ਜ਼ਮੀਨ ਹੱਦਬੰਦੀ ਐਕਟ 1972 ਨੂੰ ਲਾਗੂ ਕਰੋ- ਪੀ ਐਮ ਯੂ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਪੇੰਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋੰ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਮਸਲਿਆਂ ਤੇ ਲੋੜਾਂ ਸੰਬੰਧੀ ਜਿਲਾ ਪ੍ਰਸ਼ਾਸ਼ਨ ਨੂੰ ਯਾਦ ਪੱਤਰ ਦਿੱਤਾ ਗਿਆ। ਇਸ ਮੌਕੇ ਸੂਬੇ ਦੇ ਆਗੂ ਕਮਲਜੀਤ ਸਨਾਵਾ ਨੇ ਕਿਹਾ ਕਿ ਉਹਨਾਂ ਨੇ ਜਥੇਬੰਦੀ ਵੱਲੋਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਬਹੁਤ ਵਾਰੀ ਧਰਨਾ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤੇ ਹਨ । ਅੱਜ ਫਿਰ ਪ੍ਰਸ਼ਾਸ਼ਨ ਨੂੰ ਯਾਦ ਪੱਤਰ ਦੇਣ ਆਏ ਹਾਂ ਤਾਂ ਜੋ ਪ੍ਰਸ਼ਾਸ਼ਨ ਇਸ ਤੇ ਧਿਆਨ ਦੇਵੇ। ਓੁਹਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਮਜ਼ਦੂਰ ਆਗੂਆਂ ਨੂੰ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਿਹਾ ਹੈ । ਅਸੀੰ ਮੰਗ ਪੱਤਰ ਦੇਣ ਬਾਰੇ ਪਹਿਲਾਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ ਪਰ ਫਿਰ ਵੀ ਮੌਕੇ ਤੇ ਕੋਈ ਅਧਿਕਾਰੀ ਮੌਜੂਦ ਨਹੀੰ ਸੀ। ਇਸ ਮੌਕੇ ਆਗੂ ਕਿਰਨਜੀਤ ਕੌਰ ਨੇ ਕਿਹਾ ਕਿ ਸਰਕਾਰ ਲੈੰਡ ਸੀਲਿੰਗ ਐਕਟ1972 ਲਾਗੂ ਕਰਕੇ ਵਾਧੂ ਜ਼ਮੀਨ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਵਿੱਚ ਵੰਡੀ ਜਾਵੇ ਤੇ ਬੇਜ਼ਮੀਨੇ ਮਜ਼ਦੂਰਾਂ ਦਾ ਬਿਨਾਂ ਸ਼ਰਤ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਮੌਕੇ ਬਲਾਚੌਰ ਦੇ ਇਲਾਕਾ ਆਗੂ ਬਗੀਚਾ ਸਿੰਘ,ਇਲਾਕਾ ਨਵਾਂਸ਼ਹਿਰ ਦੇ ਪ੍ਰਧਾਨ ਸੁਰਿੰਦਰ ਮੀਰਪੁਰੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋੰ ਮਜ਼ਦੂਰਾਂ ਦੀ ਦਿਹਾੜੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਜਿਸ ਕਰਕੇ ਵੱਧ ਰਹੀ ਮਹਿੰਗਾਈ ਨਾਲ ਘਰਾਂ ਦਾ ਗੁਜ਼ਾਰਾ ਚਲਾਓੁਣਾ ਮਜ਼ਦੂਰਾਂ ਲਈ ਬਹੁਤ ਔਖਾ ਹੈ। ਉਹਨਾਂ ਮਜ਼ਦੂਰਾਂ ਨੂੰ 10 -10 ਮਰਲੇ ਪਲਾਟ, ਮਨਰੇਗਾ ਵਰਕਰਾਂ ਨੂੰ ਪੂਰਾ ਸਾਲ ਰੁਜ਼ਗਾਰ ਦੇਣ ਦੀ ਮੰਗ ਕੀਤੀ। ਉਹਨਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਯਾਦ ਪੱਤਰ ਦੇਣ ਤੋੰ ਬਾਅਦ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਓੁਣ ਵਾਲੇ ਦਿਨਾਂ ਵਿੱਚ ਸੰਘਰਸ਼ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article14 ਜੂਨ ਤੱਕ ਆਨਲਾਈਨ ਆਧਾਰ ਅਪਡੇਟ ਮੁਫ਼ਤ – ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ
Next articleਬਸਪਾ ਦੇ ਵਰਕਰ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਦਾ ਸਾਥ ਦਿਓ –ਕੁਲਦੀਪ ਸਿੰਘ ਸਰਦੂਲਗੜ੍ਹ