ਬਲਾਚੌਰ: (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਅਤੇ ਬੁਨਿਆਦੀ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਅੱਜ ਚੇਅਰਮੈਨ ਪਲੈਨਿੰਗ ਬੋਰਡ ਸ੍ਰ. ਸਤਨਾਮ ਸਿੰਘ ਜਲਾਲਪੁਰ ਅਤੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸ੍ਰ. ਸੇਠੀ ਉਦਨੋਵਾਲ ਵੱਲੋਂ ਨਗਰ ਕੌਂਸਲ ਦੇ ਵੱਖ-ਵੱਖ ਵਾਰਡਾਂ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਸੌਂਪੇ ਗਏ। ਜੋ ਕੇ ਵਾਰਡ ਨੰ. 10 ਗਲੀਆਂ ਅਤੇ ਨਾਲੀਆਂ ਦਾ ਨਿਰਮਾਣ 2,00,000/- ਵਾਰਡ ਨੰ. 9 ਜੰਝ ਘਰ ਦੀ ਮੁਰੰਮਤ ਅਤੇ ਸਹੂਲਤਾਂ 2,00,000/- ਵਾਰਡ ਨੰ. 7 ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਗਹੁਣ ਰੋਡ ਦਾ ਵਿਕਾਸ 2,00,000/-ਵਾਰਡ ਨੰ. 3 ਖੇਡਾਂ ਦਾ ਸਮਾਨ ਅਤੇ ਜਿੰਮ ਦੀ ਸਥਾਪਨਾ 2,26,000/-ਕੁੱਲ ਰਾਸ਼ੀ: 8,26,000 ਰੁਪਏ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਾਰਡ ਨੰਬਰ 5 ਦੇ ਸ਼ਮਸ਼ਾਨ ਘਾਟ ਲਈ 2 ਲੱਖ ਰੁਪਏ ਅਤੇ ਕੰਗਣਾ ਪੁਲ ‘ਤੇ ਜਨਤਕ ਪਖਾਨਿਆਂ ਦੇ ਨਿਰਮਾਣ ਲਈ 2.26 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਸ਼ਹਿਰ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸਤਨਾਮ ਜਲਾਲਪੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੁੱਖ ਟੀਚਾ ਹਰ ਮੁਹੱਲੇ ਅਤੇ ਵਾਰਡ ਤੱਕ ਵਿਕਾਸ ਦੀ ਲਹਿਰ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਨ੍ਹਾਂ ਗਰਾਂਟਾਂ ਨਾਲ ਸ਼ਹਿਰ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ, ਉੱਥੇ ਹੀ ਜਿੰਮ ਅਤੇ ਖੇਡਾਂ ਦਾ ਸਮਾਨ ਮਿਲਣ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਬੁਰਾਈਆਂ ਦਾ ਤਿਆਗ ਕਰਕੇ ਸਿਹਤਮੰਦ ਜੀਵਨ ਵੱਲ ਵਧੇਗੀ।ਇਸ ਮੌਕੇ ਵਾਰਡਾਂ ਦੇ ਕੌਂਸਲਰਾਂ ਅਤੇ ਪਤਵੰਤੇ ਸੱਜਣਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਹਾਜ਼ਰ ਰਹਿਣ ਵਾਲਿਆਂ ਵਿੱਚ ਮੁੱਖ ਤੌਰ ‘ਤੇ ਕੌਸਲਰ ਹਨੀ ਡੱਬ, ਬਲਾਕ ਮੀਡੀਆ ਇੰਚਾਰਜ ਵਿਸ਼ੂ ਰਾਣਾ, ਰਾਮਪਾਲ ਸੋਮਨਾਥ ਤੱਕਲਾ, ਜਸਵੀਰ ਔਲੀਆਪੁਰ , ਦਵਿੰਦਰ ਸ਼ੀਮਾਰ, ਚੌਧਰੀ ਇੰਟਰਪ੍ਰਾਈਜਸ ਅਤੇ ਕੌਂਸਲਰ ਪਰਮਿੰਦਰ ਕੁਮਾਰ ਪੰਮਾ ਸਮੇਤ ਵੱਡੀ ਗਿਣਤੀ ਵਿੱਚ ‘ਆਪ’ ਆਗੂ ਅਤੇ ਸ਼ਹਿਰ ਨਿਵਾਸੀ ਸ਼ਾਮਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


