HOME ਅੰਤਿਮ ਅਰਦਾਸ ਸਵ. ਸ਼੍ਰੀ ਨੀਆਮਤੀ ਜੀਤ ਜੀ ਪਿਤਾ ਪ੍ਰਸਿੱਧ ਲੋਕ ਗਾਇਕ ਅਮਰੀਕ...

ਅੰਤਿਮ ਅਰਦਾਸ ਸਵ. ਸ਼੍ਰੀ ਨੀਆਮਤੀ ਜੀਤ ਜੀ ਪਿਤਾ ਪ੍ਰਸਿੱਧ ਲੋਕ ਗਾਇਕ ਅਮਰੀਕ ਮਾਇਕਲ ਦੇ ।

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ ) ਇਸ ਦੁੱਖ ਦੀ ਘੜੀ ਦੇ ਵਿਚ ਘਰ ਪਰਿਵਾਰ ਵਿਚ ਪਹੁੰਚੇ ਬਹੁਤ ਸਾਰੇ ਲੋਕ ਗਾਇਕ ਅਤੇ ਗਾਇਕਾ , ਗੀਤਕਾਰ, ਸੰਗੀਤਕਾਰ, ਪੱਤਰਕਾਰ ਭਾਈਚਾਰਾ ਤੇ ਅਲੱਗ ਅਲੱਗ ਦਰਬਾਰਾ ਤੋਂ ਸੰਤ ਮਹਾਂਪੁਰਸ਼। ਵਿਸ਼ਵ ਸੂਫੀ ਸੰਤ ਸਮਾਜ ਦੇ ਮੁੱਖ ਅਹੁਦੇਦਾਰ ਪੰਜਾਬ ਪ੍ਰਧਾਨ ਬਾਬਾ ਦੀਪਕ ਸ਼ਾਹ ਬਾਬਾ ਦੀਪੂ ਜੀ ਭੁਲੱਥ ਵਾਲੇ , ਦਰਬਾਰ ਇੱਛਾਧਾਰੀ ਸ਼ਿਵ ਮੰਦਿਰ ਰਜਿ. ਪਿੰਡ ਅਠੋਲੇ ਤੋਂ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਜਸਪਾਲ ਕੌਰ ਜੀ, ਸੰਤ ਬਾਬਾ ਭੋਲਾ ਦਾਸ ਜੀ, ਬਾਬਾ ਮੰਗੇ ਸ਼ਾਹ ਜੀ ਪਿੰਡ ਉਦੋਵਾਲ ਤੋਂ ਹੋਰ ਵੀ ਸੰਤ ਮਹਾਂਪੁਰਸ਼ਾਂ ਨੇ ਗਾਇਕ ਅਮਰੀਕ ਮਾਇਕਲ ਨੂੰ ਦਿੱਤਾ ਦਿਲਾਸਾ। ਇਸ ਤੋਂ ਇਲਾਵਾ ਪ੍ਰੈਸ ਕਲੱਬ ਦੇ ਪੰਜਾਬ ਪ੍ਰਧਾਨ ਮਨਜੀਤ ਮਾਨ , ਸਰਵਣ ਹੰਸ, ਹਰਜਿੰਦਰ ਪਾਲ ਛਾਬੜਾ ਮਹਿਤਪੁਰ, ਪੰਜਾਬ ਲਾਈਵ ਯੂਟਿਊਬ ਚੈਨਲ ਦੀ ਪੂਰੀ ਟੀਮ ਪਹੁੰਚੀ ਗੁਰਪ੍ਰੀਤ ਗੋਪੀ, ਗੁਰਦੇਵ ਸਿੰਘ ਭਾਟੀਆ, ਤੇ ਓਹਨਾ ਦੇ ਨਾਲ ਉਹਨਾਂ ਦੇ ਪਹੁੰਚੇ ਹੋਰ ਵੀ ਪ੍ਰੈਸ ਮੀਡੀਆ ਤੋਂ ਪੱਤਰਕਾਰ ਭਾਈਚਾਰਾ ਜਿਹਨਾ ਨੇ ਦੁੱਖ ਸਾਂਝਾ ਕੀਤਾ। ਕਲਾਕਾਰੀ ਪਰਿਵਾਰ ਦੇ ਵਿੱਚੋ ਇੰਟਰਨੈਸ਼ਨਲ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਸਾਬੀ ਬਰਾੜ, ਰਜਿੰਦਰ ਰਾਜਨ, ਬਲਵੀਰ ਸ਼ੇਰਪੁਰੀ, ਰਾਣਾ ਲਹਿਰੀ , ਪੇਜੀ ਸ਼ਾਹਕੋਟੀ, ਵਿਨੋਦ ਪੱਪੀ, ਬੀ ਕੇ ਰਾਹੀ , ਜੋਹਨ ਬੰਬਿਆਵਾਲ ਵਾਲਾ , ਕੁਮਾਰ ਸ਼ਿਵਾ, ਸਾਹਿਲ ਚੌਹਾਨ, ਕੋਕਾ ਕੋਲਾ ਨੰਬਰ ਵਨ ਜੋੜੀ ਲੱਖਾ ਨਾਜ਼, ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ, ਉਸਤਾਦ ਜਨਾਬ ਨਿਰਮਲ ਸਿੱਧੂ ਜੀ, ਸੁਖਚੈਨ ਕੋਟੀ , ਅਲੈਕਸ ਕੋਟੀ, ਪੰਕਜ ਹੰਸ, ਚਰਨਜੀਤ ਚੀਮਾ ਤੇ ਸੁਰਿੰਦਰ ਨੂਰੀ, ਗਾਇਕਾ ਸੁਨੈਨਾ ਨੰਦਾ ਅੰਮ੍ਰਿਤਸਰ , ਗਾਇਕਾ ਸੋਨੀਆ ਢਿੱਲੋਂ, ਗੀਤਕਾਰ ਓਮ ਜੱਸਲ , ਅਮਨ ਮਾਲਵੀ, ਲੇਹਲ ਅਮਰੀਕ ਧਾਲੀਵਾਲ, ਪਿੰਡ ਬੁਲੰਦਪੁਰੀ ਦੇ ਸਰਪੰਚ ਤੇ ਪਿੰਡ ਦੀ ਪੰਚਾਇਤ ਨਾਲ ਹੀ ਰਿਸ਼ਤੇਦਾਰ ਸੰਬਧੀ। ਇਸ ਅੰਤਿਮ ਅਰਦਾਸ ਵਿਚ ਇੰਟਰਨੈਸ਼ਨਲ ਕੀਰਤਨ ਜਥਾ ਗੌਰਵ ਮੀਤ ਪਾਰਜੀਆ ਵਾਲੇ ਜਿਹਨਾ ਨੇ ਜਗਤ ਪਿਤਾ ਭਗਵਾਨ ਵਾਲਮੀਕਿ ਮਹਾਰਾਜ ਦੇ ਚਰਨਾਂ ਨਾਲ ਜੋੜਿਆ ਤੇ ਸਾਰਿਆ ਨੂੰ ਸਾਦਾ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ।ਲੋਕ ਗਾਇਕ ਅਮਰੀਕ ਮਾਇਕਲ ਦੇ ਵੱਡੇ ਭਰਾ ਕੁਲਦੀਪ ਸੱਭਰਵਾਲ ਨੇ ਆਏ ਹੋਏ ਮਹਿਮਾਨਾਂ ਦਾ ਕੀਤਾ ਦਿਲੋ ਧੰਨਵਾਦ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾ ਰਾਜ ਕੁਮਾਰ ਚੱਬੇਵਾਲ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ
Next articleਊਧਮ ਸਿੰਘ