ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵੇਅਰ ਹਾਊਸ ਦੇ ਡੀ ਐਮ ਗਗਨਦੀਪ ਰੰਧਾਵਾ ਨੂੰ ਪੰਜਾਬ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਮਰਨ ਲਈ ਮਜਬੂਰ ਕਰਨ ਮੰਤਰੀ ਵਿਰੁੱਧ ਕਤਲ ਦਾ ਪਰਚਾ ਦਰਜ ਕਰਕੇ ਉਸ ਤੁਰੰਤ ਸਲਾਖਾਂ ਪਿੱਛੇ ਡੱਕ ਦੇਣਾ ਦੇਣਾ ਚਾਹੀਦਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ( ਪੁਨਰ ਸੁਰਜੀਤ) ਦੇ ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਇਮਾਨਦਾਰ ਦਾ ਢੰਡੋਰਾ ਪਿੱਟਦੇ ਫਿਰਦੇ ਹਨ ।ਜਦੋਂ ਕਿ ਉਸ ਦੇ ਕੈਬਨਿਟ ਦੇ ਮੰਤਰੀ ਭ੍ਰਿਸ਼ਟਾਚਾਰ ਨਾਲ ਲਿਪਤ ਹਨ ਜੋ ਕਿ ਆਪਣੀ ਹੈਂਕੜਬਾਜ਼ੀ ਦਿਖਾਉਂਦਿਆਂ ਗਗਨਦੀਪ ਰੰਧਾਵਾ ਵਰਗੇ ਅਫਸਰਾਂ ਨੂੰ ਮਰਨ ਲਈ ਮਜਬੂਰ ਕਰਦੇ ਹਨ। ਪੰਜਾਬ ਵਿੱਚ ਨਿੱਤ ਦਿਨ ਹੋ ਰਹੇ ਕਤਲੋਗਾਰਤ ਦੇ ਧੰਦੇ ਨਸ਼ਾ ਤਸਕਰ ਅਤੇ ਫਿਰੌਤੀਆਂ ਆਦਿ ਮੰਗਣ ਵਾਲੇ ਅਨਸਰ ਦਿਨ ਦਿਹਾੜੇ ਸ਼ਰੇਆਮ ਘੁੰਮ ਕੇ ਪੰਜਾਬ ਦੇ ਵਾਤਾਵਰਣ ਵਿੱਚ ਜ਼ਹਿਰ ਘੋਲ ਰਹੇ ਹਨ ਅਜਿਹੀਆਂ ਕਾਰਗੁਜ਼ਾਰੀਆਂ ਤੇ ਕਾਬੂ ਨਾ ਪਾਉਣਾ ਸਰਕਾਰ ਦੀ ਅਰਥੀ ਵਿੱਚ ਆਖਰੀ ਕਿਲ ਸਾਬਿਤ ਹੋਣਗੀਆਂ ਉਨ੍ਹਾਂ ਕਿਹਾ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਦੀ ਪਾਰਟੀ ਵਿੱਚੋਂ ਮੁੱਢਲੀ ਮੈਂਬਰਸ਼ਿਪ ਖਤਮ ਕਰਕੇ ਇਹਨਾਂ ਤੇ ਬਣਦੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


