HOME ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ ਵਿਖ਼ੇ 350 ਸਾਲਾ ਸ਼ਹੀਦੀ ਸ਼ਤਾਬਦੀ...

ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ ਵਿਖ਼ੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਆਯੋਜਿਤ |

ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਲੈਮਰਿਨ  ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਕੈੰਪਸ ਵਿਖ਼ੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕੀਤਾ ਗਿਆ |ਇਹ ਸਮਾਗਮ ਰਿਆਤ ਕਾਲਜ ਆਫ ਐਜੂਕੇਸ਼ਨ, ਰੈਲਮਾਜਰਾ ਵੱਲੋਂ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵਿਦਵਾਨਾਂ ਨੇ ਗੁਰੂ ਸਾਹਿਬ ਦੀ ਬਾਣੀ ਅਤੇ ਸਿੱਖਿਆਵਾਂ ,  ਜੀਵਨ ਅਤੇ ਸਹਾਦਤ ਬਾਰੇ ਵਿਚਾਰ ਰੱਖੇ ਗਏ। ਇਸ ਸੈਮੀਨਾਰ ਵਿੱਚ ਯੂਨੀਵਰਸਿਟੀ ਸਕੂਲ ਆਫ ਸ੍ਰੀ ਗੁਰੂ ਗੋਬਿੰਦ ਸਿੰਘ ਸਟਡੀਜ ਅਤੇ ਰਿਸਰਚ ਦੇ ਮੁਖੀ ਡਾ.ਅਮਨ ਸਿੰਘ ਜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਉੱਤੇ ਚਾਨਣਾ ਪਾਇਆ ਗਿਆ ਅਤੇ ਮਹੱਤਵਪੂਰਨ ਜਾਣਕਾਰੀ ਪਾਠਕਾਂ ਤੱਕ ਸਾਂਝੀ ਕੀਤੀ ਗਈ ਅਤੇ ਭਾਈ ਰਣਜੋਧ ਸਿੰਘ ਜੀ ਯੂਨੀਵਰਸਿਟੀ ਸਕੂਲ ਆਫ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ  ਅਤੇ ਰਿਸਰਚ ਦੇ ਪੀ.ਐਚ.ਡੀ. ਦੇ ਵਿਦਿਆਰਥੀ ਨੇ ਗੁਰੂ ਸਾਹਿਬ ਜੀ ਦੀ ਬਾਣੀ ਅਤੇ ਸਿਖਿਆਵਾਂ ਵਾਰੇ ਆਪਣੇ ਅਨਮੋਲ ਵਿਚਾਰ ਪਾਠਕਾਂ ਤੱਕ ਸਾਂਝੇ ਕਰਦੇ ਹੋਏ ਕਿਹਾ ਕਿਵੇਂ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਅਤੇ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਸਕਦੇ ਹਾਂ ਅਤੇ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਕਿਵੇਂ ਸੱਚ ਦਾ ਪਹਿਰਾ ਦੇ ਸਕਦੇ ਹਾਂ।  ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਐਨ ਐਸ ਰਿਆਤ ਅਤੇ ਵਾਈਸ ਚਾਂਸਲਰ ਡਾ. ਏ ਐਸ ਚਾਵਲਾ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੀ ਜਿੰਦਗੀ ਵਿੱਚ ਅਪਣਾਉਣ ਦੀ ਪ੍ਰੇਰਨਾ ਦਿੱਤੀ |ਇਸ ਮੌਕੇ ਰਿਆਤ ਕਾਲਜ ਆਫ ਐਜੂਕੇਸ਼ਨ ਦਾ ਸਟਾਫ਼, ਵਿਦਿਆਰਥੀ, ਯੂਨੀਵਰਸਿਟੀ ਕਾਲਜ ਆਫ ਨਰਸਿੰਗ ਦਾ ਸਟਾਫ ਅਤੇ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਦੇ ਉੱਚ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
—–
Previous article*ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ*
Next articleਸਾਊਦੀ ਅਰਬ ਵਿੱਚ ਭਿਆਨਕ ਹਾਦਸਾ: ਮੱਕਾ ਤੋਂ ਮਦੀਨਾ ਜਾ ਰਹੀ ਬੱਸ ਟੈਂਕਰ ਨਾਲ ਟਕਰਾ ਗਈ, ਜਿਸ ਕਾਰਨ 42 ਭਾਰਤੀਆਂ ਦੀ ਮੌਤ ਹੋ ਗਈ।