(ਸਮਾਜ ਵੀਕਲੀ)
ਪਿੰਡ ਛੱਡਿਆ, ਸ਼ਹਿਰ ਖ਼ੁਸ਼ੀਆਂ ਲੱਭੀਆ ਨਹੀਂ ,
ਆਪ ਹੀ ਸਹੇੜਿਆ ਜਖ਼ਮ ਨਸੂਰ ਬਣ ਗਿਆ।
ਸਰੀਰ ਤੁਰਿਆ ਫਿਰਦਾ ਹੈ ਵਿੱਚ ਜਾਨ ਨਹੀਂ ,
ਆਪਣੀ ਹੀ ਔਲਾਦ ਹੱਥੋਂ ਹੁਣ ਮੈਂ ਹਰ ਗਿਆ।
ਆਪਣੇ ਆਪ ਦੀ ਹੁਣ ਮੈਨੂੰ ਕੋਈ ਖ਼ਬਰ ਨਹੀਂ ,
ਮੈਂ ਮਾਂ ਬਾਪ ਤੇ ਬੱਚਿਆਂ ਵਿਚਾਲੇ ਫ਼ਸ ਗਿਆ।
ਮੇਰੇ ਅੰਦਰ ਦਾ ਦਰਦ ਬਾਹਰ ਦਿਸਦਾ ਨਹੀਂ ,
ਜਿੰਦਗੀ ਜੀਣ ਦਾ ਚਾਅ ਦਿਲ ‘ ਚੋਂ ਮਰ ਗਿਆ।
ਮੇਰੀਆਂ ਖ਼ਾਹਸ਼ਾਂ ਕਦੇ ਕਿਸੇ ਨੇ ਜਾਣੀਆਂ ਨਹੀਂ ,
ਬਸ ਤਾਨਿਆਂ ਨਾਲ ਮੇਰਾ ਅੰਦਰ ਭਰ ਗਿਆ।
ਮਨ ਦੇ ਹਾਣ ਦਾ ਮੌਸਮ ਕਦੇ ਮਿਲਿਆ ਹੀ ਨਹੀਂ।
ਧਨ ਹੁੰਦਿਆਂ, ਜੀਵਨ ਦੁੱਖਾਂ ਨਾਲ ਭਰ ਗਿਆ।
ਮੈਂ ਹਮਸਫ਼ਰ ਦੇ ਗੁਣਾਂ ਨੂੰ ਕਦੇ ਜਾਣਿਆਂ ਨਹੀਂ ,
ਮਾੜੀ ਮੋਟੀ ਨੋਕ ਝੋਕ ਤੇ ਲੜਾਈਆਂ ਕਰ ਗਿਆ।
ਮੈਨੂੰ ਲਗਦੈ ਮੈਂ ਪਰਿਵਾਰ ਦੇ ਲਾਇਕ ਹੀ ਨਹੀਂ ,
ਕੋਈ ਗਿਲਾ ਨਹੀਂ ਕਿਉਂ ਕੁੱਤੇਖਾਣੀ ਜ਼ਰ ਗਿਆ।
ਮਨਾਂ ਤੂੰ ਰੱਖ ਹੌਸਲਾ ਦਿਲ ਛੋਟਾ ਕਰੀਦਾ ਨਹੀਂ ,
ਬੰਦਾ ਓਹੀ ਜੋ ਦੁੱਖ ਨੂੰ ਸੁੱਖ ਵਿੱਚ ਕਰ ਗਿਆ।
ਦੁਨੀਆਦਾਰੀ ਅੰਦਰ ਕੋਈ ਵੀ ਰਸ ਸੱਚਾ ਨਹੀਂ ,
ਇਕਬਾਲ ਸੱਚੇ ਰਸ ਦੀ ਭਾਲ ਵਿੱਚ ਲਗ ਗਿਆ।
( ਇਕਬਾਲ ਸਿੰਘ ਪੁੜੈਣ 8872897500)
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly