ਥੋੜਾ ਥੋੜਾ ਹੱਸਣਾ****

ਵੈਦ ਬਲਵਿੰਦਰ ਸਿੰਘ ਢਿੱਲੋ 
(ਸਮਾਜ ਵੀਕਲੀ) ਪਤੀ ਪਤਨੀ ਵਿਚ ਝੱਗੜਾ ਜਿਆਦਾ ਵਧ ਗਿਆ। ਪਤਨੀ ਦੇ ਪੇਕੇ ਵਾਲੇ ਆ ਗਏ, ਉਹ ਛੱਡ ਕੇ ਜਾਣ ਦੀ ਜਿੱਦ ਕਰਨ ਲੱਗੀ। ਰੌਲਾ ਉਹੀ ਆਮ ਪੰਜਾਬੀਆਂ ਵਾਲਾ ਕਿ ਦਾਰੂ ਜਿਆਦਾ ਪੀਂਦਾ ਹੈ। ਮਾਮਲਾ ਵਧਦਾ ਦੇਖ ਕੇ ਪਤੀ ਨੇ ਪਤਨੀ ਨੂੰ ਅੰਦਰ ਲਿਜਾ ਕੇ ਹਾੜੇ ਕੱਢੇ ਤੇ ਉਹ ਸਹਿਮਤ ਹੋ ਗਈ। ਮਾਮਲਾ ਰਫਾ ਦਫਾ ਹੋ ਗਿਆ। ਥੋੜੇ ਦਿਨਾਂ ਬਾਅਦ, ਉਹੀ ਕੰਜ਼ਰ ਕਲੇਸ਼ ਸ਼ੁਰੂ। ਫਿਰ ਦੋਹਵਾਂ ਧਿਰਾਂ ਦੇ ਲੋਕ ਇਕੱਠੇ ਹੋਏ। ਫਿਰ ਪੇਕਿਆਂ ਵੱਲੋਂ ਇੱਕ ਬਜੁਰਗ ਨੇ ਪੁੱਛਿਆ, ਕਿ ਪੁੱਤ ਤੁਹਾਡਾ ਤਾਂ ਸਮਝੌਤਾ ਹੋ ਗਿਆ ਸੀ। ਕੀ ਗੱਲ ਇਹ ਸਮਝੌਤਾ ਨਹੀਂ ਮੰਨਦਾ ? ਮੰਨਦਾ ਹੈ ਤਾਇਆ ਜੀ। ਬਿਲਕੁਲ ਮੰਨਦਾ ਹੈ। ਇਸਨੇ ਉਸ ਦਿਨ ਮੇਰੇ ਕੋਲੋਂ ਅੰਦਰ ਲਿਜਾ ਕੇ ਮੁਆਫੀ ਮੰਗੀ, ਕਿ ਇਸ ਤਰਾਂ ਅਪਣਾ ਘਰ ਉੱਜੜ ਜਾਵੇਗਾ। ਤੂੰ ਸਿਰਫ ਮੈਨੂੰ ਇੰਨੀ ਇਜਾਜ਼ਤ ਦੇ ਕਿ ਮੈਂ ਸਿਰਫ ਦੋ ਉਂਗਲਾਂ ਦਾਰੂ ਪੀ ਲਿਆ ਕਰਾਂਗਾ। ਫਿਰ ਪੁੱਤ ਇਹ ਜਿਆਦਾ ਪੀਣ ਲੱਗ ਗਿਆ ? ਤਾਇਆ ਬੋਲਿਆ? ਨਹੀਂ ਤਾਇਆ ਜੀ, ਪੀਂਦਾ ਤਾਂ ਹੁਣ ਵੀ ਉਹੀ ਦੋ ਉਂਗਲਾਂ ਹੈ। ਪਰ ਗਿਲਾਸ ਦੀ ਬਜਾਏ  ਪੀਂਦਾ ਬੱਠਲ ਵਿਚ  ਹੈ।
ਵੈਦ ਬਲਵਿੰਦਰ ਸਿੰਘ ਢਿੱਲੋ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਲ ਕਹਾਣੀ : ਚਿੜੀ , ਹਾਥੀ ਅਤੇ ਸ਼ੇਰ
Next articleਕਿਤਾਬ : ਆਦਤ ਦਾ ਵਿਗਿਆਨ ਦੀ ਪੜਚੋਲ