(ਸਮਾਜ ਵੀਕਲੀ)
ਦੋਗਲਾਪਨ ਦਿਖਾਉਣਾ ਛੱਡ ਦੇ!
ਆਸਰਿਆਂ ਸਿਰ ਜਿਉਣਾ ਛੱਡ ਦੇ!
ਜੇ ਅਮਲਾਂ ਦੀ ਨੀਂਹ ਨਹੀਂ ਧਰਨੀ
ਮਹਿਲ ਸੋਚਾਂ ਦੇ ਪਾਉਣਾ ਛੱਡ ਦੇ!
ਦਿਲ ਵਿੱਚ ਜੇਕਰ ਕੋਹੜ੍ਹ ਹੈ ਰੱਖਣਾ
ਮੂੰਹੋਂ ਹੇਜ ਜਤਾਉਣਾ ਛੱਡ ਦੇ!
ਸਿੱਧਾ ਕਹਿ ਦੇ,ਕੰਮ ਨਹੀਂ ਕਰਨਾ
ਆਲੇ-ਟਾਲੇ ਲਾਉਣਾ ਛੱਡ ਦੇ!
ਜੇ ਰਿਸ਼ਤੇ ਨਹੀਂ ਨਿਭਦੇ ਤੈਥੋਂ
ਤੋੜ ਦੇ,ਇੰਝ ਤੜਫਾਉਣਾ ਛੱਡ ਦੇ!
ਔਕਾਤ ਤੇਰੀ ਏ ਮੁਹਰ ਰਬੜ ਦੀ
ਫ਼ੋਕੇ ਨੰਬਰ ਬਣਾਉਣਾ ਛੱਡ ਦੇ!
ਯਾਰ ਵੀ ਸੁਣ ਸੁਣ ਅੱਕ ਗਏ ਹੁਣ ਤਾਂ
ਅਮਿਤ ਕਲਮ ਚਲਾਉਣਾ ਛੱਡ ਦੇ!
ਅਮਿਤ ਕਾਦੀਆਂ