(ਸਮਾਜ ਵੀਕਲੀ)
ਜੇਲ੍ਹ ਗਏ ਵੇਖੇ ਦੱਸੋ ਕਿੰਨੇ ਬਾਣੀਏ ?
ਵਿਹਲੇ ਪਏ ਵੇਖੇ ਦੱਸੋ ਕਿੰਨੇ ਬਾਣੀਏ ?
ਗੱਲ ਲਿਖਤੀ ਹੀ ਪੱਕੀ-ਠੱਕੀ ਕਰਨੀ।
ਬਾਣੀਆਂ ਤੋਂ ਸਿੱਖ ਲਓ ਤਰੱਕੀ ਕਰਨੀ।
ਕਿੰਨੇ ਬਾਣੀਆਂ ਦੇ ਪੁੱਤ ਲਾਉਣ ਗੇੜੀਆਂ ?
ਦੁਕਾਨ ਨਾ ਜੇ ਵੱਸ ਜਿੰਦਾਬਾਦ ਰੇੜ੍ਹੀਆਂ ?
ਆੜ੍ਹਤ, ਫੜ੍ਹੀ ਜਾਂ ਕਿਸੇ ਚੱਕੀ ਕਰਨੀ।
ਬਾਣੀਆਂ ਤੋਂ ਸਿੱਖ ਲਓ ਤਰੱਕੀ ਕਰਨੀ।
ਕਿੰਨੇ ਵੇਖੇ ਗਲ਼ੀਆਂ, ਮੋੜਾਂ ‘ਤੇ ਬੁੱਕ੍ਹਦੇ ?
ਡਾਂਗਾ, ਕਿਰਪਾਨਾਂ ਜਾਂ ਗੰਡਾਸੇ ਚੁੱਕਦੇ ?
ਕਲਮ ਦੇ ਨਾਲ਼ ਪਰ ਕੁੜਿੱਕੀ ਜੜ੍ਹਨੀ।
ਬਾਣੀਆਂ ਤੋਂ ਸਿੱਖ ਲਓ ਤਰੱਕੀ ਕਰਨੀ।
ਕਿੰਨਿਆਂ ਦੇ ਨਿਆਣੇ ਮਾਪਿਆਂ ‘ਤੇ ਭਾਰ ਨੇ ?
ਰੀਸੋ ਰੀਸੀ ਕਿੰਨੇ ਭੱਜੇ ਜਾਂਦੇ ਬਾਹਰ ਨੇ ?
ਇੱਥੇ ਕੰਮ ‘ਚ ਨਾ ਜੱਕੋ-ਤੱਕੀ ਕਰਨੀ।
ਬਾਣੀਆਂ ਤੋਂ ਸਿੱਖ ਲਓ ਤਰੱਕੀ ਕਰਨੀ।
ਸੱਥਾਂ, ਖੁੰਢਾ, ਮੀਡੀਆ ‘ਚੋਂ ਲੈ ਕੇ ਮੱਤ ਜੀ।
ਘੜਾਮੇਂ ਵਾਲ਼ਾ ਰੋਮੀ ਕੱਢਦਾ ਏ ਤੱਤ ਜੀ।
ਸਿੱਖੀ ਨਾ ਕਦੇ ਵੀ ਗੱਲ ਸ਼ੱਕੀ ਕਰਨੀ।
ਬਾਣੀਆਂ ਤੋਂ ਸਿੱਖ ਲਓ ਤਰੱਕੀ ਕਰਨੀ।
ਰੋਮੀ ਘੜਾਮੇਂ ਵਾਲ਼ਾ।
9855281105
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly