ਨਵੀਂ ਦਿੱਲੀ (ਸਮਾਜ ਵੀਕਲੀ) : ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸਰਪ੍ਰਸਤ ਲਾਲੂ ਯਾਦਵ ਦੀ ਸਿੰਗਾਪੁਰ ਸਥਿਤ ਧੀ ਆਪਣੇ ਪਿਤਾ ਨੂੰ ਗੁਰਦਾ ਦਾਨ ਕਰੇਗੀ। ਸ੍ਰੀ ਯਾਦਵ (74) ਪਿਛਲੇ ਮਹੀਨੇ ਸਿੰਗਾਪੁਰ ਤੋਂ ਪਰਤੇ ਹਨ, ਜਿੱਥੇ ਉਹ ਆਪਣੇ ਗੁਰਦਿਆਂ ਦੀ ਸਮੱਸਿਆ ਦੇ ਇਲਾਜ ਲਈ ਗਏ ਸਨ। ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਨੂੰ ਉੱਥੋਂ ਦੇ ਡਾਕਟਰਾਂ ਨੇ ਗੁਰਦਾ ਬਦਲਣ ਦੀ ਸਲਾਹ ਦਿੱਤੀ ਹੈ। ਪਰਿਵਾਰ ਦੇ ਮੈਂਬਰ ਨੇ ਦੱਸਿਆ, ‘ਸਿੰਗਾਪੁਰ ਵਿੱਚ ਰਹਿਣ ਵਾਲੀ ਉਨ੍ਹਾਂ ਦੀ ਧੀ ਰੋਸ਼ਨੀ ਅਚਾਰੀਆ ਨੇ ਆਪਣੇ ਪਿਤਾ ਨੂੰ ਨਵਾਂ ਜੀਵਨ ਦੇਣ ਦਾ ਫੈਸਲਾ ਕੀਤਾ ਹੈ।’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly