ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਆਏ ਹੜ੍ਹ ਕਾਰਨ ਇੱਕੋ ਪਰਿਵਾਰ ਦੇ ਮੈਂਬਰਾਂ ਦੀ ਮੌਤ ਹੋਣ ਤੇ ਦੁੱਖ ਜ਼ਹਿਰ

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੋਪੜਾ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਦੀ ਮੀਟਿੰਗ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ, ਹੈਪੀ ਸਾਧੋਵਾਲੀਆ ਵਾਈਸ ਪ੍ਰਧਾਨ ਬਲਾਕ ਗੜ੍ਹਸ਼ੰਕਰ ਜਨਰਲ ਸੈਕਟਰੀ ਪ੍ਰੀਤ ਪਾਰੋਵਾਲੀਆ ਹਾਜਿਰ ਹੋਏ ਜਿਸ ਵਿੱਚ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਆਏ ਹੜ੍ਹ ਕਾਰਨ ਇਕ ਪਰਿਵਾਰ ਦੇ ਦੱਸ ਮੈਂਬਰਾਂ ਦੀ ਮੌਤ ਹੋਣ ਤੇ ਦੁੱਖ ਜ਼ਹਿਰ ਕੀਤਾ ਗਿਆ। ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਜੇਜੋਂ  ਕੋਲ ਹਿਮਾਚਲ ਤੋ ਨਵਾਂਸ਼ਹਿਰ ਵਿਆਹ ਵਿੱਚ ਸ਼ਾਮਿਲ ਹੋਣ ਜਾ ਰਿਹਾ ਪਰਿਵਾਰ  ਇਨੋਵਾ ਗੱਡੀ  ਹੜ੍ਹ ਦੀ ਲਪੇਟ ਵਿਚ ਆਉਣ ਕਾਰਨ 10 ਮੈਂਬਰਾਂ ਦੀ ਮੌਤ ਹੋ ਗਈ। ਜੋਂ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ,ਇਸ ਨਾਲ ਸਰਕਾਰ ਵਲੋ ਸੂਬੇ ਵਿਚ ਸੜਕਾਂ ਦੀ ਹਾਲਤ ਸੁਧਾਰਨ ਦੇ ਦਾਅਵਿਆਂ ਦੀ ਫੂਕ ਨਿਕਲਦੀ ਦਿੱਖ ਰਹੀ ਹੈ। ਡਾਕਟਰ ਲਖਵਿੰਦਰ ਕੁਮਾਰ  ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਸਾਲ ਹੋਈ ਬਰਸਾਤ ਵਿਚ ਆਏ ਹੜਾਂ ਤੋਂ ਕੋਈ ਸਬਕ ਨਹੀਂ ਲਿਆ ਅਤੇ  ਸੜਕਾਂ ਦੀ ਹਾਲਤ ਲਿਪਾਪੋਚੀ ਕਰਨ ਤੋਂ ਜਿਆਦਾ ਕੁਛ ਨਹੀਂ ਕੀਤਾ ਗਿਆ l ਜਿਸ ਕਾਰਨ ਇਸ ਵਾਰ ਥੋੜੀ ਜਿਹੀ ਬਰਸਾਤ ਨੇ ਪਿਛਲੇ ਸਾਲ ਨਾਲੋਂ ਦੋਗੁਣਾ ਸੜਕਾਂ  ਅਤੇ ਫ਼ਸਲ਼ ਦੇ ਨੁਕਸਾਨ ਨੂੰ  ਦੇਖਦੇ ਹੋਏ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਨੁਕਸਾਨ ਦੇ ਮੁਆਵਜੇ ਐਲਾਨ ਕਰਨਾ ਚਾਹੀਦਾ ਹੈ। ਇਸ ਮੌਕੇ  ਡਾਕਟਰ ਲਖਵਿੰਦਰ ਕੁਮਾਰ  ਸੀਨੀਅਰ ਮੀਤ ਪ੍ਰਧਾਨ ਹੈਪੀ ਸਾਧੋਵਾਲੀਆ ਵਾਈਸ ਪ੍ਰਧਾਨ ਬਲਾਕ ਗੜ੍ਹਸ਼ੰਕਰ , ਬਲਾਕ  ਜਨਰਲ ਸਕੱਤਰ ਪ੍ਰੀਤ ਪਾਰੋਵਾਲੀਆ,ਜਸਵੀਰ ਸਿੰਘ ਚਾਹਲਪੁਰ, ਸ਼ਾਮ ਸੁੰਦਰ ਦੱਤਾ ਹਾਜਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪਿੰਡ ਦੋਹਰਾ(ਹਿਮਾਚਲ )ਦੇ ਇਕੋ ਪਰਿਵਾਰ ਦੇ 12 ਮੈਂਬਰ ਇਨੋਵਾ ਸਮੇਤ ਪਾਣੀ ਵਿੱਚ ਰੂੜ੍ਹ ਜਾਣ ਨਾਲ 10 ਦੀ ਮੌਤ
Next articleराहुल सांकृत्यायन और हरिओध की प्राथमिक पाठशाला की ज़मीन भू अभिलेख से गायब होने के सवाल पर आज़मगढ़ नागरिक समाज ने एसडीएम निज़ामाबाद को ज्ञापन सौंपा