ਲੇਂਟਰ /   ਦੋਗਾਣਾ 

ਸੁਕਰ ਦੀਨ ਕਾਮੀਂ ਖੁਰਦ
         (ਸਮਾਜ ਵੀਕਲੀ)
ਤੀਵੀਂ:
ਸਕੇਅਰ ਫੁੱਟ ਸੀ ਪੰਦਰਾਂ ਸੌ,ਨਕਸ਼ਾ ਬਣਵਾਇਆ ਏ।
ਐਨਾਂ ਨਹੀਂ ਸੀ ਕੰਮ  ਤੂੰ ਜਿਨਾਂ, ਟਾਇਮ ਲਗਾਇਆ ਏ।
ਪਾਗ਼ਲ ਸਾਡਾ ਚਾਹ ਪਾਣੀ ਦੇ ਵਿੱਚ ਬਣਾਤਾ ਵੇ।
ਲੇਂਟਰ ਪਾਉਣ ਚ ਠੇਕੇਦਾਰਾ, ਤੂੰ ਮ੍ਹੀਨਾ ਲਾਤਾ ਵੇ।
ਮਿਸਤਰੀ:
ਕੱਲੀ ਕੱਲੀ ਇੱਟ ਉੱਤੇ, ਬੂੰਦ ਡਿੱਗੇ ਪਸੀਨੇ ਦੀ।
ਲੱਗ ਜਾਂਦੇ ਨੇ ਸਾਲ ਤੂੰ, ਕਰਦੀ ਗੱਲ ਮਹੀਨੇ ਦੀ।
ਕਾਹਲੀ ਦੇ ਵਿੱਚ ਕੰਮ, ਕਦੇ ਨਾ ਮੂੰਹ ਵਿੱਚ ਪੈਂਦਾ ਏ।
ਸਾਫ਼ ਕੰਮ ਨੂੰ ਟਾਇਮ ਹਮੇਸ਼ਾ, ਲੱਗਦਾ ਰਹਿੰਦਾ ਏ।
ਤੀਵੀਂ:
ਦੰਗ ਰਹਿ ਗਈ ਦੇਖ ਕੇ ਮੈਂ ਥੋਡੇ ਦਸਤੂਰਾਂ ਨੂੰ।
ਬੀੜੀ ਜ਼ਰਦੇ ਬਿਨਾਂ ਨਾ ਕੋਈ ਕੰਮ ਮਜ਼ਦੂਰਾਂ ਨੂੰ।
ਟਾਲ ਪੇਚ ਦਾ ਇੱਕ ਨਵਾਂ ਇਹ ਨਿਯਮ ਚਲਾਤਾ ਵੇ।
ਲੇਂਟਰ ਪਾਉਣ ਚ,ਮਿਸਤਰੀਆਂ ਨੇਂ ਮ੍ਹੀਨਾ ਲਾਤਾ ਵੇ।
ਮਿਸਤਰੀ:
ਬਾਥਰੂਮ ਹਰ ਕਮਰੇ ਨੂੰ,ਤੂੰ ਟੈਚ ਕਰਾਇਆ ਨੀ।
ਬੀਮ ਕਾਲਮਾ ਦਾ ਕੋਠੀ ਵਿੱਚ, ਜਾਲ਼ ਵਿਛਾਇਆ ਨੀ।
ਭੱਜ ਭੱਜ ਕੰਮ ਨੂੰ ਕਰਦੇ,ਨਾ ਕੋਈ ਟਿਕ ਕੇ ਬਹਿੰਦਾ ਏ।
ਸਾਫ ਕੰਮ ਨੂੰ ਟਾਇਮ ਹਮੇਸ਼ਾ, ਲੱਗਦਾ ਰਹਿੰਦਾ ਏ।
ਤੀਵੀਂ:
ਆਖੇਂ ਜਿਹੜਾ ਇੱਕ ਦਿਨ, ਵਿੱਚ ਸਾਮਾਂਨ ਮਂਗਾ ਦਿੰਦੇ।
ਪੈਸੇ ਜਿਨੇਂ ਮੰਗੇਂ ,  ਗਿਣ ਕੇ ਝੱਟ ਫੜਾ ਦਿੰਦੇ।
ਕੰਮ ਥੋੜਾ ਸੀ “ਖਾਨਾਂ”ਵੱਧ ਖਿਲਾਰਾ ਪਾਤਾ ਵੇ।
ਲੇਂਟਰ ਪਾਉਣ ਵਿੱਚ, ਠੇਕੇਦਾਰਾ ਤੂੰ ਮ੍ਹੀਨਾ ਲਾਤਾ ਵੇ।
ਮਿਸਤਰੀ:
ਵੇਖ ਲਵੀਂ ਭਾਵੇ ਹੋਰ ਲੱਭ ਕੇ ਮਿਸਤਰੀ ਕਾਹਲੇ ਨੂੰ।
ਫੇਰ ਕਰੇਂਗੀ ਯਾਦ ਰਕਾਨੇ “ਕਾਮੀ ਵਾਲੇ” ਨੂੰ।
ਜੋ ਲਿਖਤਾਂ ਵਿੱਚ ਗੱਲ ਹਮੇਸ਼ਾਂ ਸੱਚੀ ਕਹਿੰਦਾ ਏ।
ਸਾਫ਼ ਕੰਮ ਨੂੰ ਟਾਇਮ ਹਮੇਸ਼ਾ ਲੱਗਦਾ ਰਹਿੰਦਾ ਏ।
   ਸੁਕਰ ਦੀਨ ਕਾਮੀਂ ਖੁਰਦ 
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article ਗੀਤ
Next articleਸ਼ੁਭ ਸਵੇਰ ਦੋਸਤੋ,