ਨੌਜਵਾਨ ਲਿਆ ਸਕਦੇ ਹਨ ਕ੍ਰਾਂਤੀ-ਡਾਕਟਰ ਨਿਰਮਲ ਜੌੜਾ ਸੰਵਾਦ ਸਾਡੀ ਮਜ਼ਬੂਤ ਪਰੰਪਰਾ-ਡਾਕਟਰ ਪੰਧੇਰ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਪੰਜਾਬੀ ਸਾਹਿਤ ਦੀ ਝੋਲ਼ੀ 31 ਕਿਤਾਬਾਂ ਪਾਉਣ ਵਾਲ਼ੇ ਦਰਵੇਸ਼ ਲੇਖਕ ਹਰੀ ਸਿੰਘ ਦਿਲਬਰ ਜੀ ਦੀ ਯਾਦ ਵਿੱਚ ਲਲਤੋਂ ਕਲਾਂ ਵਿਖੇ ਹੋਇਆ ਸਾਹਿਤਕ ਸਮਾਗਮ ਯਾਦਗਾਰੀ ਹੋ ਨਿੱਬੜਿਆ। ਦਿਲਬਰ ਯਾਦਗਾਰੀ ਸਾਹਿਤ ਕਲਾ ਮੰਚ, (ਰਜਿ:) ਲਲਤੋਂ ਕਲਾਂ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ਼ ਕਰਵਾਏ ਇਸ ਸਮਾਗਮ ਵਿੱਚ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੇ ਬੋਲਦਿਆਂ ਕਿਹਾ ਕਿ ਸਾਨੂੰ ਸੰਵਾਦ ਕਰਨਾ ਚਾਹੀਦਾ ਹੈ। ਇਹ ਸਾਡੀ ਪਰੰਪਰਾ ਹੈ। ਅਕੈਡਮੀ ਪਿੰਡਾਂ ਵਿੱਚ ਅਜਿਹੇ ਸਾਹਿਤਕ ਸਮਾਗਮ ਕਰਵਾਉਣ ਜਾ ਰਹੀ ਹੈ ਜਿਸਦੀ ਸ਼ੁਰੂਆਤ ਲਲਤੋਂ ਤੋਂ ਹੋਵੇਗੀ। ਉਹਨਾਂ ਕਿਹਾ ਕਿ ਹਰੀ ਸਿੰਘ ਦਿਲਬਰ ਦੀਆਂ ਪੁਸਤਕਾਂ ਦੁਬਾਰਾ ਛਪਾਉਣ ਦੀ ਲੋੜ ਹੈ ਜੇਕਰ ਅੱਧਾ ਖਰਚ ਨਗਰ ਨਿਵਾਸੀ ਕਰਨ ਤਾਂ ਅੱਧਾ ਖਰਚ ਅਕੈਡਮੀ ਕਰੇਗੀ। ਡਾਕਟਰ ਨਿਰਮਲ ਸਿੰਘ ਜੌੜਾ ਡਾਇਰੈਕਟਰ ਵਿਦਿਆਰਥੀ ਭਲਾਈ ਵਿਭਾਗ ਪੀ.ਏ.ਯੂ, ਲੁਧਿਆਣਾ ਨੇ ਨੌਜਵਾਨਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਸਮਾਧਾਨ ਵਿਸ਼ੇ ਤੇ ਮੁੱਖ ਭਾਸ਼ਣ ਪੇਸ਼ ਕਰਦਿਆਂ ਕਿਹਾ ਕਿ ਸਮਾਜ ਵਿੱਚ ਜਿੰਨੀਆਂ ਵੀ ਤਬਦੀਲੀਆਂ ਹੋਈਆਂ ਜਵਾਨੀ ਵਿੱਚ ਹੋਈਆਂ। ਅਜੋਕੇ ਦੌਰ ਵਿੱਚ ਮੋਬਾਈਲ ਨੇ ਬੱਚਿਆਂ ਨੂੰ ਮਾਪਿਆਂ ਤੋਂ ਦੂਰ ਕਰ ਦਿੱਤਾ ਜਿਸ ਕਰਕੇ ਰਿਸ਼ਤਿਆਂ ਦੀ ਟੁੁੱਟ ਭੱਜ ਵਧੀ ਹੈ। ਜ਼ਿੰਦਗੀ ਜਿਓਣ ਦੀਆਂ ਖੂਬਸੂਰਤ ਉਦਾਹਰਨਾਂ ਦਿੰਦਿਆਂ ਉਹਨਾਂ ਕਿਹਾ ਕਿ ਖੁਦਕਸ਼ੀ ਦੇ ਰਾਹ ਤੇ ਜਾਂਦੇ ਬੰਦੇ ਨੂੰ ਜਦੋਂ ਉਸ ਦੀ ਪਤਨੀ ਦੇ ਹੌਂਸਲਾ ਅਫ਼ਜ਼ਾਈ ਵਾਲ਼ੇ ਬੋਲ ਸੁਣੇ ਤਾਂ ਉਸ ਨੇ ਰੱਸੇ ਦੀ ਪੀਂਘ ਬਣਾਉਣ ਦਾ ਫੈਸਲਾ ਕਰ ਲਿਆ। ਹਰੀ ਸਿੰਘ ਦਿਲਬਰ ਦੀਆਂ ਲਿਖਤਾਂ ਨੌਜਵਾਨਾਂ ਨੂੰ ਸਹੀ ਮਾਰਗ ਤੇ ਤੋਰਨ ਲਈ ਲਾਹੇਵੰਦ ਹਨ। ਸਕੂਲੀ ਬੱਚਿਆਂ ਸਹਿਜ, ਪ੍ਰਭਜੋਤ ਸਿੰਘ, ਮਹਿਰੀਨ ਕੌਰ, ਅਮਨਦੀਪ ਕੌਰ, ਸਨਪ੍ਰੀਤ ਕੌਰ ਦੀਆਂ ਪੇਸ਼ਕਾਰੀਆਂ ਨੇ ਚੰਗਾ ਰੰਗ ਬੰਨ੍ਹਿਆ। ਪ੍ਰਿੰਸੀਪਲ ਸੁਖਦੇਵ ਸਿੰਘ (ਸ਼ਾਗਿਰਦ ਹਰੀ ਸਿੰਘ ਦਿਲਬਰ), ਉਹਨਾਂ ਦੀ ਬੇਟੀ ਸੁਖਜੀਤ ਕੌਰ ਨਿੱਪੀ, ਭਰਾ ਦਰਸ਼ਨ ਸਿੰਘ ਰਿਸ਼ੀਕੇਸ਼ ਨੇ ਦਿਲਬਰ ਸਾਹਿਬ ਦੀ ਪੰਜਾਬੀ ਬੋਲੀ ਨੂੰ ਦੇਣ ਬਾਰੇ ਚਰਚਾ ਕਰਦਿਆਂ ਮਾਹੌਲ ਭਾਵੁਕ ਕਰ ਦਿੱਤਾ। ਇਸ ਮੌਕੇ ਸ਼੍ਰੀਮਤੀ ਦਲਵੀਰ ਕੌਰ ਸੁਪਤਨੀ ਸਵਰਗਵਾਸੀ ਜਸਵੰਤ ਸਿੰਘ ਜੱਥੇਦਾਰ ਪਰਿਵਾਰ ਦਾ ਸਨਮਾਨ ਕੀਤਾ ਗਿਆ। ਵਿਸ਼ਾਲ ਕਵੀ ਦਰਬਾਰ ਦੀ ਸ਼ੁਰੂਆਤ ਨਗਿੰਦਰ ਸਿੰਘ ਲਲਤੋਂ ਦੁਆਰਾ ਹਰੀ ਸਿੰਘ ਦਿਲਬਰ ਦੇ ਨਾਟਕੀ ਪਾਤਰਾਂ ਬਾਰੇ ਲਿਖੀ ਰਚਨਾ ਨਾਲ਼ ਹੋਈ। ਇਸ ਦੌਰਾਨ ਡਾਕਟਰ ਗੁਰਇਕਬਾਲ ਸਿੰਘ, ਡਾ.ਗੁਰਚਰਨ ਕੌਰ ਕੋਚਰ, ਡਾਕਟਰ ਪਰਮਜੀਤ ਸਿੰਘ ਸੋਹਲ, ਭਗਵਾਨ ਢਿੱਲੋਂ, ਜਸਦੇਵ ਲਲਤੋਂ, ਤ੍ਰੈਲੋਚਨ ਲੋਚੀ, ਮਨਦੀਪ ਕੌਰ ਭੰਮਰਾ, ਦਰਸ਼ਨ ਬੋਪਾਰਾਏ, ਸੁਰਜੀਤ ਸਿੰਘ ਲਾਂਬੜਾਂ, ਅਮਰਜੀਤ ਸ਼ੇਰਪੁਰੀ, ਹਰਵਿੰਦਰ ਸਿੰਘ ਥਰੀਕੇ, ਸਤਵਿੰਦਰ ਸਿੰਘ ਥਰੀਕੇ, ਪਰਮਿੰਦਰ ਅਲਬੇਲਾ, ਰਣਜੀਤ ਕਮਾਲਪੁਰੀ, ਨਵਪ੍ਰੀਤ ਹੈਰੀ, ਇੰਦਰਜੀਤ ਲੋਟੇ, ਬਲਜੀਤ ਮਾਹਲਾ, ਗੁਰਮੀਤ ਸਿੰਘ ਘਣਗਸ, ਬਲਵਿੰਦਰ ਮੋਹੀ ਅਤੇ ਜੋਰਾਵਰ ਸਿੰਘ ਪੰਛੀ ਨੇ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕਰਕੇ ਸਮਾਗਮ ਨੂੰ ਸਿਖਰ ਤੇ ਪਹੁੰਚਾਇਆ। ਮੰਚ ਸੰਚਾਲਨ ਦਾ ਕਾਰਜ ਮਾਸਟਰ ਕਰਮਜੀਤ ਸਿਂਘ ਗਰੇਵਾਲ (ਨੈਸ਼ਨਲ ਐਵਾਰਡੀ) ਨੇ ਬਾਖੂਬੀ ਨਿਭਾਇਆ। ਇਹ ਪ੍ਰੋਗਰਾਮ ਏਸ਼ੀਅਨ ਪੈਸਫਿਕ ਚੈਨਲ ਤੇ ਸੁਖਮਨ ਗਰੇਵਾਲ ਵੱਲੋਂ ਟੈਲੀਕਾਸਟ ਹੋਵੇਗਾ। ਇਸ ਮੌਕੇ ਮਾਸਟਰ ਤਰਸੇਮ ਲਾਲ, ਹਰਪਾਲ ਸਿੰਘ ਮਾਂਗਟ, ਮਾਸਟਰ ਮਨਜੀਤ ਸਿੰਘ, ਤਰਲੋਚਨ ਝਾਂਡੇ, ਮਨਚੈਨ ਸਿੰਘ, ਉਜਾਗਰ ਲਲਤੋਂ, ਹਰਭਜਨ ਸਿੰਘ ਬਿੱਲੂ, ਹਰਮੇਲ ਸਿੰਘ ਗਿੱਲ, ਐਸ.ਪੀ ਸਿੰਘ, ਚਮਕੌਰ ਸਿੰਘ ਬਰਮੀ, ਸੁਖਦੇਵ ਸਿੰਘ ਲਲਤੋਂ, ਮਨਜੀਤ ਸਿੰਘ ਮਨਸੂਰਾਂ, ਰਵਿੰਦਰ ਰਵੀ ਸ਼ਾਇਰ ਤੇ ਫੋਟੋਗਰਾਫਰ, ਉਜਾਗਰ ਸਿੰਘ ਬੱਦੋਵਾਲ, ਅਮਰਜੀਤ ਸਿੰਘ ਸਹਿਜਾਦ, ਮਲਕੀਤ ਸਿੰਘ ਬੱਦੋਵਾਲ, ਸੁਖਵਿੰਦਰ ਸਿੰਘ ਲੀਲ, ਕਸਤੂਰੀ ਲਾਲ ਅਤੇ ਮੰਚ ਦੇ ਪ੍ਰਬੰਧਕਾਂ ਨੇ ਆਏ ਸਾਹਿਤਕਾਰਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly