(ਸਮਾਜ ਵੀਕਲੀ)
ਸੀਨੇ ਅੰਦਰ
ਡਲ੍ਹਕਾਂ ਮਾਰਦੀਆਂ ਸੱਧਰਾਂ
ਮੂਕ ਹੋ ਜਾਂਦੀਆਂ ਨੇ
ਜਦੋਂ
ਪੱਤਿਆਂ ਜਹੇ
ਹੌਲ਼ੇ ਖ਼ਿਆਲਾਂ ‘ਚ
ਪੱਥਰਾਂ ਦਾ ਭਾਰਾਪਣ
ਆ ਜਾਂਦਾ ਏ
ਤੇ
ਅਹਿਸਾਸਾਂ ਦੇ ਝੱਖੜ
ਉਤਾਵਲੇ ਹੋ ਜਾਂਦੇ ਨੇ
ਮਨ ਦੀ ਮੌਲਸਰੀ ਨੂੰ
ਉਖਾੜਨ ਲਈ
ਮੈਂ
ਆਪਣਾ ਅਜ਼ਮ ਪਾਲ
ਫ਼ਜ਼ਰੇ ਪੰਧ ਦੀ
ਪਛਾਣ ਕਰ
ਸੂਰਜ ਵਾਂਗ
ਡੁੱਬ ਜਾਂਦਾ ਹਾਂ
ਸੱਧਰਾਂ ਦੀ ਪੂਰਤੀ ਲਈ
ਮੁੱਠ ਕੁ ਹਾਸੇ ਕਸੀਦਣ।
ਰਾਮਪਾਲ ਸ਼ਾਹਪੁਰੀ