ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿੱਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਦੇ ਚੋਣ ਪ੍ਰਚਾਰ ਲਈ ਰਵਾਨਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਸਾਰੇ ਵਿਧਾਨ ਸਭਾ ਹਲਕੇ ਕਪੂਰਥਲਾ ,ਸੁਲਤਾਨਪੁਰ ,ਭੁਲਥ ,ਫਗਵਾੜਾ ਤੋ ਸਾਰੇ ਵਰਕਰ ਬੀ ਜੇ ਪੀ ਉਮੀਦਵਾਰ ਸ ਇੰਦਰ ਇਕਬਾਲ ਸਿੰਘ ਅਟਵਾਲ ਦੇ ਨਾਮਜਦਗੀ ਪੇਪਰ ਭਰਨ ਲਈ ਜਿਲਾ ਕਪੂਰਥਲਾ ਤੋਂ ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਬੀ ਜੇ ਪੀ ਦੀ ਅਗਵਾਈ ਵਿੱਚ ਰਵਾਨਾ ਹੋਏ। ਇਸ ਦੌਰਾਨ ਸਾਰੇ ਵਰਕਰਾਂ ਦੀ ਡਿਊਟੀਆਂ ਕਰਤਾਰਪੁਰ ਹਲਕੇ ਵਿੱਚ ਬੀ ਜੇ ਪੀ ਉਮੀਦਵਾਰ ਇੰਦਰ ਇਕਬਾਲ ਸਿੰਘ ਲੋਕ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਿਵਾਉਣ ਲਈ ਕਰਤਾਰਪੁਰ ਹਲਕੇ ਵਿੱਚ ਲਗਾਈਆਂ ਗਈਆਂ।ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਬੀ ਜੇ ਪੀ ਨੇ ਕਿਹਾ ਕਿ ਉਹ ਪੂਰੀ ਮਿਹਨਤ ਨਾਲ ਆਪਣਾ ਵਰਕਰਾਂ ਸਮੇਤ ਇੰਦਰ ਇਕਬਾਲ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨਗੇ।

ਉਹਨਾਂ ਕਿਹਾ ਕਿਹਾ ਉਹ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾ ਕੇ ਇਹ ਸੀਟ ਭਾਜਪਾ ਦੀ ਝੋਲੀ ਪਾਉਣਗੇ।ਇਸ ਮੌਕੇ ਤੇ ਐਡਵੋਕੇਟ ਪੀਯੂਸ਼ ਮਨਚੰਦਾ ਜਿਲ੍ਹਾ ਜਨਰਲ ਸਕੱਤਰ ਭਾਜਪਾ ਕਪੂਰਥਲਾ, ਅਮਰਦੀਪ ਗੁਜਰਾਲ ਕੋ ਕਨਵੀਨਰ ਸੋਸ਼ਲ ਮੀਡੀਆ ਵਿਭਾਗ ਪੰਜਾਬ, ਰੌਸ਼ਨ ਸੱਭਰਵਾਲ ਜਿਲ੍ਹਾ ਪ੍ਰਧਾਨ ਐੱਸ ਸ ਹੈ ਮੋਰਚਾ, ਸੰਨੀ ਬੈਂਸ ਜਿਲ੍ਹਾ ਪ੍ਰਧਾਨ ਯੁਵਾ ਮੋਰਚਾ, ਅਨਿਸ਼ ਅੱਗਰਵਾਲ ਜਿਲ੍ਹਾ ਆਈ ਟੀ ਕਨਵੀਨਰ ਭਾਜਪਾ ਕਪੂਰਥਲਾ, ਐਡਵੋਕੇਟ ਮਨਜੀਤ ਸਿੰਘ ਰਾਜਾ, ਮੰਡਲ ਪ੍ਰਧਾਨ ਦੋਨਾ ਪਰਦੀਪ ਸਿੰਘ, ਕੌਂਸਲਰ ਸਰਬਜੀਤ ਸਿੰਘ ਦਿਉਲ, ਜਗਜੀਤ ਸਿੰਘ ਜੱਗੀ ,ਅਜੈਬ ਸਿੰਘ ਦਿਉਲ, ਅੰਤਮ ਖੋਸਲਾ, ਸੰਜੇ ਲੂਥਰਾ, ਜੋਬਨਜੀਤ ਸਿੰਘ ਆਦਿ ਹਾਜਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੇਲ ਮਾਰਗ ਡਡਵਿੰਡੀ ਫਾਟਕ ਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਲਗਾਇਆ ਧਰਨਾ
Next articleਮਾਪੇ-ਅਧਿਆਪਕ