ਲਖੀਮਪੁਰ ਖੀਰੀ ਕਾਂਡ: ਐੱਸਆਈਟੀ ਵੱਲੋਂ 5000 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ

Lakhimpur Kheri violence.

ਲਖੀਮਪੁਰ ਖੀਰ (ਉੱਤਰ ਪ੍ਰਦੇਸ਼) (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਸਣੇ ਸਾਰੇ 14 ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕਰ ਦਿੱਤਾ। ਸੀਨੀਅਰ ਸਰਕਾਰੀ ਵਕੀਲ ਐੱਸਪੀ ਯਾਦਵ ਨੇ ਇੱਥੇ ਦੱਸਿਆ ਕਿ ਐੱਸਆਈਟੀ ਨੇ ਮੁੱਖ ਨਿਆਂਇਕ ਮੈਜਿਸਟਰੇਟ ਚਿੰਤਾਰਾਮ ਦੀ ਅਦਾਲਤ ਵਿਚ 5000 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ। ਇਸ ਵਿਚ ਵੀਰੇਂਦਰ ਸ਼ੁਕਲ ਨਾਮ ਦੇ ਇਕ ਹੋਰ ਮੁਲਜ਼ਮ ਦਾ ਨਾਂ ਵੀ ਸ਼ਾਮਲ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਮ ਸੰਸਦ ਮਾਮਲੇ ਵਿਚ ਦੂਜੀ ਐੱਫਆਈਆਰ ਦਰਜ
Next article‘ਬੁਲੀ ਬਾਈ ਐਪ’ ਵਿਵਾਦ: ਦਿੱਲੀ ਪੁਲੀਸ ਨੇ ਟਵਿੱਟਰ, ਗਿਟ ਹੱਬ ਤੋਂ ਜਾਣਕਾਰੀ ਮੰਗੀ