ਛੂਈ ਮੂਈ ਯਾਨੀ ਲਾਜਵੰਤੀ ਦਾ ਪੌਦਾ ਤਾਂ ਸਾਰਿਆਂ ਨੇ ਵੇਖਿਆ ਹੀ ਹੋਊ , ਜਿਹਨੂੰ ਛੂਹਣ ਨਾਲ ਜਾਂ ਜ਼ੋਰ ਦੀ ਫੂਕ ਮਾਰਨ ਨਾਲ ਉਹ ਆਪਣੇ ਪੱਤੇ ਇੱਕਠੇ ਜਿਹੇ ਕਰ ਲੈਂਦਾ ਹੈ ।
(ਸਮਾਜ ਵੀਕਲੀ)
1 ਲਾਜਵੰਤੀ ਦੇ ਪੱਤਿਆਂ ਨੂੰ ਛਾਂਵੇਂ ਸੁਕਾ ਕੇ ਪਾਊਡਰ ਬਣਾ ਲਓ ਅਤੇ ਸਵੇਰੇ ਸ਼ਾਮ ਤਿੰਨ ਤੋਂ ਪੰਜ ਗ੍ਰਾਮ ਖਾਣ ਨਾਲ ਇਹ ਸਰੀਰ ਅੰਦਰ ਇਨਸੂਲਿਨ ਵਧਾਉਂਦਾ ਹੈ , ਜਿਸ ਨਾਲ ਵਧੀ ਹੋਈ ਸ਼ੂਗਰ ਘਟਾਉਣ ਵਿੱਚ ਸਹਾਈ ਹੁੰਦਾ ਹੈ ।
2 ਲਾਜਵੰਤੀ ਦਾ ਪਾਊਡਰ ਵੀਰਜ ਵਿੱਚ ਸ਼ੁਕਰਾਣੂ ਵਧਾ ਕੇ ਨਪੁੰਸਕਤਾ ਦੂਰ ਕਰਨ ਵਿੱਚ ਮਦਦ ਕਰਦਾ ਹੈ ।
3 ਲਾਜਵੰਤੀ ਦੇ ਤਾਜ਼ੇ ਪੱਤਿਆਂ ਦਾ ਲੇਪ ਬਣਾ ਕੇ ਜ਼ਖਮ ਉੱਤੇ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਜ਼ਖਮ ਛੇਤੀ ਖਤਮ ਹੀ ਜਾਂਦੇ ਨੇ ।
4 ਲਾਜਵੰਤੀ ਦਾ ਚੂਰਨ ਮਿਰਗੀ ਦੇ ਮਰੀਜ਼ਾਂ ਵਾਸਤੇ ਵੀ ਬਹੁਤ ਲਾਭਦਾਇਕ ਹੁੰਦਾ ਹੈ । ਇੱਕ ਇੱਕ ਚਮਚ ਸਵੇਰੇ ਸ਼ਾਮ ਦੁੱਧ ਵਿੱਚ ਘੋਲ ਕੇ ਦੇਣ ਨਾਲ ਮਿਰਗੀ ਦੇ ਮਰੀਜ਼ ਨੂੰ ਆਰਾਮ ਮਿਲਦਾ ਹੈ ।
5 ਲਾਜਵੰਤੀ ਦੇ ਤਾਜ਼ਾ ਪੱਤਿਆਂ ਦਾ ਲੇਪ ਮੱਥੇ ਉੱਤੇ ਲਗਾਉਣ ਨਾਲ ਮਾਈਗ੍ਰੇਨ ਦੇ ਮਰੀਜ਼ਾਂ ਨੂੰ ਆਰਾਮ ਮਿਲਦਾ ਹੈ ।
6 ਲਾਜਵੰਤੀ ਦੀ ਤਾਸੀਰ ਠੰਢੀ ਹੋਣ ਕਰਕੇ , ਇਹ ਖੂਨੀ ਬਵਾਸੀਰ ਵਿੱਚ ਵੀ ਵਧੀਆ ਕੰਮ ਕਰਦੀ ਹੈ । ਇਹਦੇ ਤਾਜ਼ੇ ਪੱਤਿਆਂ ਦਾ ਲੇਪ ਕਰਨ ਨਾਲ ਗੁਦਾ ਦੇ ਜ਼ਖਮਾਂ ਤੋਂ ਵੀ ਆਰਾਮ ਮਿਲਦਾ ਹੈ ਅਤੇ ਫਿਸ਼ਰ ਵੀ ਖਤਮ ਹੁੰਦਾ ਹੈ ।
7 ਲਾਜਵੰਤੀ ਦਾ ਚੂਰਨ ਸੱਪ ਦੇ ਜ਼ਹਿਰ ਨੂੰ ਵੀ ਖਤਮ ਕਰਦਾ ਹੈ ।
8 ਲਾਜਵੰਤੀ ਦਾ ਚੂਰਨ ਪੇਟ ਦੇ ਕੀੜਿਆਂ ਨੂੰ ਮਾਰ ਕੇ ਮਲ ਦਵਾਰ ਰਾਹੀਂ ਬਾਹਰ ਕੱਢ ਦਿੰਦਾ ਹੈ
ਡਾਕਟਰ ਇੰਦਰਜੀਤ ਕਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly