ਕਪੂਰਥਲਾ (ਕੌੜਾ)- ਬੀਤੇ ਦਿਨੀਂ ਗੁਰੂ ਨਾਨਕ ਕਪੂਰਥਲਾ ਵਿਖੇ ਕਰਵਾਏ 77ਵੇਂ ਅਜ਼ਾਦੀ ਦਿਹਾੜੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਡਿਪਟੀ ਕਮਿਸ਼ਨਰ ਸਿੰਘ ਢਿੱਲੋਂ ਵਲੋਂ ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਨੂੰ ਸਨਮਾਨਿਤ ਕੀਤਾ ਗਿਆ। ਲਖਵਿੰਦਰ ਸਿੰਘ ਨੇ ਦੱਸਿਆ ਕਿ ਵੱਖ ਵੱਖ ਲੱਗੇ ਖੂਨਦਾਨ ਕੈਂਪਾਂ ਵਿੱਚ 51 ਵਾਰ ਖ਼ੂਨਦਾਨ ਕਰ ਚੁੱਕਾ ਹਾਂ ਤੇ ਹੁਣ ਲੱਗਭਗ ਡੇਢ ਸਾਲ ਤੋਂ ਇਲਾਕਾ ਨਿਵਾਸੀਆਂ ਸਹਿਯੋਗ
ਨਾਲ ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਦਾ ਆਯੋਜਨ ਕੀਤਾ ਹੈ। ਜਿਸ ਵਿੱਚ ਹੁਣ ਤੱਕ ਚਾਰ ਖੂਨਦਾਨ ਕੈਂਪ ਲਗਾ ਚੁੱਕੇ ਹਾਂ ।ਸਿਵਲ ਹਸਪਤਾਲ ਕਪੂਰਥਲਾ ਦੇ ਸਹਿਯੋਗ ਸਦਕਾ 270 ਯੂਨਿਟ ਖੂਨ ਬਲੱਡ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਜੋ ਲੋੜਵੰਦ ਮਰੀਜ਼ਾਂ ਲਈ ਮੁਹਈਆ ਕਰਵਾਇਆ ਜਾਵੇਗਾ। ਜਿਸ ਦੀ ਬਦੌਲਤ 77ਵੇ ਅਜ਼ਾਦੀ ਦਿਹਾੜੇ ਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ ਹੈ।ਬਾਬਾ ਬੀਰ ਸਿੰਘ ਬਲੱਡ ਸੁਸਾਇਟੀ ਬੂਲਪੁਰ ਦੇ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।ਇਸ ਮੌਕੇ ਰਾਜਪਾਲ ਸਿੰਘ ਸੰਧੂ ਐੱਸ ਐੱਸ ਪੀ ਕਪੂਰਥਲਾ, ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਬਿਕਰਮਜੀਤ ਸਿੰਘ ਥਿੰਦ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਆਦਿ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly