HOME ਦੂਸਰਿਆਂ ਦੇ ਤਜਰਬੇ ਤੋਂ ਵੀ ਸਿੱਖੋ—————-

ਦੂਸਰਿਆਂ ਦੇ ਤਜਰਬੇ ਤੋਂ ਵੀ ਸਿੱਖੋ—————-

5
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
   (ਸਮਾਜ ਵੀਕਲੀ)   ਜਾਨ ਐਫ. ਕੈਨੇਡੀ ਬਹੁਤ ਹੀ ਚੰਗੇ ਬੁਲਾਰੇ ਮੰਨੇ ਜਾਂਦੇ ਸਨ। ਇੱਕ ਵਾਰੀ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇੰਨਾ ਸੋਹਣਾ ਭਾਸਣ ਕਿਵੇਂ ਦਿੰਦੇ ਹੋ ।  ਉਨ੍ਹਾਂ ਨੇ ਕਿਹਾ ਕਿ ਜਦ ਦੂਜੇ  ਬੋਲ ਰਹੇ ਹੁੰਦੇ ਹਨ ਤਾਂ ਮੈਂ ਸਾਰਿਆਂ ਦੇ ਭਾਸਣ ਨੂੰ ਬੜੇ ਧਿਆਨ ਨਾਲ ਸੁਣਦਾ ਹਾਂ ਅਤੇ ਉਨ੍ਹਾਂ ਦੀਆਂ ਕਹੀਆਂ ਮਹੱਤਵਪੂਰਨ ਗੱਲਾਂ ਨੂੰ ਨੋਟ ਕਰਦਾ ਹਾਂ ,ਜਿਸ ਨੂੰ  ਬਾਅਦ ਵਿੱਚ ਆਪਣੇ ਭਾਸਣ ਵਿੱਚ ਸਾਮਿਲ ਕਰਦਾ ਹਾਂ। ਆਪਣਾ ਤਜਰਬਾ ਉਦੋਂ ਹਾਸਲ ਹੁੰਦਾ ਹੈ ਜਦੋਂ ਘਟਨਾ ਘਟ ਚੁੱਕੀ ਹੁੰਦੀ ਹੈ ਸੋ ਆਪਣੇ ਤਜਰਬੇ ਤੋਂ ਆਦਮੀ ਸਿਰਫ   ਭਵਿੱਖ ਵਿੱਚ ਹੀ ਫ਼ਾਇਦਾ ਚੁੱਕ ਸਕਦਾ ਹੈ। ਜਦੋਂ ਕਿ ਦੂਸਰਿਆਂ  ਦੇ ਤਜਰਬੇ ਇਹੋ ਜਿਹੇ ਹੁੰਦੇ ਹਨ ,ਜਿਨ੍ਹਾਂ ਤੋਂ ਕੋਈ ਕਿਸੇ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਫ਼ਾਇਦਾ ਲੈ ਸਕਦਾ ਹੈ ।ਇਸ ਲਈ  ਦੂਸਰਿਆਂ ਦੇ ਤਜਰਬੇ ਤੋਂ ਸਿੱਖਣਾ ਆਪਣੇ ਤਜਰਬੇ ਤੋਂ ਜ਼ਿਆਦਾ ਚੰਗਾ ਹੁੰਦਾ ਹੈ  ।
ਕਾਰਲ ਮਾਰਕਸ ਨੇ ਇੱਕ ਵਾਰ ਆਪਣੀ ਧੀ ਨੂੰ ਕਿਹਾ ਸੀ ਮੈਂ  ‘ਦਾਸ ਕੈਪੀਟਲ ‘ਕਦੇ ਨਾ ਲਿਖ ਸਕਦਾ ਜੇਕਰ  ‘ਹੀਗਲ ‘ਦਾ ਭੌਤਿਕ ਛੰਦ ਵਾਦ  ਪਹਿਲਾਂ ਤੋਂ ਮੌਜੂਦ ਨਾ ਹੁੰਦਾ। ਵਿਗਿਆਨਕ  ਖੋਜਾਂ ਦੀ ਇੱਕ ਲੰਮੀ ਪਰੰਪਰਾ ਗਵਾਹ ਹੈ ਕਿ ਹਰ ਸਾਇੰਸਦਾਨ ਆਪਣੇ ਤੋਂ ਪਹਿਲਾਂ ਹੋਈਆਂ ਖੋਜਾਂ ਤੋਂ ਬਹੁਤ ਕੁਝ ਸਿੱਖਦਾ ਹੈ।ਮਹਾਨ ਫੁੱਟਬਾਲ ਖਿਡਾਰੀ ਪੇਲੇ ਮੁਤਾਬਕ ਸਿਰ ਨਾਲ ਫੁੱਟਬਾਲ ਮਾਰਨਾ ਉਨ੍ਹਾਂ ਨੇ ਆਪਣੇ ਇਕ ਇਹੋ ਜਿਹੇ ਵਿਰੋਧੀ ਖਿਡਾਰੀ ਤੋਂ ਸਿੱਖਿਆ ਸੀ ਜੋ ਕਿ ਹਮੇਸਾ ਉਸ ਤੋਂ ਪ੍ਰਭਾਵਿਤ ਰਿਹਾ।ਦੂਸਰਿਆਂ ਦੇ ਤਜਰਬੇ ਸਾਨੂੰ ਚੰਗੀਆਂ ਪੁਸਤਕਾਂ, ਪੱਤਰ ,ਮੈਗਜ਼ੀਨਾਂ ,ਰੇਡੀਓ , ਟੀ ਵੀ ‘ਇੰਟਰਨੈੱਟ ਅਤੇ ਫ਼ਿਲਮਾਂ ਦੇ ਮਾਧਿਅਮ   ਨਾਲ ਮਿਲ ਸਕਦੇ ਹਨ।ਯੋਗ ਅਤੇ ਤਜਰਬੇਕਾਰ ਵਿਅਕਤੀਆਂ ਨਾਲ ਗੱਲਬਾਤ ਕਰਕੇ ਅਤੇ ਉਨ੍ਹਾਂ ਸੰਗ ਰਹਿ ਕੇ ਕਾਫ਼ੀ ਕੁਝ ਸਿੱਖਿਆ ਜਾ ਸਕਦਾ ਹੈ। ਦੁਨੀਆਂ ਦਾ ਹਰ ਸਫਲ ਵਿਅਕਤੀ ਦੂਸਰਿਆਂ ਤੋਂ  ਜ਼ਰੂਰ ਸਿੱਖਦਾ ਹੈ। ਕਿਉਂਕਿ ਦੂਸਰਿਆਂ ਤੋਂ ਸਿੱਖਣਾ ਆਪਣੇ ਆਪਣੇ ਤੋਂ ਸਿੱਖਣ ਨਾਲੋਂ ਜ਼ਿਆਦਾ ਵਧੀਆ ਹੈ ਸਗੋਂ ਇਹ ਸਾਧਨ ਸਸਤਾ ਵੀ ਹੈ  ਕਿਉਂਕਿ ਜ਼ਿਆਦਾ ਅਸੀਂ ਦੂਜਿਆਂ ਦੇ ਤਜਰਬੇ ਤੋਂ ਸਿੱਖਦੇ ਹਾਂ ਤਾਂ ਹਰ ਨਤੀਜੇ ਤੋਂ ਪਹਿਲਾਂ ਹੀ  ਸ਼ੁਰੂ ਕੀਤੀਆ ਗ਼ਲਤੀਆਂ ਤੋਂ ਬਚ ਸਕਦੇ ਹਾਂ।
ਦੂਸਰਿਆਂ ਦੇ ਤਜਰਬੇ ਨਾਲ ਅਸੀਂ ਆਪਣੇ ਭਵਿੱਖ ਬਾਰੇ ਜ਼ਿਆਦਾ ਚੰਗੇ ਢੰਗ ਨਾਲ ਸੋਚ ਸਕਦੇ ਹਾਂ। ਦੂਸਰਿਆਂ ਦਾ ਤਜਰਬਾ ਸਾਨੂੰ ਗ਼ਲਤੀਆਂ ਤੋਂ ਬਚਾਉਂਦਾ ਹੈ।  ਦੂਸਰਿਆਂ ਦੇ   ਤਜਰਬੇ ਸਾਨੂੰ  ਚੰਗੇ ਹੋਣ ਦਾ ਮੌਕਾ ਦਿੰਦੇ ਹਨ ।ਦੂਸਰਿਆਂ   ਦੇ ਅਨੁਭਵ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਸਫਲਤਾ ਦੇ ਰਸਤੇ ਵਿੱਚ ਰੁਕਾਵਟਾਂ ਕੀ ਕਰਦੀਆਂ ਹਨ।ਦੂਜਿਆਂ   ਦੇ ਅਨੁਭਵ ਸਾਨੂੰ ਕਿਤੇ ਵੀ ਕਿਸੇ ਵੀ ਸਫਲਤਾ ਲਈ ਬੁਨਿਆਦ ਮੁੱਹਈਆ ਕਰਵਾਉਂਦੇ ਹਨ   ਦੂਜਿਆਂ ਦੇ ਤਜਰਬੇ ਤੋਂ ਲਿਆ ਅਨੁਭਵ ਹਮੇਸ਼ਾਂ ਚੰਗੇ ਨਤੀਜਿਆਂ ਬਾਰੇ ਸੋਚਣ ਦਾ ਮੌਕਾ ਦਿੰਦਾ ਹੈ।ਸੋ ਆਪਾਂ ਨੂੰ ਦੂਸਰਿਆਂ ਦੇ ਤਜਰਬੇ ਤੋਂ ਵੀ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ,  ਤਾਂ ਕਿ ਆਪਾਂ ਨੂੰ ਕਾਮਯਾਬੀ ਮਿਲੇ।
ਸ਼ੁਭ ਚਿੰਤਕ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਤੇ ਡਾਕਖਾਨਾ ਝਬੇਲਵਾਲੀ ।  ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਇਆ ਸਾਉਣ ਮਹੀਨਾ ਕੁੜੀਓ ਜਾਂ ਮੋਰੀ ਰੁਣਝੁਣ ਲਾਇਆ ਭੈਣੇ ਸਾਵਣੁ ਆਇਆ
Next articleCONGRATULATIONS TO KHALSA FOOTBALL FEDERATION AND DERBY ORGANISERS FOR EXCELLENT FOOTBALL TOURNAMENT