(ਸਮਾਜ ਵੀਕਲੀ)
ਦੁਨੀਆਂ ਨੂੰ ਸੁਧਾਰਨ ਵਾਲਿਓ, ਪਹਿਲਾਂ ਆਪਣਾ ਆਪ ਤਾਂ ਸੁਧਾਰੋ,
ਸ਼ੋਰ ਮਚਾਉਂਦੇ ਹੋ ਠੱਗ ਨੇ,ਪਹਿਲਾਂ ਅਪਣੀ ਪੰਡ ਤੇ ਨਜ਼ਰ ਮਾਰੋ।
ਦੂਸਰਿਆਂ ਤੇ ਦੂਸ਼ਣ ਲਾਉਣ ਤੋਂ ਪਹਿਲਾਂ, ਆਪਣੀ ਮੰਜੀ ਥੱਲੇ ਸੋਟਾ ਮਾਰੋ,
ਲੁੱਟ ਲੁੱਟ ਕੇ ਮਾਲ ਇਕੱਠਾ ਕਰ ਲਿਆ, ਸਾਂਭਿਆ ਨਾ ਜਾਵੇ ਯਾਰੋ।
ਦੂਜਿਆਂ ਤੇ ਜੋ ਗੱਲ ਲਾਗੂ ਕਰਨੀ, ਆਪਣੇ ਅੰਦਰ ਝਾਤੀ ਮਾਰੋ,
ਸਮਾਜ ਭਲਾਈ ਬਾਰੇ ਸੋਚੋ ਲੋਕਾਂ ਦੇ ਕੰਮ ਸੰਵਾਰੋ।
ਹਰਮਨ ਪਿਆਰੇ ਹੋ ਜਾਓ ਇੰਨੇ, ਦੁਖੜੇ ਲੋਕੀ ਤੁਹਾਨੂੰ ਸੁਣਾਉਣ,
ਅਸਰ-ਰਸੂਖ ਬਣਾਓ ਅਪਣਾ, ਪਿੱਛੋਂ ਵੀ ਤੁਹਾਡੇ ਗੁਣ ਗਾਉਣ।
ਨਸ਼ਿਆਂ, ਸਮੈਕ, ਹੈਰੋਇਨ, ਸਪਲਾਈ ਤੇ ਕਾਬੂ ਪਾਓ,
ਰੋਜ਼ੀ-ਰੋਟੀ ਦਾ ਸਾਧਨ ਨਾ ਬਣਨ ਨਸ਼ੇ, ਪੰਚਾਇਤਾਂ ਨੂੰ ਨਾਲ ਰਲਾਓ।
ਮਿਹਨਤਕਸ਼ਾਂ ਦੀ ਧਰਤੀ ਨੂੰ ਭਾਗ ਲਾਓ, ਜਨਤਾ ਦੇ ਅੰਦਰਲੇ ਇਨਸਾਨ ਨੂੰ ਚੰਗੀ ਸੇਧ ਦਾ ਜਾਗ ਲਓ।
ਜਾਇਜ਼ ਮੰਗਾਂ ਅਵੱਸ਼, ਮੰਨੀਆਂ ਜਾਣੀਆਂ ਚਾਹੀਦੀਆਂ,
ਮੌਕਾਪ੍ਰਸਤਾਂ ਨੂੰ ਖੁੱਲ ਦੇ ਕੇ ਝੰਭਲਾਓ ਨਾ।
ਕੇਂਦਰੀ ਤੇ ਰਾਜ ਸਰਕਾਰਾਂ ਸਹੀ ਤਾਲਮੇਲ ਬਣਾ ਰੱਖਣ,
ਵਿਕਾਸ ਰੁੱਕਦਾ ਝਗੜਿਆਂ ਨਾਲ, ਭੰਬਲਭੂਸੇ ‘ਚ ਪਾਓ ਨਾ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ। ਹਾਲ-ਆਬਾਦ # 639/40 ਏ ਚੰਡੀਗੜ੍ਹ।
ਫੋਨ ਨੰਬਰ : 9878469639