ਪ੍ਰੈੱਸ ਕਲੱਬ ਸਬ-ਡਵੀਜ਼ਨ ਡੇਰਾਬੱਸੀ ਵੱਲੋਂ ‘ਪੜ੍ਹੋ ਪੰਜਾਬ’ ਮੁਹਿੰਮ ਦੀ ਸ਼ੁਰੂਆਤ

ਡੇਰਾਬੱਸੀ001: ਸਰਕਾਰੀ ਸਕੂਲ ਲਾਲੜੂ ਵਿੱਚ ਸਟੇਸ਼ਨਰੀ ਵੰਡਦੇ ਹੋਏ ਪ੍ਰੈਸ ਕਲੱਬ ਡੇਰਾਬੱਸੀ ਦੇ ਮੈਂਬਰ।
ਲਾਲੜੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ।
ਡੇਰਾਬਸੀ, ਸੰਜੀਵ ਸਿੰਘ ਸੈਣੀ, ਮੋਹਾਲੀ  (ਸਮਾਜ ਵੀਕਲੀ):  ਪ੍ਰੈਸ ਕਲੱਬ ਸਬ ਡਵੀਜ਼ਨ ਡੇਰਾਬੱਸੀ, (ਰਜਿ.2589) ਵੱਲੋਂ ਡੇਰਾਬੱਸੀ ਹਲਕੇ ਵਿੱਚ ‘ਪੜ੍ਹੋ ਪੰਜਾਬ’ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਾਲੜੂ ਤੋਂ ਕੀਤੀ ਗਈ। ਇੱਥੇ ਪ੍ਰੈਸ ਕਲੱਬ ਵੱਲੋਂ ਕਲੱਬ ਪ੍ਰਧਾਨ ਰਣਬੀਰ ਸਿੰਘ ਦੀ ਅਗਵਾਈ ਵਿੱਚ ਲੋੜਵੰਦ ਪਰਿਵਾਰਾਂ ਦੇ 100 ਦੇ ਕਰੀਬ ਬੱਚਿਆਂ ਨੂੰ ਪੈੱਨ, ਪੈਨਸਿਲ, ਇਰੇਜ਼ਰ ਅਤੇ ਨੋਟਬੁੱਕਾਂ ਸਮੇਤ ਸਿੱਖਿਆ ਸਮੱਗਰੀ ਵੰਡੀ ਗਈ। ਇਸ ਮੁਹਿੰਮ ਦੌਰਾਨ ਬਲਾਕ 1 ਅਤੇ 2 ਦੇ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਬੀਰ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਵਿੱਚ ਮੀਡੀਆ ਕਰਮੀਆਂ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।
ਪਿ੍ੰਸੀਪਲ ਰਣਬੀਰ ਨੇ ਭਰੋਸਾ ਦਿਵਾਇਆ ਕਿ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ, ਬੈਗ, ਵਰਦੀਆਂ, ਜੁੱਤੀਆਂ ਆਦਿ ਦੇਣ ਤੋਂ ਇਲਾਵਾ ਸਕੂਲ ਦੇ ਵਿਹੜੇ ਵਿਚ ਪੌਦੇ ਲਗਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ | ਪ੍ਰੋਜੈਕਟ ਚੇਅਰਮੈਨ ਚੰਦਰਪਾਲ ਅੱਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਧ ਤੋਂ ਵੱਧ ਸਕੂਲਾਂ ਵਿੱਚ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾਵੇਗੀ। ਸੈਂਟਰ ਹੈੱਡ ਟੀਚਰ ਮੇਵਾ ਸਿੰਘ ਨੇ ਪ੍ਰੈੱਸ ਕਲੱਬ ਦੇ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੈਸ ਕਲੱਬ ਹਲਕਾ ਡੇਰਾਬੱਸੀ ਦੇ ਪ੍ਰਧਾਨ ਮਨੋਜ ਰਾਜਪੂਤ, ਡੇਰਾਬੱਸੀ ਕਲੱਬ ਦੇ ਉਪ ਚੇਅਰਮੈਨ ਅਨਿਲ ਸ਼ਰਮਾ, ਸਰਪ੍ਰਸਤ ਯਸ਼ਪਾਲ ਚੌਹਾਨ, ਜਨਰਲ ਸਕੱਤਰ ਗੁਰਜੀਤ ਸਿੰਘ, ਉਪ ਪ੍ਰਧਾਨ ਸੁਖਵਿੰਦਰ ਸਿੰਘ, ਸਟੋਰ ਇੰਚਾਰਜ ਸੁਰਿੰਦਰ ਪੁਰੀ, ਕੈਸ਼ੀਅਰ ਵਿਦਿਆਸਾਗਰ, ਉਪ ਪ੍ਰਧਾਨ ਸੁਰਜੀਤ ਸਿੰਘ ਕੋਹਾੜ ਅਤੇ ਹਰਦੀਪ ਮੁਬਾਰਕਪੁਰ ਵੀ ਹਾਜ਼ਰ ਸਨ। ਮੌਕੇ। ਸਨ।
 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਸੰਗੋਵਾਲ ਵਿਚ ਉਮੀਦਵਾਰ ਰਿੰਕੂ ਦੇ ਹੱਕ ਵਿਚ ਆਮ ਆਦਮੀ ਪਾਰਟੀ ਵੱਲੋਂ ਭਰਮੀ ਮੀਟਿੰਗ
Next articleਕਾਂਗਰਸ ਲੀਡਰਸ਼ਿਪ ਨੇ ਜ਼ਿਮਨੀ ਚੋਣ ਸੰਬੰਧੀ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੰਬਰਦਾਰ ਦੇ ਘਰ ਘੜੀ ਰਣਨੀਤੀ