ਨੇਤਾ ਅਤੇ ਦਲਿਤ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਵੋਟਾਂ ਲੈਣ ਲਈ ਉਨ੍ਹਾਂ ਦੀਆਂ
ਨੇਤਾ ਦਲਿਤਾਂ ਦੇ ਘਰ ਜਾਣ ਬੇਲੀ।
ਰੋਟੀ ਖਾ ਕੇ, ਚਾਹ ਪੀ ਕੇ
ਉਨ੍ਹਾਂ ਨਾਲ ਪਿਆਰ ਜਤਾਣ ਬੇਲੀ।
“ਤੁਹਾਡੇ ਘਰਾਂ ਦੀ ਸੁਧਾਰਾਂਗੇ ਹਾਲਤ”
ਹੋਰ ਕਈ ਲਾਰੇ ਲਾਣ ਬੇਲੀ।
ਪੰਜ ਸੌ ਦੇ ਚਾਰ ਨੋਟ ਦਿੰਦੇ
ਜਦੋਂ ਉਨ੍ਹਾਂ ਦੇ ਘਰੋਂ ਜਾਣ ਬੇਲੀ।
ਵੋਟਾਂ ਉਨ੍ਹਾਂ ਦੀਆਂ ਪੁਆਣ ਲਈ
ਘਰੋਂ ਉਨ੍ਹਾਂ ਨੂੰ ਖਿੱਚ ਲਿਆਣ ਬੇਲੀ।
ਵੋਟਾਂ ਪੈਣ ਪਿੱਛੋਂ ਮੰਦਰ ਜਾ ਕੇ
ਜਿੱਤ ਲਈ ਨੱਕ ਘਸਾਣ ਬੇਲੀ।
ਵੋਟਾਂ ਦੀ ਗਿਣਤੀ ਪਿੱਛੋਂ ਜਿੱਤ ਕੇ
ਖੁਸ਼ੀ ਵਿੱਚ ਢੋਲ ਵਜਾਣ ਬੇਲੀ।
ਦਾਣੇ ਤੇ ਦਾਲਾਂ ਮੁਫਤ ਦੇ ਕੇ
ਉਨ੍ਹਾਂ ਨੂੰ ਵਿਹਲੜ ਬਣਾਣ ਬੇਲੀ।
ਨੇਤਾਵਾਂ ਦੀ ਇਸ ਪਾਲਿਸੀ ਨਾਲ
ਦਲਿਤ ਬੇਰੁਜ਼ਗਾਰ ਰਹਿ ਜਾਣ ਬੇਲੀ।
ਆਪਣੀ ਪਾਲਿਸੀ ਨੂੰ ਸਫਲ ਹੁੰਦਾ ਵੇਖ
ਕੱਠੇ ਹੋ ਕੇ ਨੇਤਾ ਮੁਸਕਾਣ ਬੇਲੀ।
ਆਪ ਹੀ ਦਲਿਤਾਂ ਨੂੰ ਜਾਗਣਾ ਪੈਣਾ
ਕਿਸੇ ਆਣਾ ਨਾ ਉਨ੍ਹਾਂ ਨੂੰ ਜਗਾਣ ਬੇਲੀ।

ਮਹਿੰਦਰ ਸਿੰਘ ਮਾਨ
ਸਲੋਹ ਰੋਡ, ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੋਕਾ ਇਨਸਾਨ ਕਿੱਧਰ ਨੂੰ ਤੁਰਿਆ …
Next articleਤਨਖ਼ਾਹ ਵਾਧੇ ਨੂੰ ਰੈਗੂਲਰ ਕਹਿ ਕੇ ਕੱਚੇ ਮੁਲਾਜ਼ਮਾਂ ਨੂੰ ਧੋਖਾ ਦੇ ਰਹੀ ਹੈ ਮਾਨ ਸਰਕਾਰ