*ਲੈਕਚਰਾਰ ਰਜਨੀ ਜੱਗਾ, ਸਸਸਸ ਬਾਰੇ ਕੇ ਨੂੰ ਅੰਤਰਰਾਸ਼ਟਰੀ ਅਧਿਆਪਕ ਦਿਵਸ ਤੇ ਮਿਲਿਆ ਇੰਨੋਵੇਟਿਵ ਅਧਿਆਪਕ ਪੁਰਸਕਾਰ- 2024*

ਲੈਕਚਰਾਰ ਰਜਨੀ ਜੱਗਾ

(ਸਮਾਜ ਵੀਕਲੀ) ਰੇਡੀਓ ਮੇਰੀ ਅਵਾਜ਼ ਅਤੇ ਲਿਟਿਲ ਹੈਲਪ ਟ੍ਰਸਟ ਦੇ ਅਧੀਨ ਸਿੱਖਣ ਸੰਸਥਾ ਸ਼ੈਕਸ਼ਿਕ ਆਗਾਜ਼ ਦੁਆਰਾ ਅੰਤਰਰਾਸ਼ਟਰੀ ਅਧਿਆਪਕ ਦਿਵਸ਼ ਦੇ ਮੌਕੇ ਦੇਸ਼ਭਰ ਤੋਂ ਅਲੱਗ-ਅਲੱਗ ਰਾਜਾਂ ਤੋਂ 22 ਪ੍ਰਤਿਭਾਵਨ ਟੀਚਰਾਂ ਨੂੰ ਇੰਟਰਨੈਸ਼ਨਲ ਇੰਨੋਵੇਟਿਵ ਅਧਿਆਪਕ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਡਾ. ਹਰੀ ਪਾਲ ਸਿੰਘ ਮੈਂਬਰ ਮਨਿਸਟਰ ਆਫ ਕਲਚਰ ਅਤੇ ਸ੍ਰੀਮਤੀ ਸਮ੍ਰਿਧੀ ਫਾਊਂਡਰ ਲਿਟਿਲ ਹੈਲਪ ਟ੍ਰਸਟ ਨੋਟਿੰਗਮ ਇੰਗਲੈਂਡ, ਡਾ. ਮਾਧੁਰੀ ਭਰਥਵਾਲ ਪਦਮ ਸ਼੍ਰੀ ਅਵਾਰਡ ਉਤਰਾਖੰਡ ਇੰਡੀਆ, ਮੁੱਖ ਮਹਿਮਾਨ ਹਨ। ਪ੍ਰੋਗਰਾਮ ਵਿੱਚ ਹਰੇਕ ਰਾਜ ਦੇ ਚੁਨਿੰਦਾ ਅਧਿਆਪਕ ਨੂੰ ਹਰੇਕ ਸਾਲ ਇਹ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਬਾਕੀ ਰਾਜਾਂ ਤੋਂ ਇਲਾਵਾ ਪੰਜਾਬ ਤੋਂ ਡਾ. ਰਜਨੀ ਜੱਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਫਿਰੋਜ਼ਪੁਰ, ਗਗਨਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਪਨਿਆਰ ਲੜਕੇ ਗੁਰਦਾਸਪੁਰ, ਰੁਪਿੰਦਰਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਆਲਾ ਸਿੰਘ ਬਰਨਾਲਾ, ਨਵਨੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-9 ਮੋਹਾਲੀ,ਰਜਨੀ ਸਰਕਾਰੀ ਪ੍ਰਾਇਮਰੀ ਸਕੂਲ ਗੋਹਲਵੜ ਤਰਨ ਤਾਰਨ, ਸੁਰਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਝੀਤਾ ਖੁਰਦ ਅੰਮ੍ਰਿਤਸਰ, ਕੁਲਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਲੁਧਿਆਣਾ ਤੋਂ ਡਾ. ਰਜਨੀ ਜੱਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਫਿਰੋਜ਼ਪੁਰ, ਰਣਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਭੰਗਵਾਂ ਗੁਰਦਾਸਪੁਰ, ਮਨਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਨਾਗਲਾ ਸਿਟੀ ਡੇਰਾਬੱਸੀ, ਡਾ. ਨਿਰਮਲਜੀਤ ਕੌਰ ਨਿਰਮ ਜੋਸ਼ਨ ਸਰਕਾਰੀ ਪ੍ਰਾਇਮਰੀ ਸਕੂਲ ਢੋਟਾ ਤਰਨ ਤਾਰਨ, ਅੰਜੂ ਬਾਲਾ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਗੋਰਾਇਆ ਜਲੰਧਰ, ਰੁਪਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਭੀਮ ਨਗਰ ਮੋਗਾ ਤੋਂ ਸਨਮਾਨਿਤ ਕੀਤਾ ਗਿਆ ਤੇ ਸ੍ਰੀਮਤੀ ਚੌਧਰੀ ਨੇ ਸਾਰੇ ਜੇਤੂ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸਾਲ ਸ਼ੈਕਸ਼ਿਕ ਆਗਾਜ਼ ਨਾਲ 26 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੁੜੇ ਹੋਏ ਹਨ। ਇਸ ਸਾਲ 500 ਅਧਿਆਪਕਾਂ ਨੂੰ ਗਲੋਬਲ ਸ਼ਿਕਸ਼ਾ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਵਾਰ ਇਹਨਾਂ ਸਾਰੇ ਹੀ ਅਧਿਆਪਕਾਂ ਨੂੰ ਮੁੰਬਈ ਵਲੋਂ ਸ਼੍ਰੀ ਨਾਨਾ ਸ਼ੰਕਰ ਪਾਟਿਲ, ਸ਼੍ਰੀਮਤੀ ਸਮ੍ਰਿਤੀ ਚੌਧਰੀ ਫਾਊਂਡਰ ਸ਼ੈਕਸ਼ਿਕ ਆਗਾਜ਼ ਪੰਜਾਬ ਅਤੇ ਸਟੇਟ ਕੋਆਰਡੀਨੇਟਰ ਭੂਸ਼ਣ ਕੁਮਾਰ ਤੇ ਸੁਖਦੇਵ ਸਿੰਘ ਕੈਸ਼ੀਅਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ, ਫਿਰੋਜਪੁਰ ਸੈਕੰਡਰੀ ਸ੍ਰੀਮਤੀ ਮੁਨਿਲਾ ਅਰੋੜਾ, ਉਪ ਜਿਲ੍ਹਾ ਅਫਸਰ ਡਾ ਸਤਿੰਦਰਜੀਤ ਸਿੰਘ ਅਤੇ ਬਾਰੇ ਕੇ ਸਕੂਲ ਮੁੱਖੀ ਸ਼੍ਰੀ ਅਸ਼ਵਿੰਦਰ ਸਿੰਘ ਅਤੇ ਸਟਾਫ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਫਿਰੋਜਪੁਰ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ ।

(ਰਮੇਸ਼ਵਰ ਸਿੰਘ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀਆਂ ਦੁੱਖ ਵੰਡਾਉਦੀਆਂ
Next articleਪ੍ਰੋ ਜੀ ਐਨ.ਸਾਈਬਾਬਾ ਦੀ ਮੌਤ ਹਕੂਮਤੀ ਜ਼ਬਰ ਹੇਠ ਇਕ ਨਿਆਂਇਕ ਕਤਲ – ਤਰਕਸ਼ੀਲ ਸੁਸਾਇਟੀ