(ਸਮਾਜ ਵੀਕਲੀ)
{ਤਰਲੋਚਨ ਸਿੰਘ ਵਿਰਕ, ਲੈਸਟਰ, ਯੂ.ਕੇ. 31 ਅਕਤੂਬਰ}ਯੂਰਪ ਦੇ ਪ੍ਰਸਿੱਧ ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, 106 ਈਸਟ ਪਾਰਕ ਰੋਡ, ਲੈਸਟਰ ਵਿਖੇ ਬੰਦੀ ਛੋੜ ਦਿਵਸ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਰੁਪੁਰਬ ਦੀ ਖੁਸ਼ੀ ਵਿੱਚ 20, 21,22 ਅਕਤੂਬਰ ਨੂੰ ਕਰਵਾਏ ਗਏ ਸਿੱਖੀ ਕੈਂਪ ਬਹੁੱਤ ਹੀ ਜਿਆਦਾ ਯਾਦਗਰ ਹੋ ਨਿਬੜਿਆ ਜਿਸ ਵਿੱਚ ਤਿੰਨੇ ਦਿੰਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੰਜ ਸਾਲ ਤੋਂ ਸੋਲਾਂ ਸਾਲ ਦੀ ਉਮਰ ਦੇ ਤਕਰੀਬਨ 250 ਬੱਚਿਆਂ ਨੇ ਭਾਗ ਲਿਆ। 20 ਸੇਵਾਂਦਾਰਾਂ ਨੇ ਇਸ ਮਹਾਨ ਸਿੱਖੀ ਕੈਂਪ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ।
ਸਿੱਖੀ ਕੈਂਪ ਵਿੱਚ ਕੰਠ ਗੁਰਬਾਣੀ ਮੁਕਾਬਲੇ, ਦਸਤਾਰ ਸਜਾਉਣ ਮੁਕਾਬਲੇ, ਤਬਲਾ ਵਜਾਉਣ ਦੇ ਮੁਕਾਬਲੇ ਅਤੇ ਕੀਰਤਨ ਕਰਨ ਦੇ ਮੁਕਾਬਲੇ ਜਿੱਤਣ ਵਾਲਿਆਂ ਨੂੰ ਪ੍ਰਬੰਧਕਾਂ ਵਲੋਂ ਉਚੇਚੇ ਤੌਰ ਤੇ ਕੈਂਪ ਦੇ ਅਖੀਰਲੇ ਸਮੇ ਤੇ ਸਨਮਾਨਿੱਤ ਕੀਤਾ ਗਿਆ ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਸਨ ਜੋ ਪਹਿਲਾਂ ਇਨ੍ਹਾਂ ਸਿੱਖੀ ਕੈਂਪ ਵਿੱਚ ਬੱਚੇ ਹੁੰਦੇ ਭਾਗ ਲੈਂਦੇ ਹੁੰਦੇ ਸਨ ਅਤੇ ਇਸ ਸਿੱੱਖੀ ਕੈਂਪ ਵਿੱਚ ਸੇਵਾਦਾਰਾਂ ਵਜੋਂ ਜੁਮੇਵਾਰੀ ਨਿਭਾਈ। ਸਿੱਖੀ ਕੈਂਪ ਵਿੱਚ ਭਾਗ ਲੈਣ ਵਾਲੇ ਹਰ ਇੱਕ ਬੱਚੇ ਨੂੰ ਗੁਡੀ ਬੈਗ ਦਿੱਤਾ ਗਿਆ ਜਿਸ ਵਿੱਚ ੳੇੁਮਰ ਦੇ ਮੁਤਾਬਕ ਸਿੱਖ ਧਰਮ ਦੀ ਕਿਤਾਬ,ਫਲ, ਸੁੱਕੇ ਫਲ, ਪੈਨ ਪੈਨਸਲ ਪਾਏ ਗਏ।
ਗੁਰਦਵਾਰਾ ਸਾਹਿਬ ਦੇ ਸਾਬਕਾ ਸਟੇਜ ਸਕੱਤਰ ਭਾਈ ਜਸਪਾਲ ਸਿੰਘ ਕੰਗ ਜੀ ਨੇ ਦੱਸਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਹਰ ਇੱਕ ਸਿੱਖੀ ਕੈਂਪ ਵਿੱਚ ਭੇਜਦੇ ਹਾਂ ਤਾਂ ਕਿ ਉਹ ਸਿੱਖ ਧਰਮ ਨਾਲ ਜੁੜੇ ਰਹਿਣ ਅਤੇ ਆਪਣੇ ਅਮੀਰ ਇਤਿਹਾਸ ਬਾਰੇ ਜਾਣਕਾਰੀ ਲੈਂਦੇ ਰਹਿਣ। ਉਨ੍ਹਾਂ ਦਾ ਛੋਟਾ ਬੇਟਾ ਜਗਰਾਜ ਸਿੰਘ ਜਿਸਦੀ ਉਮਰ 6 ਸਾਲ ਦੀ ਹੈ ਨੇ ਕਿਹਾ ਕਿ “ਮੈਨੂੰ ਸਿੱਖੀ ਕੈਂਪ ਵਿੱਚ ਜਾਣਾ ਬਹੁੱਤ ਚੰਗਾ ਲੱਗਦਾ ਹੈ.”
ਸਿੱਖੀ ਕੈਂਪ ਦੇ ਪ੍ਰਬੰਧਕ ਦਲਬਾਗ ਸਿੰਘ ਜੀ ਨੇ ਦੱਸਿਆ ਕਿ ਜਦੋਂ ਵੀ ਬੱਚਿਆਂ ਨੂੰ ਸਕੂਲੋਂ ਛੁੱਟੀਆਂ ਮਿਲਦੀਆਂ ਹਨ, ਅਸੀਂ ਲੈਸਟਰ ਦੇ ਵੱਖ ਵੱਖ ਗੁਰਦਵਾਰਾ ਸਾਹਿਬ ਸਿੱਖੀ ਕੈਂਪ ਦਾ ਪ੍ਰਬੰਧ ਕਰਦੇ ਹਾਂ ਜਿਸਦਾ ਤਕਰੀਬਨ £1500 ਖਰਚਾ ਹੋ ਜਾਂਦਾ ਹੈ। ਉਨ੍ਹਾ ਨੇ ਸਿੱਖੀ ਕੈਂਪ ਹੋਰ ਵੀ ਜਿਆਦਾ ਕਾਮਯਾਬ ਕਿਵੇਂ ਹੋ ਸਕਦਾ ਹੈ? ਸ਼ਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਬੱਚਿਆਂ ਲਈ ਜੀਵਨ ਜਾਂਚ ਦੀ ਜਾਣਕਾਰੀ ਦਾ ਪ੍ਰਬੰਧ, 14-16 ਸਾਲ ਦੀ ਉਮਰ ਦੇ ਬੱਚਿਆਂ ਲਈ ਅਲੱਗ ਅਲੱਗ ਧੰਦਿਆਂ ਵਿੱਚ ਅੱਗੇ ਵਧਨ ਦੇ ਢੰਗ ਅਤੇ ਕਾਮਯਾਬ ਸਿੱਖ ਕਾਰੋਬਾਰਾਂ ਦੀ ਮੌਜੂਦਗੀ ਵਿੱਚ ਬੱਚਿਆਂ ਨੂੰ ਕੰਮ ਕਰਨ ਦਾ ਮੌਕਾ ਮਿਲੇ।
ਜੇ ਕੋਈ ਵੀ ਸੰਸਥਾਂ ਜਾਂ ਇਨਸਾਨ ਆਉਣ ਵਾਲੇ ਸਿੱਖੀ ਕੈਂਪ ਦੀ ਸੇਵਾ ਵਿੱਚ ਆਪਣੀ ਕੀਤੀ ਹੋਈ ਕਮਾਈ ਵਿਚੋਂ ਯੋਗਦਾਨ ਪਾਉਣ ਦੇ ਚਾਹਵਾਨ ਹੋਣ ਜਾਂ ਫਿਰ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣਾ ਚਾਹੇ ਉਹ ਦਲਬਾਗ ਸਿੰਘ 07877 606 425 ਨਾਲ ਸਪੰਰਕ ਕਰ ਸਕਦੇ ਹਨ।ਕੈਂਪ ਦੇ ਪ੍ਰਬੰੰਧਕਾਂ ਵਲੋਂ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਬੱਚਿਆਂ ਦੇ ਮਾਪਿਆਂ ਦੇ ਸਿਹਯੋਗ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly