(ਸਮਾਜ ਵੀਕਲੀ)
ਸੋਚ ਪੁਰਾਣੀ ਹੁਣ ਨੀ ਰੱਖਣੀ
ਨਵੀ ਤਕਨੀਕ ਤੇ ਮਾਰੋ ਮੱਲਾ
ਨਵੇ ਸਾਲ ਵਿੱਚ ਨਵੀਆਂ ਗੱਲਾਂ
ਹਰ ਮਜ਼ਦੂਰ ਦੇ ਨਾਲ ਖੜਾਂਗੇ
ਆਪਣੇ ਹੱਕ ਲਈ ਆਪ ਲੜਾਂਗੇ
ਚੰਗਾ ਕਰਾਂਗੇ ਕੋਈ ਉਪਰਾਲਾ
ਰਲਕੇ ਸਭ ਮਾਰਾਗੇ ਹੱਲਾਂ
ਨਵੇ ਸਾਲ ਵਿੱਚ ਨਵੀਆਂ ਗੱਲਾਂ
ਧੱਕਾ ਕਿਸੇ ਨਾਲ ਹੋਣ ਨਹੀਂ ਦੇਣਾ
ਹੱਕ ਕਿਸੇ ਨੂੰ ਖੋਹਣ ਨਹੀਂ ਦੇਣਾ
ਸੋਚ ਵਧਾਉਣੀ ਅੱਗੇ ਵੱਧਣਾ
ਜਿਵੇ ਵੱਧਦੀਆਂ ਵੱਲਾ
ਨਵੇ ਸਾਲ ਵਿੱਚ ਨਵੀਆਂ ਗੱਲਾਂ
ਸੁਲਝੇ ਨਹੀਂ ਭਾਵੇ ਪੁਰਾਣੇ ਮੁੱਦੇ
ਛੇਤੀ ਸਲਝਾਉ ਤੇ ਲਾਵੋ ਖੁੱਡੇ
ਗੁਰਮੀਤ ਲੋਕਾਂ ਨੂੰ ਲੈਕੇ ਤੁਰਨਾ
ਕਿਤੇ ਰਹਿ ਨਾ ਜਾਈਂ ਕੱਲਾ
ਨਵੇ ਸਾਲ ਵਿੱਚ ਨਵੀਆਂ ਗੱਲਾਂ
ਲੇਖਕ ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ
76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly