਿਣ ਨੂੰ ਲੋਕਤੰਤਰ ਹਨ ਪਰ ਅੱਜ ਵੀ ਰਾਜਨੀਤੀ ਵਿੱਚ ਸਰਮਾਏਦਾਰੀ ਭਾਰੂ ਹੈ ਵੱਡੇ ਵੱਡੇ ਸਰਮਾਏਦਾਰ ਰਾਜਨੀਤਕ ਪਾਰਟੀਆਂ ਨੂੰ ਪਾਰਟੀ ਚੰਦੇ ਦੇ ਨਾਂ ਤੇ ਮੋਟਾ ਧੰਨ ਦੇਕੇ ਸਰਕਾਰਾ ਨੂੰ ਆਪਣੀ ਜ਼ੇਬ ਵਿੱਚ ਰੱਖਣ ਲਈ ਸਫਲ ਹੋ ਜਾਂਦੇ ਹਨ ਸ਼ਾਇਦ ਇਹੋ ਵਜ੍ਹਾ ਹੈ ਕਿ ਦੇਸ਼ ਦੇ ਗਰੀਬ, ਮਜ਼ਦੂਰ, ਕਿਸਾਨ ਅਤੇ ਕਿਰਤੀ ਲੋਕ ਅੱਜ ਵੀ ਉਸੇ ਹਾਸ਼ੀਏ ਤੇ ਖੜ੍ਹੇ ਹਨ ਜਿਥੇ ਉਹ ਲੋਕਤੰਤਰ ਬਣਨ ਤੋਂ ਪਹਿਲਾਂ ਖੜ੍ਹੇ ਸਨ। ਅੱਜ ਦੁਨੀਆਂ ਵਲੋਂ ਲੈਨਿਨ ਨੂੰ ਬਰਸੀ ਮੌਕੇ ਸਮਾਜਵਾਦੀ ਇਨਕਲਾਬੀ ਅਤੇ ਕਿਰਤੀਆਂ ਦੇ ਯੁੱਗ ਪੁਰਸ਼ ਵਜੋਂ ਯਾਦ ਕੀਤਾ ਜਾ ਰਿਹਾ ਹੈ। ਅੱਜ ਦੇਸ਼ ਦੀਆਂ ਬਹੁਤ ਸਾਰੀਆਂ ਪਾਰਟੀਆਂ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾ ਕੇ ਸੱਤਾ ਦੀ ਪੌੜੀ ਤੇ ਚੜ੍ਹਨ ਵਿੱਚ ਕਾਮਯਾਬ ਤਾਂ ਹੋ ਜਾਂਦੀਆਂ ਹਨ ਪਰ ਅਫਸੋਸ ਕਿ ਲੈਨਿਨ ਦੇ ਰੁਜ਼ਗਾਰ, ਇਕਸਾਰਤਾ ,ਹਰੀ ਕ੍ਰਾਂਤੀ, ਸਾਫ਼ ਸੁਥਰੀ ਰਾਜਨੀਤੀ, ਵਿਕਸਤ ਦੇਸ਼ ਅਤੇ ਖੁਸ਼ਹਾਲੀ ਵਾਲੇ ਇਨਕਲਾਬ ਤੋਂ ਕੋਹਾਂ ਦੂਰ ਹਨ।
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਸ਼ਹੀਦ ਰਾਮ ਪ੍ਰਕਾਸ਼ ਯਾਦਗਾਰ ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ” ਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਉਸਾਰੀ ਅਧੀਨ
Next articleਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਵੱਖ-ਵੱਖ ਵੰਨਗੀਆਂ ਦੀਆਂ ਛੇ ਪੁਸਤਕਾਂ ਲੋਕ ਅਰਪਣ