ਗੈਂਗਸਟਰਾਂ ਅਤੇ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਨੂੰ ਸਫਲ ਬਣਾਉਣ ਲਈ ਪਬਲਿਕ ਦਾ ਸਾਥ ਅਤਿ ਜਰੂਰੀ : ਗਗਨਅਜੀਤ ਸਿੰਘ
ਅਮਰਗੜ੍ਹ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਅਮਰਗੜ੍ਹ ਪੁਲਿਸ ਵੱਲੋਂ ਐਸ.ਪੀ ਸ ਰਾਜਿੰਦਰ ਸਿੰਘ ਦੀ ਅਗਵਾਈ ਚ ਡੀ ਐਸ ਪੀ ਅਮਰਗੜ੍ਹ ਸ੍ਰੀ ਸੰਜੀਵ ਕਪੂਰ ਅਤੇ ਥਾਣਾ ਮੁੱਖੀ ਅਮਰਗੜ੍ਹ ਸਮੇਤ ਵੱਡੀ ਗਿਣਤੀ ਪੁਲਿਸ ਫੋਰਸ ਨੂੰ ਨਾਲ ਲੈਕੇ ਅਮਰਗੜ੍ਹ ਬਜ਼ਾਰ ਅੰਦਰ ਸਪੈਸ਼ਲ ਪੁਲਿਸ ਨਾਕਾ ਲਗਾਕੇ ਵਹੀਕਲਾਂ ਅਤੇ ਸ਼ੱਕੀ ਵਿਅਕਤੀਆਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਜ਼ਿਲ੍ਹਾ ਪੁਲਿਸ ਮੁੱਖੀ ਮਾਲੇਰਕੋਟਲਾ ਸ ਗਗਨ ਅਜੀਤ ਸਿੰਘ ਨੇ ਵਿਸ਼ੇਸ ਤੌਰ ਤੇ ਪੁਹੰਚ ਕੇ ਪੁਲਿਸ ਦੀ ਕਰਜੁਗਾਰੀ ਦੀ ਸਮੀਖਿਆ ਕੀਤੀ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁੱਖੀ ਮਾਲੇਰਕੋਟਲਾ ਗਗਨ ਅਜੀਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਪੂਰੇ ਜ਼ਿਲ੍ਹੇ ਅੰਦਰ ਲਗਾਤਾਰ ਰੂਟੀਨ ਦੀ ਚੈਕਿੰਗ ਚੱਲ ਰਹੀ ਹੈ, ਜਿਸ ਵਿਚ ਅਸੀਂ ਪੂਰੇ ਜ਼ਿਲ੍ਹੇ ਅੰਦਰ ਸਾਰੇ ਪੁਲਿਸ ਨਾਕੇ ਸ਼ਾਮ 06-00 ਵਜੇ ਤੋਂ ਲੈਕੇ ਦੇਰ ਰਾਤ ਤੱਕ ਰਹਿੰਦੇ ਹਨ।ਅੱਜ ਵੀ ਇਹ ਜਿਹੜੀ ਚੈਕਿੰਗ ਹੈ, ਉਹਦੇ ਵਿੱਚ ਸਾਡੇ ਜਿੰਨੇ ਵੀ ਐਸ.ਪੀ ਹਨ, ਉਹਨਾਂ ਨੂੰ ਵੱਖੋ-ਵੱਖਰੀ ਸਬ ਡਿਵੀਜ਼ਨ ਦੀ ਸੁਪਰਵੀਜ਼ਨ ਦਿੱਤੀ ਗਈ ਹੈ, ਇਸੇ ਲੜੀ ਤਹਿਤ ਅਮਰਗੜ੍ਹ ਸਬ ਡਵੀਜ਼ਨ ਅੰਦਰ ਐਸ.ਪੀ ਪੀ.ਵੀ..ਆਈ ਸ ਰਾਜਿੰਦਰ ਸਿੰਘ ਨੂੰ ਦਿੱਤੀ ਗਈ ਹੈ,ਇਸ ਤੋਂ ਇਲਾਵਾ ਇਨ੍ਹਾਂ ਦੇ ਨਾਲ ਸਬ ਡਵੀਜ਼ਨ ਅਮਰਗੜ੍ਹ ਦੇ ਡੀ.ਐਸ.ਪੀ ਸ੍ਰੀ ਸੰਜੀਵ ਕਪੂਰ ਅਤੇ ਐਸ ਐਚ ਓ ਅਮਰਗੜ੍ਹ ਵੱਲੋਂ ਅੱਜ ਇਹ ਸਪੈਸ਼ਲ ਨਾਕੇ ਲਗਾਕੇ ਮਾੜੇ ਅਨਸਰਾਂ ਵਿਰੁੱਧ ਇੱਕ ਚੈਕਿੰਗ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਨਾਕੇ ਪੂਰੇ ਪੰਜਾਬ ਦੇ ਵਿੱਚ ਸੂਬਾ ਪੁਲਿਸ ਵੱਲੋਂ ਲਗਾਏ ਗਏ ਹਨ ਤਾਂ ਕਿ ਜਿਹੜੇ ਲੋਕੀਂ ਆਪਣੇ ਘਰਾਂ ਨੂੰ ਜਾ ਰਹੇ ਹਨ ਉਨ੍ਹਾਂ ਲੋਕਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਮੁਕਾਬਲੇ ਸਾਡੇ ਮਲੇਰਕੋਟਲੇ ਸ਼ਹਿਰ ਦਾ ਜਾਂ ਅਮਰਗੜ੍ਹ ਅਤੇ ਅਹਿੰਮਦਗੜ੍ਹ ਖੇਤਰ ਅੰਦਰ ਬੜਾ ਅੱਛਾ ਮਾਹੌਲ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ,ਕਿ ਮੋਹਾਲੀ ਦੇ ਵਿੱਚ ਜਾਂ ਹੋਰਨਾਂ ਉਨ੍ਹਾਂ ਸਕੂਲਾਂ ਨੂੰ ਜਿਨ੍ਹਾਂ ਨੂੰ ਧਮਕੀ ਵਾਲੇ ਮੈਸੇਜ ਆਏ ਨੇ,ਉਨ੍ਹਾਂ ਵਾਰੇ ਐਸ ਐਸ ਪੀ ਨੇ ਕਿਹਾ ਕਿ ਇਸ ਤਰ੍ਹਾਂ ਹੀ ਟਾਰਗੇਟ ਕਰਨ ਦੀ ਸੈਕਟਰੀਏਟ ਨੂੰ ਮੈਸਜ ਆਇਆ ਕੱਲ ਆਇਆ ਸੀ, ਉਨ੍ਹਾਂ ਕਿਹਾ ਸ਼ਰਾਰਤੀ ਬੰਦੇ ਅਜਿਹੀਆਂ ਸ਼ਰਾਰਤਾਂ ਕਰਦੇ ਰਹਿੰਦੇ ਹਨ ਪਰ ਅਸਲ ਚ ਇਦਾਂ ਦੀ ਕੋਈ ਗੱਲ ਨਹੀਂ, ਕਿਉਂਕ ਕਈ ਵਾਰ ਅੰਮ੍ਰਿਤਸਰ ਲਈ ਵੀ ਧਮਕੀ ਆਈ ਸੀ,ਇਸ ਨਾਲ ਕੋਈ ਫਰਕ ਨਹੀ ਪਿਆ ਨਾ ਹੀ ਭਵਿੱਖ ਚ ਪਵੇਗਾ।ਉਨ੍ਹਾਂ ਕਿਹਾ ਕਿ ਆਪਣੇ ਸ਼ਹਿਰ ਚ ਇਦਾਂ ਦਾ ਕੋਈ ਗੱਲ ਨਹੀ ਹੈ।ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤੀ ਦਾ ਸੁਨੇਹਾ ਦੇਣਾ ਚਾਹੁੰਦੇ ਹਾਂ, ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਪਬਲਿਕ ਪੁਲਿਸਨੂੰ ਸਹਿਯੋਗ ਦੇਵੇ,ਪੁਲਿਸ ਉਪਰ ਵਿਸ਼ਵਾਸ ਰੱਖੋ,ਅਸੀਂ ਪਬਲਿਕ ਲਈ 24 ਘੰਟੇ ਹਾਜ਼ਰ ਹਾਂ। ਉਨ੍ਹਾਂ ਕਿਹਾ ਕਿ ਜਿਹੜਾ ਸਾਡਾ 112 ਨੰਬਰ ਹੈ,ਉਸਦਾ ਸਭਨਾਂ ਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਐਮਰਜੈਂਸੀ ਦੌਰਾਨ ਹਾਈਵੇ ਉਪਰ ਸਾਡੀਆਂ ਪੁਲਿਸ ਦੀਆਂ ਟੀਮਾਂ ਅਤੇ ਸਾਡੇ ਸ਼ਹਿਰਾਂ ਦੇ ਵਿੱਚ ਪੀ.ਸੀ.ਆਰ ਵਾਲੇ ਹਨ, ਜੇਕਰ ਕਿਸੇ ਨੂੰ ਪਰੌਬਲਮ ਆਉਂਦੀ ਤਾਂ ਉਸ ਤੇ ਕਾਲ ਕਰਕੇ ਤੁਰੰਤ ਬੁਲਾ ਸਕਦੇ ਹੋ।ਉਨ੍ਹਾਂ ਅੱਗੇ ਕਿ ਪੰਜਾਬ ਸਰਕਾਰ ਦੀ ਗੈਂਗਸਟਰਾ ਜਾਂ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਲੜਾਈ ਵਿੱਚ ਪਬਲਿਕ ਪੁਲਿਸ ਦਾ ਪੂਰਾ ਸਾਡਾ ਸਾਥ ਦੇਵੇ ਤਾਂ ਕਿ ਆਪਾਂ ਰਲ ਮਿਲ ਕੇ ਇੱਕ ਵਧੀਆ ਪੰਜਾਬ ਦਾ ਮਹੌਲ ਸਿਰਜ ਸਕੀਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



