ਭਾਸ਼ਾ ਵਿਭਾਗ ਫਰੀਦਕੋਟ ਵੱਲੋਂ 30 ਜੁਲਾਈ ਨੂੰ  ਕਰਵਾਇਆ ਜਾ ਰਿਹਾ ਕਵੀ ਦਰਬਾਰ_ ਮਨਜੀਤ ਪੁਰੀ 

ਫ਼ਰੀਦਕੋਟ/ਭਲੂਰ 27 ਜੁਲਾਈ (ਬੇਅੰਤ ਗਿੱਲ ਭਲੂਰ)-ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ਕਵੀ ਦਰਬਾਰ 30 ਜੁਲਾਈ, ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਡਾ.ਸੁਰਜੀਤ ਪਾਤਰ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਨਿੰਦਰ ਘੁਗਿਆਣਵੀ  ਮੁਖੀ ਰਾਈਟਰ ਇਨ ਰੈਜੀਡੈਂਟ ਚੇਅਰ ਮਹਾਤਮਾ ਗਾਂਧੀ ਕੇਂਦਰੀ ਯੂਨੀਵਰਸਿਟੀ ਵਰਧਾ, ਮਹਾਂਰਾਸ਼ਟਰ, ਗੁਰਮੀਤ ਕੜਿਆਲਵੀ ਤਹਿਸੀਲ ਸਮਾਜਿਕ ਨਿਆਂ ਅਤੇਅਧਿਕਾਰਤਾ ਅਫ਼ਸਰ ਫ਼ਰੀਦਕੋਟ ਅਤੇ ਸੁਰਿੰਦਰ ਮੇਹਸ਼ਵਰੀ ਉੱਘੇ ਸਮਾਜ ਸੇਵੀ ਜੈਤੋ ਸ਼ਾਮਲ ਹੋਣਗੇ। ਇਸ ਮੌਕੇ ਹੋਣ ਵਾਲੇ ਕਵੀ ਦਰਬਾਰ ’ਚ ਪੰਜਾਬ ਦੇ ਉੱਚਕੋਟੀ ਦੇ ਸ਼ਾਇਰ ਵਿਜੇ ਵਿਵੇਕ, ਗੁਰਤੇਜ ਕੋਹਾਰਵਾਲਾ, ਗੁਰਪ੍ਰੀਤ, ਤਨਵੀਰ, ਅਜੀਤਪਾਲ ਜਟਾਣਾ, ਕੁਮਾਰ ਜਗਦੇਵ ਸਿੰਘ, ਜਗੀਰ ਸੱਧਰ, ਸੰਦੀਪ ਸ਼ਰਮਾ, ਕੰਵਰਜੀਤ ਸਿੰਘ ਸਿੱਧੂ, ਸਚਦੇਵ ਗਿੱਲ, ਕੁਲਵਿੰਦਰ ਵਿਰਕ, ਰੂਹੀ ਸਿੰਘ, ਵਿਰਕ ਪੁਸ਼ਪਿੰਦਰ ਸਿੰਘ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਸ਼ਰਸਾਰ ਕਰਨਗੇ। ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਅਤੇ ਸੀਨੀਅਰ ਸਹਾਇਕ ਰਣਜੀਤ ਸਿੰਘ ਨੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਕਵੀ ਦਰਬਾਰ ਦਾ ਆਨੰਦ ਮਾਣਨ ਲਈ ਸਮੇਂ ਸਿਰ ਪਹੁੰਚਣ ਵਾਸਤੇ ਅਪੀਲ ਕੀਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦਸਮੇਸ਼ ਕਾਲਜ ਆਫ਼ ਨਰਸਿੰਗ ਫਰੀਦਕੋਟ ਦੇ ਵਿਦਿਆਰਥੀਆਂ ਨੇ ਪਡੈਟਰਿਕ ਵਰਕਾਸ਼ਪ ’ਚ ਕੀਤੀ ਸ਼ਮੂਲੀਅਤ 
Next articleਆਜ਼ਾਦੀ ਦਿਵਸ ਮਨਾਉਣ ਸਬੰਧੀ ਜ਼ਿਲ੍ਹਾ ਸਿੱਖਿਆ  ਅਫ਼ਸਰ ਨੇ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ