HOME ਸਵ. ਕਾਮਰੇਡ ਸ਼ੰਕਰ ਸਿੰਘ ਦੀ ਯਾਦ ‘ਚ ਉਨਾਂ ਦੇ ਪਰਿਵਾਰ ਵਲੋਂ ਸਰਕਾਰੀ...

ਸਵ. ਕਾਮਰੇਡ ਸ਼ੰਕਰ ਸਿੰਘ ਦੀ ਯਾਦ ‘ਚ ਉਨਾਂ ਦੇ ਪਰਿਵਾਰ ਵਲੋਂ ਸਰਕਾਰੀ ਸਕੂਲ ਨੂੰ ਦਿੱਤਾ ਫੰਡ ਤੇ ਪੁਜ਼ੀਸ਼ਨਾਂ ਹਾਸਲਕਰਨ ਵਾਲੇ ਬੱਚਿਆਂ ਨੂੰ ਦਿੱਤੇ ਨਕਦ ਇਨਾਮ

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਉੱਘੇ ਸਮਾਜ ਸੇਵੀ ਕਾਮਰੇਡ ਭੁਪਿੰਦਰ ਸਿੰਘ ਗਵਾ (ਕੈਨੇਡਾ) ਤੇ ਉਹਨਾਂ ਦੀ ਧਰਮ ਪਤਨੀ ਬੀਬੀ ਬਲਜਿੰਦਰ ਕੌਰ ਛੋਕਰ ਵਲੋਂ ਸਵ. ਕਾਮਰੇਡ ਸ਼ੰਕਰ ਸਿੰਘ ਦੀ ਨਿੱਘੀ ਮਿੱਠੀ ਯਾਦ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਛੋਕਰਾਂ ਨੂੰ 30 ਹਜ਼ਾਰ ਰੁਪਏ ਦਾ ਫੰਡ ਦਿੱਤਾ ਗਿਆ ਇਸਦੇ ਨਾਲ ਹੀ ਜੋ ਬੱਚਾ ਅੱਠਵੀਂ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਇਆ ਉਸਨੂੰ 40 ਹਜ਼ਾਰ ਰੁਪਏ ਅਤੇ ਦੂਜੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ 20 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ |ਇਸ ਮੌਕੇ ਗੁਰਦੁਆਰਾ ਗੁਰੂ ਰਵਿਦਾਸ ਜੀ ਪ੍ਰਬੰਧਕ ਕਮੇਟੀ ਵਲੋਂ ਬੀਬੀ ਬਲਜਿੰਦਰ ਕੌਰ ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਮੂਹ ਗ੍ਰਾਮ ਪੰਚਾਇਤ ਵਲੋਂ ਕਾਮਰੇਡ ਭੁਪਿੰਦਰ ਸਿੰਘ ਅਤੇ ਬੀਬੀ ਬਲਜਿੰਦਰ ਕੌਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ | ਇਸ ਮੌਕੇ ਗੁਰਦੁਆਰਾ ਗੁਰੂ ਰਵਿਦਾਸ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਕੁਮਾਰ, ਕੈਸ਼ੀਅਰ ਜਗਜੀਤ ਸੋਨੀ, ਲਖਵਿੰਦਰ ਬਿੰਦਰ, ਮੀਤ ਪ੍ਰਧਾਨ ਕਮਲ ਕੁਮਾਰ, ਚੇਅਰਮੈਨ ਵਰਿੰਦਰ ਕੁਮਾਰ, ਕੁਲਦੀਪ ਲੋਹਟ, ਮਨੀਸ਼ ਲੋਹਟ, ਸੰਦੀਪ ਕਲੇਰ, ਪਰਸਰਾਮ, ਤਨਵੀਰ ਕਲੇਰ, ਹਰਮਨ ਲੋਹਟ, ਸਰਬਜੀਤ ਕਲੇਰ, ਤੀਰਥ ਕੁਮਾਰ,ਅਮਰਜੀਤ ਸਿੰਘ ਕਾਲਾ, ਅਸ਼ੋਕ ਕੁਮਾਰ, ਅਵਤਾਰ ਤਾਰੀ, ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ, ਸਰਕਾਰੀ ਸਕੂਲ ਦੇ ਹੈੱਡ ਮਾਸਟਰ ਕੁਲਬੀਰ ਸਿੰਘ, ਸਕੂਲ ਦੀ ਵਿਕਾਸ ਕਮੇਟੀ ਦੇ ਬਲਵੀਰ ਸਿੰਘ, ਸਰਬਜੀਤ ਸਿੰਘ,ਗ੍ਰੰਥੀ ਅਵਤਾਰ ਸਿੰਘ, ਮੁਹੰਮਦ ਸਰਵਰ, ਤੀਰਥ ਸ਼ਰਮਾ, ਵੀ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਇਲਾਕੇ ਦੀ ਨਾਮਵਰ ਸ਼ਖਸ਼ੀਅਤ ਚੋਧਰੀ ਰਾਮ ਲਾਲ ਭਾਟੀਆ ਟੌਂਸਾ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ
Next articleਸੁਖਦੀਪ ਸਿੰਘ ਸ਼ੁਕਾਰ ਨੂੰ ਹਲਕਾ ਨਵਾਂਸ਼ਹਿਰ ਦਾ ਇੰਨਚਾਰਜ ਲਗਾਏ ਜਾਣ ਅਕਾਲੀ ਵਰਕਰ ਬਾਗੋ-ਬਾਗ ।