ਲੰਬੜਦਾਰ ਤੀਰਥ ਸਿੰਘ ਕਾਲਾ ਸੰਘਿਆ ਬਣੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ 

ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਇੱਕ ਮਹਾਂਸ਼ਕਤੀ ਬਣਨ ਲਈ ਤਿਆਰ-ਖੋਜੇਵਾਲ
ਕਪੂਰਥਲਾ ,(  ਕੌੜਾ  ) – ਲੋਕ ਸਭਾ ਚੋਣਾਂ 2024 ਲਈ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਪੂਰੇ ਜੋਸ਼ ਨਾਲ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀ ਦਲਾਂ ਦੇ ਨਾਲ ਮਿਲ ਕੇ 400 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ।ਪੀਐਮ ਮੋਦੀ ਆਪਣੇ ਵਰਕਰਾਂ ਨੂੰ ਕਹੇ ਚੁੱਕੇ ਹਨ ਕਿ ਇਸ ਦੇ ਲਈ ਭਾਜਪਾ ਨੂੰ ਇੱਕਲੇ ੩੭੦ ਸੀਟਾਂ ਜਿੱਤਣੀਆਂ ਪੈਣਗੀਆਂ। ਜਿਸ ਕਾਰਨ ਭਾਰਤੀ ਜਨਤਾ ਪਾਰਟੀ ਹੁਣ ਪੂਰੇ ਜੋਰ ਨਾਲ ਚੋਣ ਮੈਦਾਨ ਵਿੱਚ ਉਤਰ ਚੁੱਕੀ ਹੈ।ਇਸੇ ਸਬੰਧ ਵਿੱਚ ਬੁੱਧਵਾਰ ਨੂੰ ਪਿੰਡ ਕਾਲਾ ਸੰਘਿਆਂ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿੱਚ ਭਾਜਪਾ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਪਿਛਲੇ 10 ਸਾਲਾਂ ਦੀਆਂ ਪ੍ਰਾਪਤੀਆਂ ਗਿਣਾਈਆਂ ਗਈਆਂ ਅਤੇ ਵਿਕਸਤ ਭਾਰਤ ਦੇ ਵਿਜ਼ਨ ਨੂੰ ਸਭ ਦੇ ਸਾਹਮਣੇ ਰੱਖਿਆ ਗਿਆ।ਇਸ ਮੌਕੇ ਖੋਜੇਵਾਲ ਨੇ ਲੰਬੜਦਾਰ ਤੀਰਥ ਸਿੰਘ ਕਾਲਾ ਸੰਘਿਆਂ ਦੀ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਸੇਵਾਵਾਂ ਨੂੰ ਦੇਖਦੇ ਹੋਏ ਭਾਜਪਾ ਦਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਦੌਰਾਨ ਜ਼ਿਲ੍ਹਾ ਮੀਤ ਪ੍ਰਧਾਨ ਬਣਨ ਉਪਰੰਤ ਲੰਬੜਦਾਰ ਤੀਰਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਇਸਦੇ ਲਈ ਉਹ ਪਾਰਟੀ ਲੀਡਰਸ਼ਿਪ ਦੇ ਦਿਲੋਂ ਧੰਨਵਾਦੀ ਹਨ।ਉਨ੍ਹਾਂ ਦਾ ਮੁੱਖ ਉਦੇਸ਼ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਨੂੰ ਹਰ ਘਰ ਅਤੇ ਹਰ ਵਿਅਕਤੀ ਤੱਕ ਪਹੁੰਚਾਉਣਾ ਹੈ।ਪਾਰਟੀ ਦੇ ਸੰਗਠਨ ਨੂੰ ਮਜਬੂਤ ਕਰਨਾ ਅਤੇ ਇਸ ਦੀ ਤਿਆਰੀ ਕਰਨਾ ਹੈ।ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਅਤੇ ਤਿਆਰ ਕਰਨਾ ਹੈ।ਉਨ੍ਹਾਂ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੇ ਮੁੱਦੇ ਉਠਾਉਣੇ ਹਨ।ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁੱਦੇ ਤੇ ਫੇਲ ਹੋ ਰਹੀ ਹੈ।ਸਰਕਾਰ ਦੇ ਖਿਲਾਫ ਸਾਰੇ ਵਰਗਾਂ ਨੂੰ ਲਾਮਬੰਦ ਕਰਨਾ ਵੀ ਉਨ੍ਹਾਂ ਦੀ ਪਹਿਲ ਹੋਵੇਗੀ।ਇਸ ਮੌਕੇ ਖੋਜੇਵਾਲ ਨੇ ਕਿਹਾ ਕਿ ਪਹਿਲਾਂ ਦੇ ਭਾਰਤ ਅਤੇ ਅੱਜ ਦੇ ਭਾਰਤ ਵਿੱਚ ਕਿੰਨਾ ਫਰਕ ਹੈ।ਇਹ ਲੋਕ ਸਮਝ ਰਹੇ ਹਨ।ਨਰਿੰਦਰ ਮੋਦੀ ਦੇ ਸਿਰਫ 10 ਸਾਲਾਂ ਦੇ ਕਾਰਜਕਾਲ ਚ ਅੱਤਵਾਦ ਪ੍ਰਸਤ ਦੇਸ਼ ਤਬਾਹ ਹੋ ਗਏ ਹਨ।ਨਰਿੰਦਰ ਮੋਦੀ ਦੀ ਅਗਵਾਈ ਚ ਭਾਰਤ ਮਹਾਸ਼ਕਤੀ ਬਣਨ ਵੱਲ ਵਧ ਰਿਹਾ ਹੈ।ਸਰਜੀਕਲ ਸਟ੍ਰਾਈਕ ਤੋਂ ਲੈ ਕੇ ਏਅਰ ਸਟ੍ਰਾਈਕ ਤੱਕ ਅਸੀਂ ਆਪਣੇ ਦੁਸ਼ਮਣਾਂ ਨੂੰ ਸਮਝਾ ਦਿੱਤਾ ਹੈ।ਜੰਮੂ-ਕਸ਼ਮੀਰ ਚੋਂ ਧਾਰਾ 370 ਨੂੰ ਖਤਮ ਕਰਕੇ ਨਰਿੰਦਰ ਮੋਦੀ ਸਰਕਾਰ ਨੇ ਇਕ ਵਿਧਾਨ,ਦੋ ਸੰਵਿਧਾਨ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਹੈ।ਹੁਣ ਜੰਮੂ ਕਸ਼ਮੀਰ ਵਿੱਚ ਲੋਕ ਸ਼ਾਂਤੀ ਨਾਲ ਰਹਿ ਰਹੇ ਹਨ।ਬਿਜਲੀ ਦੇ ਮਾਮਲੇ ਵਿੱਚ ਇਤਿਹਾਸਕ ਕੰਮ ਕੀਤਾ ਜਾ ਰਿਹਾ ਹੈ।10 ਸਾਲਾਂ ਦੇ ਕਾਰਜਕਾਲ ਵਿੱਚ 1 ਲੱਖ 82 ਹਜ਼ਾਰ ਮੈਗਾਵਾਟ ਬਿਜਲੀ ਦਾ ਉਤਪਾਦਨ ਕਰਕੇ ਦੇਸ਼ ਬਿਜਲੀ ਦੇ ਖੇਤਰ ਵਿੱਚ ਆਤਮ ਨਿਰਭਰ ਹੋ ਗਿਆ ਹੈ।ਹੁਣ ਬਿਜਲੀ ਬਾਹਰੋਂ ਤੋਂ ਨਹੀਂ ਖਰੀਦੀ ਜਾਂਦੀ।ਇੱਕ ਗਰਿੱਡ ਤੋਂ ਦੂਜੇ ਗਰਿੱਡ ਤੱਕ ਨੂੰ ਜੋੜਿਆ ਗਿਆ ਹੈ,ਤਾਂ ਜੋ ਤਕਨੀਕੀ ਰੁਕਾਵਟਾਂ ਆਉਣ ਦੇ ਬਾਵਜੂਦ ਬਿਜਲੀ ਸਪਲਾਈ ਬਹਾਲ ਕੀਤੀ ਜਾ ਸਕੇ।ਉਨ੍ਹਾਂ ਸੜਕਾਂ ਅਤੇ ਟਰਾਂਸਪੋਰਟ ਦੇ ਖੇਤਰ ਵਿੱਚ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ।ਦੇਸ਼ ਕਦੇ ਖਰਾਬ ਸੜਕਾਂ ਲਈ ਜਾਣਿਆ ਜਾਂਦਾ ਸੀ।ਇਸ ਮੌਕੇ ਭਾਜਪਾ ਸਦਰ ਦੋਨਾ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ,ਸਦਰ ਦੋਨਾ ਦੇ ਜਨਰਲ ਸਕੱਤਰ ਪ੍ਰਦੀਪ ਸੂਦ,ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਜ਼ਿਲ੍ਹਾ ਸਕੱਤਰ ਦੀਪਾ ਬਡਿਆਲ,ਕੁਲਵੰਤ ਸਿੰਘ, ਅਮਰਜੀਤ ਸਿੰਘ,ਮਨਜਿੰਦਰ ਸਿੰਘ,ਮੋਹਿਤ ਕੁਮਾਰ, ਜਸਕਰਨ,ਜਸਪ੍ਰੀਤ ਸਿੰਘ ਰੋਹਿਤ,ਮਾਈਕਲ, ਰਮਨ,ਡਾ.ਵਿਜੇ,ਵਿਸ਼ਾਲ ਕੁਮਾਰ,ਰਿਤਿਕ,ਰਮਨ ਰੱਤੂ, ਹਰਪ੍ਰੀਤ ਸਿੰਘ,ਅਰੁਣ,ਅਜੇ,ਹਰਮਨ,ਸ਼ੰਕਰ,ਦੀਪਾ ਚਰਨਜੀਤ,ਸੰਜੀਵ,ਮਨਪ੍ਰੀਤ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਿੰਦਰ ਕੌਰ ਰਾਜ ਨੇ ਲਾਲਜੀਤ ਭੁੱਲਰ ਨੂੰ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੇ  ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ 
Next articleਸਮਤਾ ਸੈਨਿਕ ਦਲ ਦਾ 95ਵਾਂ ਸਥਾਪਨਾ ਦਿਵਸ ਅੰਬੇਡਕਰ ਭਵਨ ਵਿਖੇ ਮਨਾਇਆ ਗਿਆ