ਦਿੜ੍ਹਬਾ ਮੰਡੀ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬੀਆ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਪ੍ਰਸਿੱਧ ਬੁਲਾਰੇ ਲੱਖੀ ਲਹਿਰਾ ਦੀ ਪਿੱਛਲੇ ਦਿਨੀਂ ਅਚਾਨਕ ਮੌਤ ਤੇ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਰਨਲ ਸਕੱਤਰ ਤੇਜਿੰਦਰ ਸਿੰਘ ਮਿਡੂਖੇੜਾ ਦੀ ਅਗਵਾਈ ਵਿੱਚ ਕਬੱਡੀ ਨਾਲ ਜੁੜੇ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਤੇਜਿੰਦਰ ਸਿੰਘ ਮਿਡੂਖੇੜਾ ਨੇ ਕਿਹਾ ਕਿ ਪੰਜਾਬ ਦਾ ਹੋਣਹਾਰ ਨੌਜਵਾਨ ਭਰ ਜਵਾਨੀ ਵਿੱਚ ਸਾਥੋਂ ਵਿੱਛੜ ਗਿਆ ਹੈ ਜਿਸ ਦੀ ਸਾਨੂ ਹਾਲੇ ਬਹੁਤ ਲੋੜ ਸੀ । ਇਸ ਨਾਲ ਸਾਡੇ ਸਮਾਜ ਤੇ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ । ਉਨ੍ਹਾਂ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਪ੍ਰਸਿੱਧ ਬੁਲਾਰੇ ਸਤਪਾਲ ਖਡਿਆਲ ਨੇ ਦੱਸਿਆ ਕਿ ਲੱਖੀ ਸਾਡੀ ਖੇਡ ਕਬੱਡੀ ਤੇ ਕ੍ਰਿਕਟ ਦਾ ਨਾਮਵਰ ਬੁਲਾਰਾ ਸੀ । ਇਸ ਸੀਜਨ ਦੌਰਾਨ ਅਸੀਂ ਬਹੁਤ ਟੂਰਨਾਮੈਂਟ ਇਕਠੇ ਬੋਲੇ , ਉਹਨਾ ਦਾ ਬੇਵਕਤੀ ਤੂਰ ਜਾਣਾ ਸਾਡੇ ਖੇਡ ਜਗਤ ਲਈ ਵੱਡਾ ਘਾਟਾ ਹੈ । ਇਸ ਮੌਕੇ ਗੁਲਜਾਰ ਸਿੰਘ ਮੂਨਕ ਹਲਕਾ ਇੰਚਾਰਜ ਦਿੜ੍ਹਬਾ, ਡਾਕਟਰ ਮਘਰ ਸਿੰਘ ਸਿਹਾਲ, ਬਲਕਾਰ ਸਿੰਘ ਘੁਮਾਣ, ਦਲਵੀਰ ਸਿੰਘ ਤੂਰ ਰਾਮਪੁਰਾ ਕਨੇਡਾ, ਬਲਜੀਤ ਸਿੰਘ ਮਾਨ ਬਰਨਾਲਾ, ਬੁੱਧ ਸਿੰਘ ਭੀਖੀ, ਕੁਲਦੀਪ ਸਿੰਘ ਚਹਿਲ ਮਾਨਸਾ, ਅਮਨ ਸਿੰਗਲਾ ਰੋਮੀ,ਲਖਬੀਰ ਸਿੰਘ ਸਹੋਤਾ ਕਾਲਾ ਟ੍ਰੇਸੀ, ਸੁੱਖ ਨਿਜਰ ਕਨੇਡਾ, ਲੱਭੀ ਨੰਗਲ ਕਨੇਡਾ, ਰਾਜੂ ਨੰਗਲ ਅਮਰੀਕਾ, ਅਮ੍ਰਿਤ ਚੀਮਾ ਅਮਰੀਕਾ, ਜਗਮੇਲ ਸਿੰਘ ਚੀਮਾ, ਜੱਗਾ ਬੀਹਲਾ ਅਮਰੀਕਾ, ਬਲਵੀਰ ਸਿੰਘ ਪਾਲਾ ਜਲਾਲਪੁਰ, ਸੇਵਾ ਸਿੰਘ ਰਾਣਾ ਕਨੇਡਾ, ਪੰਜਾਬ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਯਾਦਾ ਸੁਰਖਪੁਰ, ਗੁਰਦੀਪ ਸਿੰਘ ਖੰਗੂੜਾ , ਡੈਨੀ ਦਿੜ੍ਹਬਾ, ਨਿੰਮਾ ਮੁਲਾਂਪੁਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ । ਲੱਖੀ ਦੀ ਅੰਤਿਮ ਅਰਦਾਸ ਮੰਗਲਵਾਰ ਨੂੰ ਹੋਵੇਗੀ ।



