ਚਿਰਾਗ਼

ਜਸਪਾਲ ਜੱਸੀ

(ਸਮਾਜ ਵੀਕਲੀ)

ਮੈਂ ਦੀਵੇ ‘ਚ ‌ਤੇਲ,
ਚਰਬੀ ਦਾ ‌ਪਾ ਕੇ।
ਜ਼ਿੰਦਗੀ ਦੇ ਸਾਰੇ,
ਗ਼ਮ ਭੁਲਾ ਕੇ।
ਮੈਂ ਰੌਸ਼ਨ ਚਿਰਾਗਾਂ,
‘ਚ ਜਲਦਾ ਰਿਹਾ ਹਾਂ।
ਮੈਂ ਬਲਦਾ ਰਿਹਾ ਹਾਂ।
ਮੈਂ ਬਲਦਾ ਰਿਹਾ ਹਾਂ।

ਮੈਂ ਰੁਕਿਆ ਕਦੋਂ ਸੀ,
ਮੈਂ ਰੁਕਣਾ ਕਦੋਂ ਹੈ !
ਮੈਂ ਝੁਕਿਆ ਕਦੋਂ ਸੀ,
ਮੈਂ ਝੁਕਣਾ ਕਦੋਂ ‌ਹੈ।
ਥਕੇਵੇਂ ਦੇ ‌ਕਰ ਕੇ ,
ਮੱਠਾ ਸੀ ਹੋਇਆ।
ਮੈਂ ਕਲਮਾਂ ਦੇ ਅੰਗ-ਸੰਗ,
ਚਲਦਾ ਰਿਹਾ ਹਾਂ।
ਮੈਂ ਬਲਦਾ ਰਿਹਾ ਹਾਂ…….
ਮੈਂ ਬਲਦਾ ਰਿਹਾ ਹਾਂ…..

ਮੰਜ਼ਿਲ ਦੀ ਦੂਰੀ,
ਸਫ਼ਰ ਹੈ  ਲੰਮੇਰਾ।
ਮੇਰੇ ਚਾਰੇ ਪਾਸੇ,
ਘੁੱਪ ਹਨੇਰਾ।
ਤਾਰਿਆਂ ਦੀ ਲੋਏ,
ਰਿਹਾ ਲੱਭਦਾ ਮੰਜ਼ਿਲ।
ਲੈ ਜੁਗਨੂੰ ਹਥੇਲੀ ‘ਤੇ,
ਚਲਦਾ ਪਿਆ ਹਾਂ।
ਮੈਂ ਬਲਦਾ ਪਿਆ ਹਾਂ…..
ਮੈਂ ਬਲਦਾ ਪਿਆ ਹਾਂ…..

ਮੈਂ ਸ਼ਬਦਾਂ ਦੀ ਜੋਤੀ,
ਜਗਾ ਕੇ ਹਟਾਂਗਾ ।
ਮੈਂ ਵਿਹੜੇ ‘ਚ ਮਹਿਫ਼ਿਲ,
ਸਜਾ ਕੇ ਹਟਾਂ ਗਾ।
ਮੈਂ ਪੈਰਾਂ ‘ਚ ਘੁੰਗਰੂ,
ਬੰਨ੍ਹਦਾ ਪਿਆ ਹਾਂ।
ਸੁਨੇਹਾ ਜੱਸੀ ਨੂੰ,
ਘੱਲਦਾ ਪਿਆ ਹਾਂ।
ਮੈਂ ਬਲਦਾ ਪਿਆ ਹਾਂ……
ਮੈਂ ਬਲਦਾ ਪਿਆ ਹਾਂ……

ਜਸਪਾਲ ਜੱਸੀ
9463321125

Previous articleਰੁੱਖਾਂ ਦੀ ਪੁਕਾਰ
Next articleਪਿੰਡਾਂ ’ਚ ਟੁੱਟੀਆਂ ਸੜਕਾਂ ਕਾਂਗਰਸ ਦੇ ਵਿਕਾਸ ਦਾ ਪੋਲ ਖੋਲ੍ਹ ਰਹੀਆਂ ਨੇ-ਬੀਬੀ ਜੋਸ਼