ਛੱਡ,,ਪ੍ਹਰੇ

 ਸਿਮਰਨ ਧੁੱਗਾ
(ਸਮਾਜ ਵੀਕਲੀ)
ਬੱਸ ਮਨਾਂ ਨਾ ਬਿਲਕੁਲ ਘਾਬਰ ਛੱਡ ਪਰੇ,,
ਮਰ ਗਏ ਮੁੱਕਰੇ ਇੱਕ ਬਰਾਬਰ ਛੱਡ ਪਰੇ,,
ਕੀ ਖ੍ਹੋਹਿਆ,,ਕੀ ਲੱਭਿਆ ਸੋਚ ਕਿ ਕੀ ਲੈਣਾਂ
ਇੱਕ ਦਿੰਨ ਘਾਟਾ ਹੋਊ ਬਰਾਬਰ ਛੱਡ ਪਰੇ
ਜਿਹੜਾ ਜਿੰਨੇ ਜੋਗਾ ਉਨੇ ਜੋਗਾ ਈ ਏ,,
ਮਾੜੇ ਕਰ ਗਏ ਫੇਰ ਨਿਰਾਦਰ ਛੱਡ ਪਰੇ,,
ਜੇ ਮਾੜੇ ਦਾ ਘੜਾ ਪਾਪ ਦਾ ਭਰਦਾ ਏ,,
ਚੰਗੇ ਦੀ ਵੀ ਭਰਦੀ ਗਾਗਰ ਛੱਡ ਪਰੇ,,
ਆਪਣੇ ਘਰ ਕੋਈ ਵੱਡਾ ਸਿਮਰਨ ਕੀ ਕਰੀਏ
ਸਾਥੋਂ ਸਾਡੇ ਜੋਗੀ ਚਾਦਰ ਛੱਡ ਪਰੇ ,,
ਮਰ ਗਏ ਮੁੱਕਰੇ ਇੱਕ ਬਰਾਬਰ ਛੱਡ ਪਰੇ
ਨਾ ਨਾ ਧੁੱਗਿਆ ਹੁਣ ਨਾ ਘਾਬਰ ਛੱਡ ਪਰੇ
ਸਿਮਰਨ ਧੁੱਗਾ
Previous articleਪਖੰਡੀ ਬਾਬੇ
Next articleਵੱਖੋ ਵੱਖਰੇ ਰੰਗ