HOME ਪੰਜ ਤਾਰਾ ਹੋਟਲ ਅਤੇ ਦਲਿਤ ਭਲਾਈ

ਪੰਜ ਤਾਰਾ ਹੋਟਲ ਅਤੇ ਦਲਿਤ ਭਲਾਈ

1
ਮੂਲ ਚੰਦ ਸ਼ਰਮਾ
   (ਸਮਾਜ ਵੀਕਲੀ)   ਕੱਲ੍ਹ ਦੇ ਅਖ਼ਬਾਰਾਂ ਵਿੱਚ ਇੱਕ ਖ਼ਬਰ ਪੜ੍ਹੀ ਕਿ ਦਲਿਤਾਂ ਦੀ ਭਲਾਈ ਲਈ ਬਣੀ ਸੰਸਦੀ ਕਮੇਟੀ ਦੀ ਇਕੱਤਰਤਾ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵਿੱਚ ਹੋਈ ਜਿਸ ਵਿੱਚ ਇਹ ਵੀ ਲਿਖਿਆ ਸੀ ਕਿ ਇਸ ਤੋਂ ਪਹਿਲੀ ਮੀਟਿੰਗ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਧਰਮਸ਼ਾਲਾ ਵਿਖੇ ਕੀਤੀ ਗਈ ਸੀ । ਇਸ ਮੀਟਿੰਗ ਦਾ ਏਜੰਡਾ ਇਹ ਸੀ ਕਿ ਜਿਹੜੇ ਦਲਿਤਾਂ ਦੀ ਸਥਿਤੀ ਬਹੁਤੀ ਚੰਗੀ ਨਹੀਂ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਕੇ ਸਰਕਾਰ ਨੂੰ ਸੁਝਾਅ ਦਿੱਤੇ ਜਾਣ ਅਤੇ ਸਰਕਾਰ ਤੋਂ ਕੀਤੇ ਕੰਮਾਂ ਦੀ ਜਾਣਕਾਰੀ ਲਈ ਜਾਵੇ । ਇਸ ਖ਼ਬਰ ਨੂੰ ਪੜ੍ਹਦਿਆਂ ਹੀ ਮੈਨੂੰ ਕਾਫ਼ੀ ਸਾਲ ਪਹਿਲਾਂ ਕਿਸੇ ਵਿਕਸਤ ਦੇਸ਼ ਦੀ ਇੱਕ ਅਖ਼ਬਾਰੀ ਖ਼ਬਰ ਯਾਦ ਆ ਗਈ । ਦੇਸ਼ ਦਾ ਨਾਂ ਤਾਂ ਹੁਣ ਮੇਰੇ ਯਾਦ ਨਹੀਂ ਪ੍ਰੰਤੂ ਖ਼ਬਰ ਨਾ ਤਾਂ ਭੁੱਲੀ ਹੈ ਅਤੇ ਨਾ ਹੀ ਕਦੇ ਭੁੱਲੇਗੀ । ਉਸ ਖ਼ਬਰ ਦਾ ਸਾਰ ਇਹ ਸੀ ਕਿ ਰਿਕਸ਼ਾ ਯੂਨੀਅਨ ਦੇ ਕਿਸੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਓਥੋਂ ਦੇ ਕਿਸੇ ਮੰਤਰੀ ਨੂੰ ਬੁਲਾਇਆ ਗਿਆ ਸੀ । ਮੰਤਰੀ ਸਾਹਿਬ ਨੇ ਪਹਿਲਾਂ ਇੱਕ ਦੋ ਦਿਨ ਰਿਕਸ਼ਾ ਚਲਾਉਂਣਾ ਸਿੱਖਿਆ ਅਤੇ ਉਸ ਦਿਨ ਆਪਣੇ ਘਰ ਤੋਂ ਸਮਾਗਮ ਵਾਲ਼ੀ ਥਾਂ ਤੱਕ ਖ਼ੁਦ ਰਿਕਸ਼ਾ ਚਲਾ ਕੇ ਪਹੁੰਚੇ , ਪੱਤਰਕਾਰਾਂ ਵੱਲੋਂ ਕਾਰਨ ਪੁੱਛਣ ‘ਤੇ ਕਿਹਾ ਕਿ ਮੈਂ ਰਿਕਸ਼ਾ ਚਾਲਕ ਭਰਾਵਾਂ ਦੀ ਮੁਸ਼ਕਲ ਨੂੰ ਅਮਲੀ ਰੂਪ ਵਿੱਚ ਜਾਨਣਾ ਚਾਹੁੰਦਾ ਸੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦਿਆਰਥੀਆਂ ਨੂੰ ਮਨੋ-ਵਿਗਿਆਨਕ ਤਰੀਕੇ ਨਾਲ ਕਿਵੇਂ ਜੋੜੀਏ ਵਿਸ਼ੇ ‘ਤੇ ਸੈਸ਼ਨ ਦਾ ਆਯੋਜਨ
Next articleਲੱਖੀ ਲਹਿਰਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ