(ਸਮਾਜ ਵੀਕਲੀ)
ਘਰ ਵਾਲ਼ੇ ਭੇਤੀ ਹੀ ਤਾਂ ਲੁੱਟਗੇ ਪੰਜਾਬ ਸੀਆਂ,.
ਸਿਆਸਤ ਦੀ ਰੋਟੀਆਂ ਵੇ ਸੇਕਕੇ।
ਸਾਡੀਆਂ ਅੱਖਾਂ ਦੇ ਵਿੱਚ ਘੱਟਾ ਪਾਉਂਦੇ ਰਹੇ,
ਆਪ ਹੋ ਗਏ ਅਮੀਰ ਹੱਕ ਵੇਚਕੇ।
ਕਾਗਜ਼ਾਂ ਦੇ ਵਿੱਚ ਕਰ ਗਏ ਘਾਲ਼ੇ-ਮਾਲ਼ੇ,
ਅੱਗ ਲੱਗੇ ਥੋਡੀ ਐਸੀ ਝੂਠੀ ਸ਼ਾਨ ਲੀਡਰੋ।
ਵਾਸਤਾ ਏ ਹੋਰ ਹੁਣ ਲੁੱਟੋ ਨਾ ਪੰਜਾਬ,
ਸਾਡਾ ਕਰ ਦਿੱਤਾ ਬਹੁਤ ਨੁਕਸਾਨ ਲੀਡਰੋ।
ਸੰਨ 47 ਵਿੱਚ ਖਿੱਚੀਆਂ ਲਕੀਰਾਂ,
ਸਾਡਾ ਰੰਗਲਾ ਪੰਜਾਬ ਤੁਸਾਂ ਵੰਡਿਆ।
ਗ਼ਲਾਂ ਵਿੱਚ ਟੈਰ ਨੀ ਚਰਾਸੀਏ ਤੂੰ ਪਾਏ,
ਦੋਸ਼ ਸਾਡੇ ਸਿਰ ਲਾਕੇ ਸਾਨੂੰ ਭੰਡਿਆ।
ਦੁੱਖ ਸਾਨੂੰ ਦਿੱਤੇ ਅਜੇ ਅੱਲ੍ਹੇ ਨੇ ਜ਼ਖ਼ਮ,
ਲੱਖ ਲਾਹਨਤਾਂ ਥੋਡੇ ਤੇ ਬੇਈਮਾਨ ਲੀਡਰੋ।
ਵਾਸਤਾ ਏ ਹੋਰ ਸਾਡਾ ਲੁੱਟੋ ਨਾ ਪੰਜਾਬ,
ਸਾਡਾ ਕਰ ਦਿੱਤਾ ਬਹੁਤ ਨੁਕਸਾਨ ਲੀਡਰੋ।
ਫਾਹੇ ਉੱਤੇ ਕਿਰਤੀ ਕਿਸਾਨ ਤੁਸੀਂ ਟੰਗੇ,
ਟੀਕੇ ਚਿੱਟੇ ਦੇ ਨਸਾਂ ਦੇ ਵਿੱਚ ਲਾਏ ਨੇ।
ਲੱਖ ਲਾਹਨਤਾਂ ਓਏ ਥੋਡੀ ਗੰਦੀ ਸੋਚ ਉੱਤੇ,
ਆਹ ਜੋ ਪਿੰਡ-ਪਿੰਡ ਠੇਕੇ ਖੁਲਵਾਏ ਨੇ।
ਰੇਹਾਂ ਸਪਰੇਆਂ ਭੂਮੀ ਬੰਜਰ ਬਣਾਤੀ,
ਪਿੱਛੇ ਕਰ ਦਿੱਤਾ ਸੂੱਬਾ ਪ੍ਰਧਾਨ ਲੀਡਰੋ।
ਵਾਸਤਾ ਏ ਹੋਰ ਸਾਡਾ ਲੁੱਟੋ ਨਾ ਪੰਜਾਬ,
ਤੁਸੀਂ ਕਰ ਦਿੱਤਾ ਬਹੁਤ ਨੁਕਸਾਨ ਲੀਡਰੋ।
ਖੁਦ ਲਈ ਬਣਾਏ ਠੱਗੋ ਸੋਨੇ ਦੇ ਮਹਿਲ,
ਸਾਨੂੰ ਕਰ ਦਿੱਤਾ ਲੋਟੂਓ ਕੰਗਾਲ ਓਏ।
ਖਰੀਆਂ ਸੁਣਾਉਂਦਾ ਬੋਲ ਸਿੰਨੇ ਚ ਰੜਕਣੇ,
ਲਿਖਦਾ ਹੈ ਸੱਚ ਧਾਲੀਵਾਲ ਓਏ।
ਵੋਟਾਂ ਕਿਹੜੇ ਮੂੰਹ ਨਾਲ਼ ਮੰਗਦੇ ਹੋ ਸਾਥੋਂ,
ਤੁਸੀਂ ਵੇਚ ਦਿੱਤਾ ਅਪਣਾ ਈਮਾਨ ਲੀਡਰੋ।
ਵਾਸਤਾ ਏ ਹੋਰ ਸਾਡਾ ਲੁੱਟੋ ਨਾ ਪੰਜਾਬ,
ਸਾਡਾ ਕਰ ਦਿੱਤਾ ਬਹੁਤ ਨੁਕਸਾਨ ਲੀਡਰੋ।
ਧੰਨਾ ਧਾਲੀਵਾਲ:-9878235714
ਖਬਰਾਂ ਸ਼ੇਅਰ ਕਰੋ ਜੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly