ਤਨਖ਼ਾਹ ਵਾਧੇ ਨੂੰ ਰੈਗੂਲਰ ਕਹਿ ਕੇ ਕੱਚੇ ਮੁਲਾਜ਼ਮਾਂ ਨੂੰ ਧੋਖਾ ਦੇ ਰਹੀ ਹੈ ਮਾਨ ਸਰਕਾਰ

ਸਰਕਾਰ ਇਹਨਾਂ ਮੁਲਾਜ਼ਮਾਂ ਨਾਲ ਇਨਸਾਫ਼ ਕਰੇ ਤੇ ਬਿਨਾ ਸ਼ਰਤ ਗ੍ਰੇਡ ਦੇ ਕੇ ਰੈਗੂਲਰ ਕਰੇ – ਅਧਿਆਪਕ ਆਗੂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦਾ ਕਰਕੇ ਸੱਤਾ ਵਿੱਚ ਆਈ ਆਪ ਸਰਕਾਰ ਇਹਨਾਂ ਮੁਲਾਜ਼ਮਾਂ ਦੀ ਸਿਰਫ ਤਨਖ਼ਾਹ ਵਿੱਚ ਵਾਧਾ ਕਰਕੇ ਉਹਨਾਂ ਨੂੰ ਰੈਗੂਲਰ ਕਰਨ ਦਾ ਐਲਾਨ ਕਰ ਰਹੀ ਹੈ । ਇਸ ਸੰਬੰਧੀ ਹੈ ਇਸ ਸਬੰਧੀ ਈ ਟੀ ਟੀ ਯੂਨੀਅਨ ਦੇ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਈ ਟੀ ਟੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਇੰਦਰਜੀਤ ਸਿੰਘ ਬਿਧੀਪੁਰ ਜਨਰਲ ਸਕੱਤਰ ਨੇ ਕਿਹਾ ਕਿ ਜਦੋਂ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਕੋਈ ਸੈਕਸਨ ਪੋਸਟ ਨਹੀਂ ਦੇਣੀ , ਕੋਈ ਗ੍ਰੇਡ ਨਹੀਂ ਦੇਣਾ , ਭੱਤੇ ਨਹੀਂ ਦੇਣੇ , ਪਰਮੋਸ਼ਨ ਨਹੀਂ ਦੇਣੀ , ਸੀ.ਐਸ.ਆਰ ਨਿਯਮ ਨਹੀਂ , ਸੀ.ਪੀ.ਐਫ ਜਾਂ ਪੈਨਸ਼ਨ ਸੰਬੰਧੀ ਕੋਈ ਲਾਭ ਨਹੀਂ ਦੇਣਾ ਤਾਂ ਪੱਕੇ ਕਿਵੇਂ ਹੋ ਗਏ ? ਉਹਨਾਂ ਕਿਹਾ ਕਿ ਉੱਕਾ-ਪੁੱਕਾ ਤਨਖ਼ਾਹ ਤੇ ਤਾਂ ਇਹ ਅਧਿਆਪਕ ਪਹਿਲਾ ਵੀ 15-20 ਸਾਲ ਤੋਂ ਵਿਭਾਗ ਵਿੱਚ ਕੰਮ ਕਰ ਹੀ ਰਹੇ ਹਨ । ਇਸ ਵਿੱਚ ਆਪ ਸਰਕਾਰ ਨੇ ਨਵਾਂ ਕੀ ਕੀਤਾ ਹੈ ?

ਇਸ ਮੌਕੇ ਜਸਵਿੰਦਰ ਸਿੰਘ ਸ਼ਿਕਾਰਪੁਰ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਕਾਲੇਵਾਲ,ਆਦਿ ਨੇ ਕਿਹਾ ਕਿ ਸਰਕਾਰ ਇਹਨਾਂ ਮੁਲਾਜ਼ਮਾਂ ਨਾਲ ਇਨਸਾਫ਼ ਕਰੇ ਤੇ ਬਿਨਾ ਸ਼ਰਤ ਗ੍ਰੇਡ ਦੇ ਕੇ ਰੈਗੂਲਰ ਕਰੇ । ਉਹਨਾਂ ਕਿਹਾ ਕਿ ਜਦੋਂ ਇਹ ਅਧਿਆਪਕ ਨੌਕਰੀ ਲਈ ਯੋਗਤਾਂ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਸਕੂਲਾਂ ਅੰਦਰ ਕੰਮ ਵੀ ਦੂਸਰੇ ਅਧਿਆਪਕਾਂ ਦੇ ਬਰਾਬਰ ਪੂਰਾ ਕਰਦੇ ਹਨ ਤਾਂ ਫਿਰ ਇਹ ਵਿਤਕਰਾਂ ਕਿਉਂ ? ਜਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋ ਪਹਿਲਾ ਆਮ ਪਾਰਟੀ ਸੁਪਰੀਮੋਂ ਸ੍ਰੀ ਕੇਜਰੀਵਾਲ ਨੇ ਖ਼ੁਦ ਕੱਚੇ ਅਧਿਆਪਕਾਂ ਦੇ ਮੋਹਾਲੀ ਧਰਨੇ ਵਿਚ ਪਹੁੰਚ ਕੇ ਇਹਨਾਂ ਨੂੰ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਹੀ ਪੱਕਾ ਕਰਨ ਦਾ ਵਾਅਦਾ ਕੀਤਾ ਸੀ । ਪਰ ਹੁੱਣ ਇਹਨੇ ਸਮੇਂ ਬਾਅਦ ਵੀ ਧੋਖੇ ਤੋ ਇਲਾਵਾ ਕੁੱਝ ਵੀ ਪਲੇ ਨਹੀਂ ਪਾਇਆ ਜਾ ਰਿਹਾ । ਅਧਿਆਪਕ ਦਲ ਆਗੂਆਂ ਨੇ ਇਸ ਮੋਕੇ ਮੰਗ ਕੀਤੀ ਕੇ ਇਹਨਾਂ ਕੱਚੇ ਅਧਿਆਪਕਾ ਨੂੰ ਸਰਕਾਰ ਬਿਨਾ ਦੇਰੀ ਪੂਰਾ ਗ੍ਰੇਡ ਦੇਕੇ ਅਤੇ ਸਰਵਿਸ ਸੰਬੰਧੀ ਸਾਰੇ ਨਿਯਮ ਲਾਗੂ ਕਰਦੇ ਹੋਏ ਰੈਗੂਲਰ ਕਰੇ ।

ਇਸ ਮੌਕੇ ਈ ਟੀ ਟੀ ਯੂਨੀਅਨ ਤੋਂ ਲਖਵਿੰਦਰ ਸਿੰਘ ਟਿੱਬਾ , ਅਵਤਾਰ ਸਿੰਘ ਹੈਬਤਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਅਮਨਦੀਪ ਸਿੰਘ ਬਿਧੀਪੁਰ, ਸਿੰਦਰ ਸਿੰਘ, ਅਮਨਦੀਪ ਸਿੰਘ ਖਿੰਡਾ, ਮਨਜਿੰਦਰ ਸਿੰਘ ਠੱਟਾ, ਗੁਰਪ੍ਰੀਤ ਸਿੰਘ ਬੂਲਪੁਰ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ ਟੋਡਰਵਾਲ,ਦੀਪਕ ਚਾਵਲਾ, ਪਰਮਿੰਦਰ ਸਿੰਘ ਸੁਖੀਆ ਨੰਗਲ, ਇੰਦਰਜੀਤ ਸਿੰਘ ਗੋਪੀਪੁਰ, ਦਵਿੰਦਰ ਸਿੰਘ, ਯੋਗੇਸ਼ ਸੌ਼ਰੀ, ਨਿਰਮਲ ਸਿੰਘ, ਸੁਖਦੇਵ ਸਿੰਘ,ਸਿ਼ੰਦਰ ਸਿੰਘ, ਗੁਰਪ੍ਰੀਤ ਸਿੰਘ,ਰੇਸ਼ਮ ਸਿੰਘ ਬੂੜੇਵਾਲ, ਸੁਖਵਿੰਦਰ ਸਿੰਘ ਕਾਲੇਵਾਲ, ਅਵਤਾਰ ਸਿੰਘ ਕੈਸ਼ੀਅਰ, ਪੰਕਜ ਮਰਵਾਹਾ ਆਦਿ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੇਤਾ ਅਤੇ ਦਲਿਤ
Next articleਇੰਟਰਨੈਸ਼ਨਲ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ਦਾ ਗੁਰਦਵਾਰਾ ਮੱਖਣ ਸਾਹ ਲੁਬਾਣਾ ਵਿਖ਼ੇ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ।