ਨਵੀਂ ਦਿੱਲੀ (ਸਮਾਜ ਵੀਕਲੀ): ਉੱਘੇ ਰਾਕੇਟ ਵਿਗਿਆਨੀ ਐੱਸ. ਸੋਮਨਾਥ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪੁਲਾੜ ਸਕੱਤਰ ਵੀ ਲਾਇਆ ਗਿਆ ਹੈ। ਉਹ ਇਸ ਵੇਲੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੇ ਡਾਇਰੈਕਟਰ ਹਨ। ਉਹ ਕੇ. ਸਿਵਨ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ ਸ਼ੁੱਕਰਵਾਰ ਨੂੰ ਪੂਰਾ ਹੋ ਰਿਹਾ ਹੈ। ਸਿਵਨ ਨੂੰ ਜਨਵਰੀ 2018 ਵਿਚ ਇਸਰੋ ਦਾ ਮੁਖੀ, ਪੁਲਾੜ ਵਿਭਾਗ ਦਾ ਸਕੱਤਰ ਤੇ ਪੁਲਾੜ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਸੀ। ਦਸੰਬਰ 2020 ਵਿਚ ਸਿਵਨ ਦਾ ਕਾਰਜਕਾਲ 14 ਜਨਵਰੀ ਤੱਕ ਵਧਾਇਆ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly