
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਕਿਸਾਨ ਸੰਘਰਸ਼ ਵਿੱਚ ਸੰਯਕਤ ਮੋਚਚੇ ਦਾ ਨਿੱਠ ਕੇ ਸਾਥ ਦੇਣ ਵਾਲੇ ਕਿਸਾਨ ਆਗੂ ਬਾਬੂ ਮੇਲਾ ਰਾਮ ਦੀ ਨੌਜਵਾਨ ਨੂੰਹ ਦੇ ਅਚਾਨਕ ਸਦੀਵੀ ਵਿਛੋੜਾ ਦੇਣ ਜਾਣ ਕਾਰਨ ਪਰਿਵਾਰ ਨਾਲ ਸੰਯਕਤ ਮੋਰਚੇ ਦੇ ਆਗੂਆਂ ਨੇ ਉਹਨਾਂ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ। ਬਾਬੂ ਮੇਲਾ ਰਾਮ ਦੀ ਹੋਣਹਾਰ ਨੌਜਵਾਨ ਨੌਂਹ ਪਤਨੀ ਬਲਵਿੰਦਰ ਖੇਪੜ ਯੂ.ਐਸ.ਏ ਨੇ ਕਿਸਾਨ ਸੰਘਰਸ਼ ਦੌਰਾਨ ਖਾਸ ਤੌਰ ‘ਤੇ ਟੋਲ ਪਲਾਜ਼ ਜੀਓਵਾਲ ਬੱਛੂਆਂ ਦੇ ਘਰ ਨੇੜੇ ਹੋਣ ਕਰਕੇ ਦਿਨ-ਰਾਤ ਸੇਵਾ ਕੀਤੀ ਸੀ। ਦੁੱਖ ਸਾਝਾ ਕਰਨ ਸਮੇਂ ਸੰਯਕਤ ਮੋਰਚੇ ਦੇ ਆਗੂ ਸੰਤੋਖ ਸਿੰਘ ਰੈਲ ਮਾਜਰਾ, ਨਿਰਮਲ ਸਿੰਘ ਔਜਲਾ, ਹਰਪਾਲ ਸਿੰਘ ਮੱਕੋਂਵਾਲ, ਕਰਨੈਲ ਸਿੰਘ ਭੱਲਾ, ਗੁਰਮੁੱਖ ਸਿੰਘ ਮਹਿਮੂਦਪੁਰ, ਸਵਰਨ ਸਿੰਘ ਰਾਏਪੁਰ ਨੰਗਲ, ਅਮਰੀਕ ਸਿੰਘ ਹਸਨਪੁਰ, ਧਰਮਪਾਲ ਨੰਬਰਦਾਰ, ਪ੍ਰੇਮ ਸਿੰਘ ਸਾਬਕਾ ਸਰਪੰਚ ਮੁੰਤੋਂ ਮੰਡ, ਹਰਵਿੰਦਰ ਸਿੰਘ ਚਾਹਲ ਮਹਿੰਦੀਪੁਰ, ਬਲਵੀਰ ਸਿੰਘ ਮਾਣੇਵਾਲ, ਚਰਨਜੀਤ ਸਿੰਘ ਚੰਨੀ, ਹਰਦੀਪ ਸਿੰਘ ਗਹੂੰਣ ਸਮੇਤ ਖੇਪੜ ਪਰਿਵਾਰ ਦੇ ਨੌਜਵਾਨ ਕਿਸਾਨ ਆਗੂ ਪ੍ਰਵੀਨ ਖੇਪੜ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


