ਕਾਨੂੰਨੀ ਮਾਨਤਾ (ਕੌੜੀਆਂ, ਪਰ ਸੱਚੀਆਂ ਗੱਲਾਂ)

  ਖੁਸ਼ੀ ਮੁਹੰਮਦ "ਚੱਠਾ"
(ਸਮਾਜ ਵੀਕਲੀ)
ਵਿੱਚ ਅਦਾਲਤ ਝੂਠ ਵਿਕੇ, ਈਮਾਨ ਵਿਕੇਂਦਾ ਠਾਣੇ ਵਿਚ
ਤਾਨਾਸ਼ਾਹੀ ਵਿਕਦੀ ਜੱਜਾਂ,  ਜਾਂ  ਸਰਕਾਰੀ  ਲਾਣੇ  ਵਿੱਚ
ਜੇ ਚਾਹੁੰਨੈ , ਬਦਨਾਮ ਕਿਸੇ ਨੂੰ ਕਰ ਕੇ ਸਜ਼ਾ ਵੀ ਨਾ ਹੋਵੇ
ਬਣ ਜਾਓ ਪੱਤਰਕਾਰ ਇਹ ਧੰਦਾ ਮਾੜਾ ਨਹੀਂ ਅਪਨਾਣੇ ਵਿੱਚ
ਸੁਖ-ਸਹੂਲਤਾਂ, ਗੱਡੀਆਂ ਨੱਢੀਆਂ ਪਰ ਨਾ ਭੋਗੀ ਕਹੇ ਥੋਨੂ
ਬਣ ਜਾਓ ਬਾਬਾ ਰੱਖ ਲਓ ਚੇਲੇ ਪਾ ਕੇ ਧਰਮੀਂ ਬਾਣੇ ਵਿੱਚ
ਲੁੱਟ ਮਾਰ ਜੇ  ਕਰਨੀ ਚਾਹੁੰਨੈ, ਪਰ ਨਾ ਡਾਕੂ ਕਹੇ ਕੋਈ
ਆ ਕੇ ਵਿੱਚ ਸਿਆਸਤ ਰਲ਼ ਜਾਓ ਨੇਤਾਵਾਂ ਦੇ ਢਾਣੇ ਵਿੱਚ
ਉੱਚੀ – ਉੱਚੀ  ਝੂਠ  ਬੋਲੋ,  ਪਰ  ਕੇਸ  ਨਾ  ਹੋਵੇ  ਥੋਡੇ   ‘ਤੇ
ਬਣ ਜਾਓ ਇੱਕ ਵਕੀਲ ਜੋ ਇੱਜ਼ਤਦਾਰ ਵੀ ਹੈ ਕਹਿਲਾਣੇ ਵਿੱਚ
“ਖੁਸ਼ੀ ਮੁਹੰਮਦਾ” ਥੋਡਾ ਵਿੰਗਾ ਵਾਲ਼ ਵੀ ਕਰ ਨਾ ਸਕੇ ਕੋਈ
ਕਿਉਂਕਿ ਹਰ ਮਾੜੇ ਕੰਮ ਲਈ ਪਦ, ਹੈ ਕਾਨੂੰਨ ਸਿਆਣੇ ਵਿੱਚ
ਝੂਠ – ਮੱਕਾਰੀ, ਚੋਰੀ – ਠੱਗੀ,  ਛੱਡ ਕੇ ਕਰੋ ਜ਼ਮੀਰ ਜਿੰਦਾ
ਨਾਮ ਸਿਮਰੀਏ ਰੱਬ ਰੱਬ ਕਰੀਏ, ਰਹੀਏ ਰੱਬ ਦੇ ਭਾਣੇ ਵਿੱਚ
      ਖੁਸ਼ੀ ਮੁਹੰਮਦ “ਚੱਠਾ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪਾਤਰ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕੀਤਾ
Next articleਇਮਾਨਦਾਰੀ ਨਾਲ ਤਲਾਕਸ਼ੁਦਾ ਔਰਤ ਕਰੋੜਪਤੀ ਬਣੀ