HOME ਕੱਲ ਬੀਤੀ ਰਾਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ...

ਕੱਲ ਬੀਤੀ ਰਾਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਕਰਵਾਇਆ ਗਿਆ ਧਾਰਮਿਕ ਪ੍ਰੋਗਰਾਮ ਪਿੰਡ ਧੀਣਾ l

ਨਕੋਦਰ ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਸਤਿਗੁਰੂ ਰਵਿਦਾਸ ਭਵਨ , ਧੀਣਾ, ਸੁਭਾਨਾ ਰੋਡ , ਜਲੰਧਰ ਵਿਖੇ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੂਰਬ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਕ ਦਿਨ ਪਹਿਲਾਂ ਪਿੰਡ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਤੇ ਕੱਲ ਰਾਤ ਕਰਵਾਇਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸਤਸੰਗ । ਸਤਸੰਗ ਮੌਕੇ ਬਹੁਤ ਸਾਰੇ ਅਲਗ ਅਲਗ ਪ੍ਰਕਾਰ ਦੇ ਲੰਗਰ ਲਗਾਏ ਗਏ । ਬਾਬਾ ਜੀ ਦਾ ਗੁਣਗਾਣ ਕਰਨ ਲਈ ਬੁਲਾਈ ਗਈ ਪੰਜਾਬ ਦੀ ਮਸ਼ਹੂਰ ਦੋਗਾਣਾ ਗਾਇਕ ਜੋੜੀ ਅਮਰੀਕ ਮਾਈਕਲ ਤੇ ਮੈਡਮ ਬਲਜੀਤ ਕਮਲ , ਸੁਰੀਲੀ ਗਾਇਕਾ ਅਨੀਸ਼ਾ ਵਾਲੀਆ, ਸਨੀ ਸਮੀਰ , ਜੀਵਿਕਾ ਜੱਸਲ ਨੇ ਲਗਾਈ ਹਾਜ਼ਰੀ । ਪੂਰੇ ਪਿੰਡ ਦੇ ਸਹਿਯੋਗ ਨਾਲ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ ਲੇਵੀਆਂ ਸੰਗਤਾਂ ਤੇ ਐਨ ਆਰ ਆਈ ਪਰਿਵਾਰ ਨੇ ਬਹੁਤ ਵਧੀਆ ਤਰੀਕੇ ਨਾਲ ਸਤਸੰਗ ਦਾ ਪ੍ਰਬੰਧ ਕੀਤਾ ਗਿਆ। ਬਹੁਤ ਧੰਨਵਾਦ ਕੀਤਾ ਗਿਆ ਸਤਿਗੁਰੂ ਰਵਿਦਾਸ ਭਵਨ ਦੀ ਪ੍ਰਬੰਧਕ ਕਮੇਟੀ ਅਤੇ ਸਭ ਸਾਧ ਸੰਗਤ ਦਾ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜ਼ਬਰਦਸਤੀ ਵਸੂਲੀ ਨਾਲ ਜੁੜੀ ਗੋਲੀਬਾਰੀ ਮਾਮਲੇ ਵਿੱਚ ਸਰੀ ਵਿੱਚ ਤਿੰਨ ਹੋਰ ਗ੍ਰਿਫ਼ਤਾਰ
Next articleThe US-India Trade Deal: How Two Nations Ended Their Trade War