ਅੱਪਰਾ, ਸਮਾਜ ਵੀਕਲੀ- ਅੱਪਰਾ ਤੇ ਆਸ-ਪਾਸ ਦੇ ਪਿੰਡਾਂ ’ਚ ਫਿਰਦੇ ਗੁੱਜਰਾਂ ਦੇ ਵੱਗ ਵੱਡੀ ਪੱਧਰ ’ਤੇ ਸੜਕਾਂ ਕਿਨਾਰੇ ਲਗਾਏ ਗਏ ਬੂਟਿਆਂ ਦਾ ਉਜਾੜਾ ਕਰ ਰਹੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਸਰਬਜੀਤ ਸਿੰਘ ਰਾਣਾ ਵਾਸੀ ਪਿੰਡ ਛੋਕਰਾਂ ਨੇ ਕਿਹਾ ਕਿ ਇੱਕ ਪਾਸੇ ਕੋਰੋਨਾ ਮਹਾਂਮਾਰੀ ਦੌਰਾਨ ਵੱਡੀ ਪੱਧਰ ’ਤੇ ਆਕਸੀਜਨ ਦੀ ਘਾਟ ਪੈਦਾ ਹੋ ਗਈ ਸੀ, ਦੂਸਰੇ ਪਾਸੇ ਸਰਕਾਰਾਂ ਵੀ ਸਮਾਜ ਸੈਵੀ ਸੰਸਥਾਵਾਂ ਦੇ ਸਹਿਯੋਗ ਨਾਲ ਪੌਦਲਾ ਲਗਾਓ ਮੁਹਿੰਮ ਨੂੰ ਉਤਸ਼ਾਹਿਤ ਕਰ ਰਹੀਆਂ ਹਨ।
ਜਦਕਿ ਅੱਪਰਾ ਤੇ ਆਸ ਪਾਸ ਦੇ ਪਿੰਡਾਂ ’ਚ ਗੁੱਜਰ ਭਾਈਚਾਰੇ ਵਲੋਂ ਰੱਖੇ ਹੋਏ ਪਸੂ ਜਦੋਂ ਉਹ ਚਰਾਉਣ ਲਈ ਬਾਰਹ ਖੇਤਾਂ ’ਚ ਲੈ ਕੇ ਜਾਂਦੇ ਹਨ ਤਾਂ ਨਵੇਂ ਲਗਾਏ ਗਏ ਸੜਕਾਂ ਤੇ ਖੇਤਾਂ ਕਿਨਾਰੇ ਪੌਦੇ ਪੂਰੀ ਤਰਾਂ ਤਬਾਹ ਹੋ ਚੁੱਕੇ ਹਨ। ਉਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਸਥਾਈ ਹਲ ਕੀਤਾ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly